ਮੋਹਾਲੀ, 20 ਮਾਰਚ 2020: ਲੰਘੇ ਦਿਨ ਮੋਹਾਲੀ 'ਚ ਜਿਸ 69 ਸਾਲਾ ਔਰਤ ਨੂੰ ਆਈਸੋਲੇਟ ਕੀਤਾ ਗਿਆ ਸੀ, ਅੱਜ ਉਸਦੀ ਕੋਰੋਨਾਵਾਇਰਸ ਟੈਸਟ ਰਿਪੋਰਟ ਪਾਜ਼ਿਟਿਵ ਆਈ ਹੈ। ਜਿਸ ਨਾਲ ਪੰਜਾਬ ਵਿੱਚ ਹੁਣ ਕੁੱਲ ਕੇਸਾਂ ਦੀ ਗਿਣਤੀ ਤਿੰਨ ਹੋ ਗਈ ਹੈ।
ਮੁਹਾਲੀ ਦੇ ਡੀਸੀ ਗਿਰੀਸ਼ ਦਿਆਲਨ ਨੇ ਪੁਸ਼ਟੀ ਕੀਤੀ ਹੈ ਕਿ ਔਰਤ, ਜੋ ਕਿ ਇੱਥੋਂ ਦੇ ਫੇਜ਼ 3-ਏ ਦੀ ਵਸਨੀਕ ਹੈ ਦਾ ਕੋਰੋਨਵਾਇਰਸ ਟੈਸਟ ਪਾਜ਼ਿਟਿਵ ਪਾਇਆ ਗਿਆ ਹੈ। ਉਸਦੇ ਨਮੂਨੇ ਪੀਜੀਆਈ, ਚੰਡੀਗੜ੍ਹ ਵਿਖੇ ਜਾਂਚ ਲਈ ਭੇਜੇ ਗਏ ਸਨ। ਹੁਣ, ਉਸਦੇ ਪਰਿਵਾਰ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।