ਲੁਧਿਆਣਾ, 2 ਸਤੰਬਰ, 2020: ਹੀਰੋ ਡੀਐਮਸੀ ਦੇ ਦੋ ਡਾਕਟਰਾਂ ਡਾ: ਅਸ਼ੀਸ਼ ਗਰਗ ਅਤੇ ਡਾ: ਭਾਨੂ ਪ੍ਰਤਾਪ ਦੀ ਹਾਲ ਹੀ ਵਿੱਚ ਕੋਵਿਡ-19 ਰਿਪੋਰਟ ਪਾਜ਼ਿਟਿਵ ਆਈ ਸੀ। ਹਸਪਤਾਲ ਦੀ ਮੈਨੇਜਮੈਂਟ ਨੇ ਉਨ੍ਹਾਂ ਦੀ ਸਿਹਤਯਾਬੀ ਦੇ ਹਰ ਕਦਮ ਵਿੱਚ ਸਹਾਇਤਾ ਕੀਤੀ ਅਤੇ ਦੋਵਾਂ ਡਾਕਟਰਾਂ ਨੇ ਠੀਕ ਹੋਣ ਤੋਂ ਬਾਅਦ ਹੁਣ ਡਿਊਟੀ ਵੀ ਜ਼ੁਆਇਨ ਕਰ ਲਈ ਹੈ।
ਅੱਜ ਦੋਵਾਂ ਡਾਕਟਰਾਂ ਵੱਲੋਂ ਗੰਭੀਰ ਕੋਵਿਡ ਮਰੀਜ਼ਾਂ ਲਈ ਪਲਾਜ਼ਮਾ ਦਾਨ ਕੀਤਾ ਗਿਆ ਅਤੇ ਹੋਰ ਕੋਰੋਨਾ ਮਰੀਜ਼ਾਂ ਨੂੰ ਜਿਹੜੇ ਕਿ ਕੋਰੋਨਾ ਨੂੰ ਮਾਤ ਪਾ ਚੁੱਕੇ ਹਨ ਨੂੰ ਅਪੀਲ ਕੀਤੀ ਕਿ ਉਹ ਪਲਾਜ਼ਮਾ ਦਾਨ ਕਰਨ ਕਿਉਂਕਿ ਇਹ ਗੰਭੀਰ ਮਰੀਜ਼ਾਂ ਦੀ ਜਾਨ ਬਚਾਉਣ ਵਿਚ ਸਹਾਇਤਾ ਕਰ ਸਕਦਾ ਹੈ।