ਜੀ ਐਸ ਪੰਨੂ
ਪਟਿਆਲਾ, 31 ਮਾਰਚ 2020 - ਰਾਜਿੰਦਰਾ ਹਸਪਤਾਲ ਪਟਿਆਲਾ 'ਚ ਨਰਸਾਂ ਦੀ ਹੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਇਹ ਹੜਤਾਲ ਕੋਰੋਨਾ ਵਾਇਰਸ ਮਰੀਜ਼ ਦੀ ਮੌਤ ਕਾਰਨ ਸ਼ੁਰੂ ਹੋਈ। ਕੋਰੋਨਾ ਵਾਇਰਸ ਦੀ ਇਕ ਔਰਤ ਮਰੀਜ਼ ਜਿਸ ਦੀ ਬੀਤੇ ਕੱਲ੍ਹ ਗਿਆਰਾਂ ਵਜੇ ਦੁਪਹਿਰ ਵੇਲੇ ਮੌਤ ਹੋ ਗਈ ਜਿਸ ਦਾ ਰਾਤ ਦੇ ਗਿਆਰਾਂ ਵਜੇ ਤੱਕ ਸਰੀਰ ਵਾਰਡ ਵਿਚ ਹੀ ਪਿਆ ਰਿਹਾ ਸੀ। ਇਸ ਮਰੀਜ਼ ਔਰਤ ਨੂੰ ਉਸ ਦੇ ਰਿਸ਼ਤੇਦਾਰਾਂ ਨੇ ਲੁਧਿਆਣਾ ਤੋਂ ਲਿਆ ਕੇ ਦਾਖਲ ਕਰਵਾਇਆ ਸੀ ਦਾਖ਼ਲ ਕਰਾਉਣ ਵੇਲੇ ਕਿਸੇ ਨੇ ਦੱਸਿਆ ਨਹੀਂ ਕਿ ਇਹ ਕੋਰੋਨਾ ਦੀ ਮਰੀਜ਼ ਹੈ ਇਹ ਗੱਲ ਹੜਤਾਲੀ ਨਰਸਾਂ ਕਹਿ ਰਹੀਆਂ ਸਨ ਤੇ ਉਸ ਨੂੰ ਐਮਰਜੈਂਸੀ ਵਿੱਚ ਆਮ ਮਰੀਜ਼ ਦੀ ਤਰ੍ਹਾਂ ਚੈੱਕ ਕੀਤਾ ਤੇ ਕੋਈ ਸੇਫਟੀ ਅਸੂਲ ਨਹੀਂ ਅਪਨਾਏ।
ਇਸ ਤਰ੍ਹਾਂ ਅਜਿਹੇ ਮਰੀਜ਼ ਨੂੰ ਐਮਰਜੈਂਸੀ ਵਿੱਚ ਲਿਆਉਣਾ ਹੀ ਨਹੀਂ ਚਾਹੀਦਾ ਬਲਕਿ ਸਿੱਧਾ ਕੋਰੋਨਾ ਵਾਰਡ ਵਿਚ ਦਾਖਲ ਕਰਨਾ ਚਾਹੀਦਾ ਹੈ ਜਦੋਂ ਕਿ ਮਰੀਜ਼ ਦੀ ਬਿਮਾਰੀ ਬਾਰੇ ਪਤਾ ਲੱਗ ਗਿਆ ਸੀ। ਇਸੇ ਤਰ੍ਹਾਂ ਮੌਤ ਤੋਂ ਬਾਰਾਂ ਘੰਟੇ ਤੱਕ ਵਾਰਡ ਵਿਚੋਂ ਮਰੀਜ਼ ਚੁੱਕਿਆ ਤੱਕ ਨਹੀਂ ਗਿਆ। ਇਸ ਤਰ੍ਹਾਂ ਇਨ੍ਹਾਂ ਵਾਰਡਾਂ ਵਿਚ ਅਸੀਂ ਸੱਤ ਹਜ਼ਾਰ ਲੈਣ ਵਾਲੀਆਂ ਨਰਸਾਂ ਡਿਊਟੀ ਦਿੰਦੀਆਂ ਹਾਂ ਹੋਰ ਡਾਕਟਰ ਜਾਂ ਰੈਜੀਡੈਟ ਡਾਕਟਰ ਆਕੇ ਬੈਠਦੇ ਵੀ ਨਹੀਂ ਹਨ ਸਾਨੂੰ ਸੈਫਟੀ ਕਿਟ, ਦਸਤਾਨੇ ਮਸਕ ਆਦਿ ਸਭ ਮਿਲਣੇ ਚਾਹੀਦੇ ਹਨ ਉਨ੍ਹਾਂ ਦਾ ਕਹਿਣਾ ਸੀ ਕਿ ਉਹ ਇਨਸਾਨ ਨਹੀਂ ਹਨ ਉਨ੍ਹਾਂ ਦੇ ਘਰ ਮਾਤਾ ਪਿਤਾ ਬੱਚੇ ਹਨ ਉਨ੍ਹਾਂ ਨੂੰ ਤਾਂ ਪਰਖ ਸਮਾਂ ਪੂਰਾ ਹੋਣ ਤੇ ਰੈਗੂਲਰ ਕਰਨ ਦੀ ਲੋੜ ਨਹੀਂ ਸਮਝੀ ਜਾ ਰਹੀ ਹੈ।
ਮਰੀਜ਼ ਮੌਤ ਨਾਲ ਦੋ ਵਾਰਡਾਂ ਵਿਚ ਦਵਾਈ ਛਿੜਕਣ ਵਾਲੀ ਹੈ ਪਰ ਕੁਝ ਨਹੀਂ ਕੀਤਾ ਤੇ ਡਿਊਟੀ ਦੇਣ ਲਈ ਫਿਰ ਕਹਿ ਦਿੱਤਾ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੂਰੀ ਸੈਫਟੀ ਕਿਟ ਸਮੇਂ ਨਾਲ ਦਸਤਾਨੇ , ਐਮਰਜੈਂਸੀ ਵਾਲੀਆਂ ਨੂੰ ਇਕਾਂਤਵਾਸ ਤੇ ਸਾਡੇ ਨਾਲ ਬਾਕੀ ਸਬੰਧਤ ਕਰਮੀਆਂ ਨੂੰ ਡਿਊਟੀ ਦੇਣੀ ਚਾਹੀਦੀ ਹੈ। ਇਥੇ ਗੱਲ ਜ਼ਿਕਰ ਯੋਗ ਹੈ ਕਿ ਜਿਥੇ ਇਨੇ ਚੰਗੇ ਪ੍ਰਬੰਧ ਦੇ ਦਮਕਦੇ ਹਸਪਤਾਲ ਪ੍ਰਸ਼ਾਸਨ ਵੱਲੋਂ ਮਾਰੇ ਜਾ ਰਹੇ ਹਨ ਅਤੇ ਜਿਸ ਨੇ ਕੱਲ ਨੂੰ ਪੀ ਜੀ ਆਈ ਚੰਡੀਗੜ੍ਹ ਦੀ ਤਰਜ਼ ਤੇ ਤਬਦੀਲੀ ਵਿੱਚ ਆਉਣਾ ਹੈ ਉਹ ਮਰੀਜ਼ਾਂ ਦੀ ਕੀ ਦੇਖਭਾਲ ਕਰੇਗਾ ਜਿਸ ਦੇ ਆਪਣੇ ਸਟਾਫ ਕੋਲੋਂ ਮਰੀਜ਼ ਨੂੰ ਵੇਖਣ ਲਈ ਪੁਰਾ ਸਾਜ਼ੋ ਸਾਮਾਨ ਨਹੀਂ ਹੈ ਉਥੇ ਮਰੀਜ਼ਾਂ ਦੀ ਜਾਂਚ ਕਿਵੇਂ ਹੋਵੇਗੀ?