ਜੀ ਐਸ ਪੰਨੂ
ਪਟਿਆਲਾ, 13 ਮਈ 2020 - ਸ਼ਹੀਦ ਭਗਤ ਸਿੰਘ ਜੁਆਇੰਟ ਐਕਸ਼ਨ ਕਮੇਟੀ ਨੇ ਦੋ ਘੰਟੇ ਦੀ ਰੋਸ ਰੈਲੀ ਕੀਤੀ ਰੋਸ ਰੈਲੀ ਮੈਡੀਕਲ ਸੁਪਰਡੈਂਟ ਦਫ਼ਤਰ ਦੇ ਅੱਗੇ ਕੀਤੀ ਗਈ ।ਮੈਡੀਕਲ ਸੁਪਰਡੈਂਟ ਦਫ਼ਤਰ ਤੋਂ ਪ੍ਰਿੰਸੀਪਲ ਦਫ਼ਤਰ ਤਕ ਰੋਸ ਮਾਰਚ ਕੱਢਿਆ ਗਿਆ ਇਸ ਸਮੇਂ ਐਕਸ਼ਨ ਕਮੇਟੀ ਦੇ ਪ੍ਰਧਾਨ ਜਸਪ੍ਰੀਤ ਕੌਰ ਨੇ ਬੋਲਦੇ ਕਿਹਾ ਕਿ ਉਸ ਸਮੇਂ ਦੇ ਮੰਤਰੀ ਨੇ 2ਮਾਰਚ 2019ਨੂੰ ਲਿਖਤੀ ਰੂਪ ਵਿੱਚ ਦਿੱਤਾ ਸੀ ਕੀ ਐਨਸੀਲਰੀ ਅਤੇ ਪੈਰਾ-ਮੈਡੀਕਲ ਅਤੇ ਨਰਸਿੰਗ ਸਟਾਫ ਦੀਆਂ ਸੇਵਾਵਾਂ ਮਾਰਚ 2019 ਨੂੰ ਰੈਗੂਲਰ ਕਰ ਦਿੱਤੀਆ ਜਾਣਗੀਆ ਸਰਕਾਰ ਵਲੋਂ ਅਜੇ ਤੱਕ ਸੇਵਾਵਾਂ ਰੈਗੂਲਰ ਨਹੀਂ ਕੀਤੀਆਂ ਗਈਆਂ ਪੰਜਾਬ ਸਰਕਾਰ ਹੈਲਥ ਮੁਲਾਜ਼ਮਾਂ ਨੂੰ ਫਰੰਟਲਾਈਨ ਤੇ ਰੱਖ ਕੇ ਸਨਮਾਨ ਕਰ ਰਹੀ ਹੈ ਪਰ ਚਾਹੀਦਾ ਇਹ ਹੈ ਕਿ ਸਰਕਾਰ ਪੈਰਾ ਮੈਡੀਕਲ ਅਤੇ ਨਰਸਿੰਗ ਸਟਾਫ ਦੀਆਂ ਸੇਵਾਵਾਂ ਰੈਗੂਲਰ ਕਰਕੇ ਸਨਮਾਨ ਕਰੇ ਨਾ ਹੀ ਫੌਜੀ ਬੈਂਡ ਅਤੇ ਨਾ ਫੁੱਲਾਂ ਦੀ ਵਰਖਾ ਨਾਲ ਸਨਮਾਨ ਚੰਗਾ ਨਹੀਂ ਲੱਗਦਾ ਹੈ ਇਸ ਸਮੇਂ ਯੂਨੀਅਨ ਦੇ ਆਗੂ ਰਾਜੇਸ਼ ਕੁਮਾਰ ਨੇ ਬੋਲਦੇ ਕਿਹਾ ਕਿ ਮਹਾਰਾਣੀ ਪ੍ਰਨੀਤ ਕੌਰ ਨੇ ਵੋਟਾਂ ਤੋਂ ਪਹਿਲਾਂ ਸਾਡੇ ਧਰਨੇ ਵਿੱਚ ਆ ਕੇ ਲਿਖਤੀ ਤੋਰ ਦਿੱਤਾ ਸੀ ਕੀ ਸਾਡੀ ਸਰਕਾਰ ਆਉਂਦੇ ਹੀ ਤੁਹਾਡੀਆਂ ਸੇਵਾਵਾਂ ਰੈਗੂਲਰ ਕਰ ਦਿੱਤੀਆਂ ਜਾਣਗੀਆਂ ਕਾਂਗਰਸ ਸਰਕਾਰ ਬਣੀ ਨੂੰ ਚਾਰ ਸਾਲ ਦਾ ਸਮਾਂ ਹੋਣ ਵਾਲਾ ਹੈ ਪਰ ਅੱਜ ਤੱਕ ਸੇੇੇਵਾਂਵਾ ਰੈਗੂਲਰ ਨਹੀਂ ਕੀਤੀਆਂ ਗਈਆਂ।
