ਨਵੀਂ ਦਿੱਲੀ, 10 ਮਈ 2020 - ਭਾਰਤੀ ਰੇਲਵੇ ਹੌਲੀ-ਹੌਲੀ 12 ਮਈ ਤੋਂ ਯਾਤਰੀ ਰੇਲ ਗੱਡੀਆਂ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਭਾਰਤੀ ਰੇਲਵੇ ਦੀ ਯੋਜਨਾ ਹੈ ਕਿ 12 ਮਈ ਤੋਂ ਹੌਲੀ ਹੌਲੀ ਟਰੇਨਾਂ ਦਾ ਸੰਚਾਲਨ ਸ਼ੁਰੂ ਕੀਤਾ ਜਾਵੇਗਾ। ਇਸ ਦੌਰਾਨ ਨਵੀਂ ਦਿੱਲੀ ਸਟੇਸ਼ਨ ਤੋਂ ਡਿਬਰੂਗੜ੍ਹ, ਅਗਰਤਲਾ, ਹਾਵੜਾ, ਪਟਨਾ, ਬਿਲਾਸਪੁਰ, ਰਾਂਚੀ, ਭੁਵਨੇਸ਼ਵਰ, ਸਿਕੰਦਰਾਬਾਦ, ਬੈਂਗਲੁਰੂ, ਚੇਨਈ, ਤਿਰੁਵਨੰਤਪੁਰਮ, ਮਡਗਾਂਵ, ਮੁੰਬਈ ਸੈਂਟਰਲ, ਅਹਿਮਦਾਬਾਦ ਤੇ ਜੰਮੂ ਤਵੀ ਨੂੰ ਜੋੜਨ ਵਾਲੀਆਂ ਇਨ੍ਹਾਂ ਟਰੇਨਾਂ ਨੂੰ ਵਿਸ਼ੇਸ਼ ਟਰੇਨਾਂ ਦੇ ਰੂਪ 'ਚ ਚਲਾਇਆ ਜਾਵੇਗਾ।
ਮੰਤਰਾਲੇ ਨੇ ਕਿਹਾ ਹੈ ਕਿ, “ਸਾਰੀਆਂ ਯਾਤਰੀ ਰੇਲ ਗੱਡੀਆਂ ਸਿਰਫ ਏ.ਸੀ. ਡੱਬਿਆਂ ਅਤੇ ਸੀਮਤ ਸਟਾਪਾਂ 'ਤੇ ਚਲਾਈਆਂ ਜਾਣਗੀਆਂ। ਕਿਰਾਇਆ ਜੋ ਕਿ ਰਾਜਧਾਨੀ ਰੇਲ ਗੱਡੀਆਂ ਲਈ ਲਿਆ ਜਾਂਦਾ ਹੈ ਉਸ ਦੇ ਬਰਾਬਰ ਹੋਵਗਾ। ਇਹ ਰੇਲ ਗੱਡੀਆਂ ਦੇਸ਼ ਭਰ ਦੀਆਂ 15 ਥਾਵਾਂ ਲਈ ਨਵੀਂ ਦਿੱਲੀ ਰੇਲਵੇ ਸਟੇਸ਼ਨ ਤੋਂ ਚੱਲਣਗੀਆਂ। ਟਿਕਟਾਂ ਦੀ ਆਨ ਲਾਈਨ ਬੁਕਿੰਗ 11 ਮਈ ਨੂੰ ਸ਼ਾਮ 4 ਵਜੇ ਸ਼ੁਰੂ ਹੋਵੇਗੀ। ਜਦੋਂ ਕਿ ਰੇਲਵੇ ਸਟੇਸ਼ਨਾਂ 'ਤੇ ਟਿਕਟ ਬੁਕਿੰਗ ਕਾਊਂਟਰ ਬੰਦ ਰਹਿਣਗੇ।