- 83 ਮਰੀਜ਼ ਹੋਏ ਠੀਕ ਅਤੇ 7 ਦੀ ਹੋਈ ਮੌਤ
ਐਸ.ਏ.ਐਸ.ਨਗਰ, 25 ਅਗਸਤ 2020 - ਜ਼ਿਲ੍ਹੇ ਵਿਚ ਅੱਜ ਕੋਵਿਡ-19 ਦੇ 132 ਪਾਜ਼ੀਟਿਵ ਨਵੇਂ ਕੇਸ ਸਾਹਮਣੇ ਆਏ ਹਨ ਅਤੇ 83 ਮਰੀਜ਼ ਠੀਕ ਹੋਏ ਹਨ ਜਦਕਿ 7 ਮਰੀਜ਼ਾਂ ਦੀ ਮੌਤ ਹੋ ਗਈ ਹੈ । ਇਹ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਮਨਜੀਤ ਸਿੰਘ ਨੇ ਦੱਸਿਆ ਕਿ ਅੱਜ ਸ਼ਨਾਖਤ ਹੋਏ ਨਵੇਂ ਕੇਸਾਂ ਵਿਚ ਮੋਹਾਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਵਿਚੋਂ 48 ਕੇਸ, ਖਰੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 22, ਜੀਰਕਪੁਰ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 20, ਬਲਾਕ ਬੂਥਗੜ੍ਹ, ਜਿਸ ਵਿਚ ਕੁਰਾਲੀ ਵੀ ਸ਼ਾਮਲ ਹੈ, ਦੇ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 6 ਕੇਸ, ਬਨੂੜ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 2, ਬਲਾਕ ਘੜੂੰਆਂ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 34 ਕੇਸ ਸ਼ਾਮਲ ਹਨ।
ਅੱਜ 83 ਮਰੀਜ਼ ਠੀਕ ਹੋ ਗਏ ਜਦਕਿ 7 ਮਰੀਜ਼ਾਂ ਦੀ ਮੌਤ ਹੋ ਗਈ। ਜਿਹਨਾਂ ਵਿਚ ਧੰਡਰਾਲਾ, ਡੇਰਾਬੱਸੀ ਤੋਂ 50 ਸਾਲਾ ਮਹਿਲਾ (ਸ਼ੂਗਰ), ਮੋਹਾਲੀ ਤੋਂ 60 ਸਾਲਾ ਪੁਰਸ਼, ਬਲਟਾਣਾ ਤੋਂ 42 ਸਾਲਾ ਪੁਰਸ਼ (ਕਿਡਨੀ ਸਬੰਧੀ ਬਿਮਾਰੀ), ਜੀਰਕਪੁਰ ਤੋਂ 72 ਸਾਲਾ ਪੁਰਸ਼ (ਸ਼ੂਗਰ, ਹਾਈਪਰਟੈਂਸ਼ਨ), ਬੈਰੋਂਪੁਰ, ਭਾਗੋਮਾਜਰਾ ਤੋਂ 58 ਸਾਲਾ ਪੁਰਸ਼ (ਹਾਈਪਰਟੈਂਸ਼ਨ), ਖਲੌਰ, ਮੋਹਾਲੀ ਤੋਂ 63 ਸਾਲਾ ਪੁਰਸ਼ (ਕੈਂਸਰ, ਸ਼ੂਗਰ) ਅਤੇ ਜੀਰਕਪੁਰ ਤੋਂ 55 ਸਾਲਾ ਮਹਿਲਾ ਦੀ ਮੌਤ ਹੋ ਗਈ ਹੈ।
ਜ਼ਿਲ੍ਹੇ ਵਿੱਚ ਹੁਣ ਤੱਕ ਦਰਜ ਕੀਤੇ ਗਏ ਕੁੱਲ ਕੇਸਾਂ ਦੀ ਗਿਣਤੀ 2951 ਹੋ ਗਈ ਹੈ। ਐਕਟਿਵ ਕੇਸਾਂ ਦੀ ਗਿਣਤੀ 1289, ਠੀਕ ਹੋਏ ਮਰੀਜਾਂ ਦੀ ਗਿਣਤੀ 1598 ਹੈ ਅਤੇ 64 ਮਰੀਜਾਂ ਦੀ ਮੌਤ ਹੋ ਚੁੱਕੀ ਹੈ।