ਹੁਣ ਲੋੋੜ ਹੈ ਕਿ ਰੈਗੂਲਰ ਕੀਤੀਆਂ ਸਟਾਫ ਨਰਸਾਂ ਦਾ ਪਰਖਕਾਲ ਸਮਾਂ ਜੋ ਦੋ ਸਾਲ ਰੱਖਿਆ ਸੀ ਉਹਨਾਂ ਦਾ ਪਰਖਕਾਲ ਸਮਾਂ ਖਤਮ ਕੀਤਾ ਜਾਵੇ ਕਿਉਂਕਿ ਜੋ ਅੱਜ ਉਹ ਮਨੁੱਖਤਾ ਦੀ ਸੇਵਾ ਕਰਨ ਵਿੱਚ ਸਭ ਤੋਂ ਵੱਧ ਕੇ ਅਗੇ ਹਨ। ਕਰਮਜੀਤ ਕੌਰ ਔਲਖ ਨੇ ਕਿਹਾ ਜੇਕਰ ਸਾਡੀਆਂ ਸੇਵਾਵਾਂ ਰੈਗੂਲਰ ਨਾ ਕੀਤੀਆਂ ਗਈਆਂ ਅਤੇ ਪਰਖ ਕਾਲ ਸਮਾਂ ਨਾ ਘਟਾਇਆ ਗਿਆ ਤਾਂ ਅਸੀਂ ਦੋ ਘੰਟੇ ਦੀ ਰੋਸ ਰੈਲੀ ਜਾਰੀ ਰੱਖਾਂਗੇ ਜੇਕਰ ਸਰਕਾਰ ਨੇ ਸਾਡੀ ਨਾ ਮੰਨੀ ਤਾਂ ਅਸੀਂ ਕੰਮ ਛੱਡ ਕੇ ਬਾਹਰ ਆਵਾਂਗੇ ਜੋ ਕਰਮਚਾਰੀ ਕਰੋਨਾ ਵਾਰਡ ਵਿਚ ਡਿਊਟੀ ਕਰ ਰਹੇ ਹਨ ਉਹ ਆਪਣੀ ਡਿਊਟੀ ਤੇ ਹੀ ਰਹਿਣਗੇ ਉਹ ਰੋਸ ਰੈਲੀ ਵਿੱਚ ਨਹੀਂ ਆਉਣਗੇ ਅਸੀਂ ਮਰੀਜ਼ਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਪਰ ਸਰਕਾਰ ਸਾਨੂੰ ਬਹੁਤ ਨਿਗੂਣੀ ਤਨਖਾਹ ਦੇ ਕੇ ਸਾਡਾ ਸ਼ੋਸ਼ਣ ਕਰ ਰਹੀ ਹੈ ਮਜਬੂਰ ਹੋ ਕੇ ਸੜਕਾਂ ਤੇ ਰੁਲਣਾ ਪੈ ਰਿਹਾ ਹੈ ਜੇਕਰ ਸਰਕਾਰ ਨੇ ਸਾਡੀਆਂ ਮੰਗਾਂ ਨਾ ਮੰਨੀਆਂ ਤਾ ਸਾਰੀ ਜ਼ਿੰਮੇਵਾਰੀ ਸਰਕਾਰ ਅਤੇ ਪ੍ਰਸ਼ਾਸਨ ਦੀ ਹੋਵੇਗੀ। ਠੇਕੇ ਤੇ ਨਿਯਤ ਮੁਤਾਬਿਕ ਰੱਖੀਆਂ ਨਰਸਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਫਰੰਟ ਲਾਈਨ ਵਿੱਚ ਕੰਮ ਕਰਦੀਆਂ ਹਨ ਪਰ ਉਹਨਾਂ ਦੀ ਵੀ ਕੋਈ ਸਾਰ ਨਹੀਂ ਲੈ ਰਿਹਾ ਹੈ।ਲੋੜ ਹੈ ਫਰੰਟ ਲਾਇਨ ਤੇ ਲੜ ਰਹੇ ਯੋਧਿਆਂ ਨੂੰ ਸਿਰੋਪੇ ਦੇ ਰੇਗੂਲਰ ਕਰਕੇ ਨਿਵਾਜਨ ਦੀ ਜੋ ਮੌਤ ਨਾਲ ਸਾਹਮਣੇ ਹੋ ਕੇ ਲੜੀ ਜਾ ਰਹੇ ਹਨ।