ਮੰਤਰੀ ਬਲਕਾਰ ਸਿੰਘ ਨੇ ਸਮਾਜ ਨੂੰ ਸ਼ਰਮਸ਼ਾਰ ਕੀਤਾ-ਜਸਲੀਨ ਸੇਠੀ
- ਹਜ਼ਾਰਾਂ ਮਹਿਲਾਵਾਂ ਨੇ ਮੰਤਰੀ ਬਲਕਾਰ ਸਿੰਘ ਦੇ ਖਿਲ਼ਾਫ ਪ੍ਰਦਰਸ਼ਨ ਕਰ ਬਰਖਾਸਤ ਕਰਨ ਦੀ ਕੀਤੀ ਮੰਗ
ਜਲੰਧਰ, 30 ਮਈ 2024 - ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਸ਼ਮਾਜ ਨੂੰ ਸ਼ਰਮਸਾਰ ਕੀਤਾ ਹੈ ਤੇ ਅਜਿਹੇ ਵਿਅਕਤੀ ਨੂੰ ਮੰਤਰੀ ਪਦ ਤੇ ਬਣੇ ਰਹਿਣ ਦਾ ਕੋਈ ਅਧਿਕਾਰੀ ਨਹੀਂ ਹੈ।ਇਹ ਗੱਲ ਸਾਬਕਾ ਕੌਸਲਰ ਜਸਲੀਨ ਸੇਠੀ ਨੇ ਹਜ਼ਾਰਾ ਮਹਿਲਾਵਾ ਦੇ ਇਕੱਠ ਦੌਰਾਨ ਕਹੀ।ਕੈਬਨਿਟ ਮੰਤਰੀ ਬਲਕਾਰ ਸਿੰਘ ਦੀ ਵਾਇਰਲ ਹੋਈ ਕਥਿਤ ਅਸ਼ਲੀਲ ਵਿਿਡਓ ਨੂੰ ਲੈ ਕੇ ਹਜਾਰਾ ਮਹਿਲਾਵਾ ਨੇ ਕੰਪਨੀ ਬਾਗ ਦੇ ਬਾਹਰ ਪੰਜਾਬ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
ਇਸ ਦੋਰਾਨ ਮਹਿਲਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕਾਂ ਤੇ ਪਹਿਲਾਂ ਹੀ ਗੰਭੀਰ ਦੋਸ਼ ਲੱਗ ਚੁੱਕੇ ਹਨ ਜਦ ਕਿ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਦੀ ਵਿਿਡਓ ਤੋਂ ਬਾਅਦ ਵੀ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ।ਉਨਾਂ ਕਿਹਾ ਕਿ ਅਜੇ ਵੀ ਉਨਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਤੋਂ ਕਾਰਵਾਈ ਦੀ ਕੋਈ ਆਸ ਨਹੀਂ ਹੈ।ਸੇਠੀ ਨੇ ਕਿਹਾ ਕਿ ਕੋਮੀ ਮਹਿਲਾ ਕਮਿਸ਼ਨ ਨੇ ਤਾਂ ਨੋਟਿਸ ਲੈ ਕੇ ਪੰਜਾਬ ਦੇ ਡੀ.ਜੀ.ਪੀ ਨੂੰ ਲਿਿਖਆ ਹੈ ਪਰ ਪੰਜਾਬ ਦਾ ਮਹਿਲਾ ਕਮਿਸ਼ਨ ਕਿੱਥੇ ਸੱਤਾ ੁਪਿਆ ਹੈ।ਉਨਾਂ ਕਿਹਾ ਕਿ ਬਿੱਲੀ ਨਿੱਛਣ ਤੇ ਵੀ ਵਿਰੋਧੀ ਰਾਜਨੀਤਕ ਪਾਰਟੀਆਂ ਦੇ ਲੀਡਰਾਂ ਖਿਲਾਫ ਕਾਰਵਾਈ ਕਰਨ ਲਈ ਤੁਰੰਤ ਸਰਗਰਮ ਹੋਣ ਵਾਲਾ ਪੰਜਾਬ ਮਹਿਲਾ ਕਮਿਸ਼ਨ ਅੱਜ ਚੁੱਪੀ ਕਿਉਂ ਧਾਰੀ ਬੈਠਾ ਹੈ।ਇਸ ਦੌਰਾਨ ਮਹਿਲਾਵਾਂ ਨੇ ਮੰਗ ਕੀਤੀ ਕਿ ਕੈਬਨਿਟ ਮੰਤਰੀ ਬਲਕਾਰ ਸਿੰਘ ਨੂੰ ਤੁਰੰਤ ਬਰਖਾਸਤ ਕੀਤਾ ਜਾਵੇ ਤੇ ਐਫ.ਆਈ.ਆਰ ਦਰਜ ਕਰ ਗਿਰਫਤਾਰ ਕੀਤਾ ਜਾਵੇ।ਇਨਾਂ ਨੇ ਕਿਹਾ ਕਿ ਹੁਣ ਤਾਂ ਮਹਿਲਾਵਾਂ ਆਮ ਆਦਮੀ ਪਾਰਟੀ ਦੇ ਲੀਡਰਾਂ ਕੋਲ ਜਾਣ ਤੋਂ ਕਤਰਾ ਰਹੀਆਂ ਹਨ ਜਦ ਕਿ ਬਲਕਾਰ ਸਿੰਘ ਦੇ ਵਿਭਾਗ ਵਿੱਚ ਕੰਮ ਕਰਦੀਆਂ ਮਹਿਲਾਵਾਂ ਵੀ ਸਹਿਮ ਦੇ ਮਾਹੋਲ ਵਿੱਚ ਹਨ।ਮਹਿਲਾਵਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾਂ ਕੀਤੀ ਤਾਂ ਮਹਿਲਾਵਾਂ ਵੱਲੋਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।