ਰਾਜਵੰਤ ਸਿੰਘ
ਸ੍ਰੀ ਮੁਕਤਸਰ ਸਾਹਿਬ, 24 ਸਤੰਬਰ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਅੰਦਰ ਅੱਜ ਫ਼ਿਰ ਕੋਰੋਨਾ ਦੇ 54 ਨਵੇਂ ਕੇਸਾਂ ਦੀ ਪੁਸ਼ਟੀ ਸਿਹਤ ਵਿਭਾਗ ਨੇ ਕਰ ਦਿੱਤੀ ਹੈ। ਵਿਭਾਗ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਅਨੁਸਾਰ 4 ਕੇਸ ਸ੍ਰੀ ਮੁਕਤਸਰ ਸਾਹਿਬ ਤੋਂ ਸਾਹਮਣੇ ਆਏ ਹਨ, ਜਦੋਂਕਿ 21 ਕੇਸ ਮਲੋਟ, 6 ਕੇਸ ਗਿੱਦੜਬਾਹਾ, 1 ਕੇਸ ਪੱਕੀਟਿੱਬੀ, 2 ਕੇਸ ਭੀਟੀਵਾਲਾ, 1 ਕੇਸ ਬੂੜਾ ਗੁੱਜਰ, 3 ਕੇਸ ਖੁੱਡੀਆਂ ਗੁਲਾਬ ਸਿੰਘ ਵਾਲਾ, 1 ਕੇਸ ਤਰਖ਼ਾਣਵਾਲਾ, 1 ਕੇਸ ਸਿੱਖਵਾਲਾ, 1 ਕੇਸ ਜੰਡਵਾਲਾ, 1 ਕੇਸ ਹੁਸਨਰ, 1 ਕੇਸ ਚਿੱਬੜਾਂਵਾਲੀ, 3 ਕੇਸ ਹਰੀਕੇਕਲਾਂ, 1 ਕੇਸ ਭੂੰਦੜ, 1 ਕੇਸ ਲੱਖੇਵਾਲੀ, 1 ਕੇਸ ਸਹਿਣਾਖੇੜਾ, 1 ਕੇਸ ਕਿੱਲਿਆਂਵਾਲੀ, 1 ਕੇਸ ਰੱਤਾ ਖੇੜਾ, 1 ਕੇਸ ਲੰਬੀ, 1 ਕੇਸ ਸਾਉਂਕੇ ਤੇ 1 ਕੇਸ ਪਿੰਡ ਰੁਪਾਣਾ ਨਾਲ ਸਬੰਧਿਤ ਹੈ, ਜਿੰਨ੍ਹਾਂ ਨੂੰ ਹੁਣ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 62 ਮਰੀਜ਼ਾਂ ਨੂੰ ਛੁੱਟੀ ਦਿੱਤੀ ਗਈ ਹੈ। ਅੱਜ 509 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ, ਜਦੋਂਕਿ ਹੁਣ 1180 ਸੈਂਪਲ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 479 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਵਰਣਨਯੋਗ ਹੈ ਕਿ ਜ਼ਿਲ੍ਹੇ ਅੰਦਰ ਹੁਣ ਕੋਰੋਨਾ ਪਾਜ਼ੇਟਿਵ ਮਾਮਲਿਆਂ ਦੀ ਗਿਣਤੀ 2265 ਹੋ ਗਈ ਹੈ, ਜਿਸ ਵਿੱਚੋਂ ਹੁਣ ਤੱਕ 1576 ਮਰੀਜ਼ਾਂ ਨੂੰ ਛੁੱਟੀ ਦਿੱਤੀ ਜਾ ਚੁੱਕੀ ਹੈ, ਜਦੋਂਕਿ ਹੁਣ 656 ਕੇਸ ਐਕਟਿਵ ਚੱਲ ਰਹੇ ਹਨ। ਕੋਰੋਨਾ ਕਰਕੇ ਜ਼ਿਲ੍ਹੇ ਅੰਦਰ ਹੁਣ ਤੱਕ 33 ਮੌਤਾਂ ਵੀ ਹੋ ਚੁੱਕੀਆਂ ਹਨ।