← ਪਿਛੇ ਪਰਤੋ
ਰਵਨੀਤ ਬਿੱਟੂ ਨੇ ਮੰਤਰੀਆਂ ਬਾਰੇ ਆਪਣੇ ਬਿਆਨ ਬਦਲੇ, ਜਾਣੋ ਕਿਵੇਂ ਚੰਡੀਗੜ੍ਹ , 11 ਮਈ, 2020 : ਕਾਂਗਰਸ ਦੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਪੰਜਾਬ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨਾਲ ਟਕਰਾਅ ਨੂੰ ਲੈ ਕੇ ਮੰਤਰੀਆਂ ਦੇ ਅਸਤੀਫੇ ਮੰਗਣ ਸਬੰਧੀ ਆਪਣੇ ਬਿਆਨ ਬਦਲ ਲਏ ਹਨ। ਅੱਜ ਹੋਈ ਕੈਬਨਿਟ ਮੀਟਿੰਗ ਤੋਂ ਬਾਅਦ ਜੋ ਟਵੀਟ ਉਹਨਾਂ ਨੇ ਕੀਤਾ ਹੈ ਉਸ ਵਿਚ ਉਹਨਾਂ ਨੇ ਮੰਤਰੀ ਮੰਡਲ ਨੂੰ ਵਧਾਈ ਦਿੰਦਿਆਂ ਕਿਹਾ ਹੈ ਕਿ ਉਹਨਾਂ ਨੇ ਅੱਜ ਉਹ ਤਾਕਤ ਵਿਖਾ ਦਿੱਤੀ ਹੈ ਜੋ ਲੋਕਾਂ ਨੇ ਸੂਬੇ ਦੀ ਭਲਾਈ ਵਾਸਤੇ ਉਹਨਾਂ ਨੂੰ ਦਿੱਤੀ ਹੈ। ਉਹਨਾਂ ਕਿਹਾ ਕਿ ਪ੍ਰੀ ਕੈਬਨਿਟ ਮੀਟਿੰਗ ਵਿਚ ਇਹੀ ਤਾਕਤ ਦਾ ਮੁਜ਼ਾਹਰਾ ਉਹਨਾਂ ਤੋਂ ਕੀਤੇ ਜਾਣ ਦੀ ਆਸ ਸੀ। ਬਿੱਟੂ ਨੇ ਮੰਤਰੀ ਮੰਡਲ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿਚ ਵੀ ਇਕਜੁੱਟ ਰਹਿਣ ਤੇ ਆਪਣੇ ਅਧਿਕਾਰਾਂ ਦੀ ਤਾਕਤ ਦਾ ਮੁਜ਼ਾਹਰਾ ਕਰਨ ਤੇ ਇਕੱਲੇ ਮੁੱਖ ਮੰਤਰੀ ਦੇ ਮੂਹਰੇ ਹੀ ਅਜਿਹਾ ਨਾ ਕਰਨ।
Total Responses : 267