ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ ਨਗਰ, 07 ਨਵੰਬਰ 2020 - ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇ ਚੱਲਦਿਆਂ ਜ਼ਿਲ੍ਹਾ ਵਿੱਚ ਕੋਵਿਡ-19 ਦੇ ਅੱਜ 18 ਪਾਜ਼ੀਟਿਵ ਮਰੀਜ਼ ਸਿਹਤਯਾਬ ਹੋਏ ਅਤੇ 92 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ ਹਨ ਅਤੇ ਕੋਵਿਡ ਦੇ ਕਿਸੇ ਮਰੀਜ਼ ਦੀ ਮੌਤ ਨਹੀਂ ਹੋਈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਅੱਜ ਸ਼ਨਾਖਤ ਹੋਏ ਨਵੇਂ ਪਾਜ਼ੀਟਿਵ ਕੇਸਾਂ ਵਿੱਚ ਡੇਰਾਬੱਸੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 4 ਕੇਸ, ਢਕੋਲੀ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 11 ਕੇਸ, ਘੜੂੰਆ ਅਤੇ ਇਸ ਦੇ ਆਸ-ਪਾਸ ਦੇ ਇਲਾਕੇ ਤੋਂ 13 ਕੇਸ, ਖਰੜ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਤੋਂ 10 ਕੇਸ, ਕੁਰਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕੇ ਤੋਂ 1 ਕੇਸ, ਮੋਹਾਲੀ ਅਤੇ ਇਸ ਦੇ ਆਸ ਪਾਸ ਦੇ ਇਲਾਕਿਆਂ ਤੋਂ 53 ਕੇਸ ਸ਼ਾਮਲ ਹਨ।
ਜ਼ਿਲ੍ਹੇ 'ਚ ਅੱਜ ਤੱਕ ਪਾਜ਼ੀਟਿਵ ਕੇਸ ਕੁਲ 12822 ਮਿਲੇ ਹਨ। ਹੁਣ ਤੱਕ ਕੋਵਿਡ-19 ਦੇ 11894 ਮਰੀਜ਼ ਠੀਕ ਹੋ ਗਏ ਹਨ, 683 ਐਕਟਿਵ ਕੇਸ ਹਨ ਅਤੇ 245 ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ ।