ਮੋਹਾਲੀ, 19 ਅਪ੍ਰੈਲ 2020 - ਮੋਹਾਲੀ ਦੇ ਨਵਾਂ ਗਾਓਂ 'ਚ ਚਾਰ ਹੋਰ ਕੋਰੋਨਾ ਪੀੜਤ ਕੇਸ ਸਾਹਮਣੇ ਆਏ ਹਨ। ਇਹ ਚਾਰ ਮਾਮਲੇ ਨਵੇਂ ਮਿਲਣ ਨਾਲ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ 61 ਹੋ ਗਈ ਹੈ।
ਅੱਜ ਜਿਹੜੇ ਚਾਰ ਵਿਅਕਤੀਆਂ ਦੇ ਕੋਰੋਨਾ–ਟੈਸਟ ਪਾਜ਼ਿਟਿਵ ਆਏ ਹਨ, ਉਹ ਅਸਲ ’ਚ ਨਵਾਂ ਗਾਓਂ ਦੇ ਉਸੇ ਵਿਅਕਤੀ ਦੇ ਪਰਿਵਾਰਕ ਮੈਂਬਰ ਹਨ, ਜਿਹੜਾ ਪੀਜੀਆਈ–ਚੰਡੀਗੜ੍ਹ ’ਚ ਕੰਮ ਕਰਦਾ ਰਿਹਾ ਹੈ ਤੇ ਜੋ ਪਰਸੋਂ ਸ਼ੁੱਕਰਵਾਰ ਨੂੰ ਪਾਜ਼ਿਟਿਵ ਪਾਇਆ ਗਿਆ ਸੀ। ਨਵੇਂ ਆਏ ਮਰੀਜ਼ਾਂ ਵਿਚ ਸੁਨੀਲ ਦੀ ਪਤਨੀ, ਮਾਂ, ਸਾਲਾ ਅਤੇ ਸਵਾ ਮਹੀਨੇ ਦੀ ਬੇਟੀ ਸ਼ਾਮਿਲ ਹਨ।