ਮਨਿੰਦਰਜੀਤ ਸਿੱਧੂ
- ਡਾ. ਜਸਵੀਰ ਸਿੰਘ ਭੋਲਾ ਦੀ ਮੌਤ ਨਾਲ ਇਲਾਕੇ ਵਿੱਚ ਛਾਇਆ ਮਾਤਮ
- ਕੋਰੋਨਾ ਵਾਇਰਸ ਕਾਰਨ ਮੈਡੀਕਲ ਕਾਲਜ ਫਰੀਦਕੋਟ ਵਿਖੇ ਤੋੜਿਆ ਦਮ
ਜੈਤੋ, 29 ਅਗਸਤ 2020 - ਜੈਤੋ ਸ਼ਹਿਰ ਵਿਖੇ ਭੋਲਾ ਮੈਡੀਕਲ ਸਟੋਰ ਦੇ ਮਾਲਕ ਡਾ. ਜਸਵੀਰ ਸਿੰਘ ਉਰਫ ਭੋਲਾ ਵਿਰਕ ਦੀ ਮੌਤ ਨਾਲ ਸਾਰੇ ਇਲਾਕੇ ਵਿੱਚ ਮਾਤਮ ਛਾ ਗਿਆ ਹੈ। ਜਿਕਰਯੋਗ ਹੈ ਕਿ ਡਾ. ਜਸਵੀਰ ਸਿੰਘ ਭੋਲਾ ਨੂੰ ਕੋਰੋਨਾ ਵਾਇਰਸ ਦੇ ਲੱਛਣ ਪਾਏ ਜਾਣ ਤੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ਼ ਫਰੀਦਕੋਟ ਵਿਖੇ ਇਲਾਜ਼ ਲਈ ਭੇਜਿਆ ਗਿਆ ਸੀ, ਜਿੱਥੇ ਅੱਜ ਉਹਨਾਂ ਦੀ ਬਾਅਦ ਦੁਪਿਹਰ ਮੌਤ ਹੋ ਗਈ।
ਡਾ. ਜਸਵੀਰ ਸਿੰਘ ਭੋਲਾ ਇੱਕ ਖੁਸ਼ ਰਹਿਣ ਵਾਲੇ, ਹਰ ਰੋਜ ਮੀਲਾਂ ਬੱਧੀ ਦੌੜਨ ਵਾਲੇ, ਸਮਾਜਿਕ ਸਮੱਸਿਆਵਾਂ ਪ੍ਰਤੀ ਚਿੰਤਤ ਅਤੇ ਹਰ ਵਕਤ ਲੋੜਵੰਦਾਂ ਦੀ ਮਦਦ ਲਈ ਤਿਆਰ ਰਹਿਣ ਵਾਲੇ ਇਨਸਾਨ ਸਨ। ਜੈਤੋ ਅਤੇ ਨਾਲ ਲੱਗਦੇ 50 ਪਿੰਡਾਂ ਦੇ ਲੋਕ ਅੱਧੀ ਰਾਤ ਨੂੰ ਵੀ ਮੈਡੀਕਲ ਸਮੱਸਿਆ ਆਉਣ ਉੱਪਰ ਡਾ. ਭੋਲੇ ਦਾ ਬੂਹਾ ਖੜਕਾਉਂਦੇ ਸਨ ਅਤੇ ਅੱਗਿਓਂ ਡਾ. ਭੋਲਾ ਵੀ ਬਿਨਾਂ ਦਿਨ ਰਾਤ ਵੇਖਿਆਂ ਲੋਕਾਂ ਦੀ ਸੇਵਾ ਵਿੱਚ ਹਾਜਰ ਰਹਿੰਦੇ ਸਨ।
ਇਸ ਦੁੱਖ ਦੀ ਘੜੀ ਵਿੱਚ ਲੋਕ ਸਭਾ ਮੈਂਬਰ ਮੁਹੰਮਦ ਸਦੀਕ, ਸੀਨੀਅਰ ਕਾਂਗਰਸੀ ਆਗੂ ਸੂਰਜ ਭਾਰਦਵਾਜ਼, ਜੈਤੋ ਹਲਕੇ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ, ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਪਵਨ ਗੋਇਲ, ਮਾਰਕਿਟ ਕਮੇਟੀ ਜੈਤੋ ਦੇ ਚੇਅਰਮੈਨ ਸਿਕੰਦਰ ਸਿੰਘ ਮੜ੍ਹਾਕ, ਦੀ ਟਰੱਕ ਅਪ੍ਰੇਟਰਜ ਐਸੋਸੀਏਸ਼ਨ ਜੈਤੋ ਦੇ ਪ੍ਰਧਾਨ ਰਾਜਦੀਪ ਸਿੰਘ ਔਲਖ, ਪੰਜਾਬ ਪ੍ਰਦੇਸ ਕਾਂਗਰਸ ਦੇ ਸਕੱਤਰ ਸੁਰਜੀਤ ਸਿੰਘ ਬਾਬਾ, ਸੀਨੀਅਰ ਕਾਂਗਰਸੀ ਆਗੂ ਬਲਵਿੰਦਰ ਸਿੰਘ ਭੱਟੀ, ਸੁਖਪਾਲ ਸਿੰਘ ਪਾਲੀ ਕੋਠੇ ਕੇਹਰ ਸਿੰਘ ਵਾਲੇ, ਸ੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਸੂਬਾ ਸਿੰਘ ਬਾਦਲ, ਜੀਤੂ ਬਾਂਸਲ, ਪ੍ਰਦੀਪ ਗਰਗ ਮਲੋਟ ਵਾਲੇ, ਲਵਪ੍ਰੀਤ ਸਿੰਘ ਚੈਨਾ, ਬਹਾਦਰ ਸਿੰਘ ਚੈਨਾ, ਆਦਿ ਹਾਜਰ ਸਨ।