ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਵਿਚ 2068 ਪੋਲਿੰਗ ਬੂਥਾਂ 'ਤੇ 1 ਜੂਨ ਨੂੰ ਹੋਵੇਗੀ ਪੋਲਿੰਗ
- ਸਵੇਰੇ 7 ਵਜੇ ਤੋ ਸ਼ਾਮ 6 ਵਜੇ ਤੱਕ ਹੋਵੇਗੀ ਪੋਲਿੰਗ, ਗਰੀਨ ਮਾਡਲ ਪੋਲਿੰਗ ਬੂਥ ਸਥਾਪਿਤ
- ਡਿਸਪੈਚ ਸੈਂਟਰ ਤੋਂ ਪੋਲਿੰਗ ਪਾਰਟੀਆਂ ਕੀਤੀਆਂ ਰਵਾਨਾ, ਪੋਲਿੰਗ ਦੇ ਕੀਤੇ ਸੁਚੱਜੇ ਪ੍ਰਬੰਧ
ਪ੍ਰਮੋਦ ਭਾਰਤੀ
ਸ੍ਰੀ ਅਨੰਦਪੁਰ ਸਾਹਿਬ 31 ਮਈ,2024 - ਲੋਕ ਸਭਾ ਚੋਣਾ 2024 ਲਈ ਸ੍ਰੀ ਅਨੰਦਪੁਰ ਸਾਹਿਬ ਹਲਕਾ 06 ਦੇ 2068 ਪੋਲਿੰਗ ਬੂਥਾਂ ਉਤੇ 01 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਮਤਦਾਨ ਹੋਵੇਗਾ। ਪ੍ਰਭਾਵਸ਼ਾਲੀ ਢੰਗ ਨਾਲ ਸਜਾਏ ਡਿਸਪੈਂਚ ਸੈਂਟਰ ਵਿਚ ਪੋਲਿੰਗ ਪਾਰਟੀਆਂ ਦਾ ਸਵਾਗਤ ਕੀਤਾ ਗਿਆ ਅਤੇ ਈ.ਵੀ.ਐਮ ਤੇ ਪੋਲਿੰਗ ਲਈ ਵਰਤੇ ਜਾਣ ਵਾਲੇ ਸਮਾਨ ਦੇ ਨਾਲ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਗਿਆ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸੰਜੀਵ ਕੁਮਾਰ, ਸਹਾਇਕ ਰਿਟਰਨਿੰਗ ਅਫਸਰ ਰਾਜਪਾਲ ਸੇਖੋ ਐਸ.ਡੀ.ਐਮ ਸ੍ਰੀ ਅਨੰਦਪੁਰ ਸਾਹਿਬ, ਡੀ.ਐਸ.ਪੀ ਅਜੇ ਸਿੰਘ ਪੋਲਿੰਗ ਪਾਰਟੀਆਂ ਨੂੰ ਰਵਾਨਾ ਕਰਨ ਮੌਕੇ ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਸ੍ਰੀ ਅਨੰਦਪੁਰ ਸਾਹਿਬ ਵਿਚ ਮੋਜੂਦ ਸਨ, ਜਿੱਥੋ 06 ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਦੇ ਅਧੀਨ ਵਿਧਾਨ ਸਭਾ ਹਲਕਾ 049 ਅਨੰਦਪੁਰ ਸਾਹਿਬ ਦੇ ਪੋਲਿੰਗ ਬੂਥਾਂ ਲਈ ਪੋਲਿੰਗ ਪਾਰਟੀਆ ਨੂੰ ਰਵਾਨਾ ਕੀਤਾ ਗਿਆ।
ਇਸ ਲੋਕ ਸਭਾ ਹਲਕੇ ਵਿਚ ਵੋਟਿੰਗ ਲਈ ਕੁੱਲ 2068 ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ਅੰਦਰ ਵੋਟਰਾਂ ਦੇ ਲਈ ਸੈਲਫੀ ਪੁਆਇੰਟ ਵੀ ਬਣਾਏ ਗਏ ਹਨ। 2068 ਪੋਲਿੰਗ ਬੂਥਾਂ ਉਤੇ ਕੁੱਲ 17,32,211 ਵੋਟਰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਨਗੇ। ਜਿਕਰਯੋਗ ਹੈ ਕਿ ਰਿਟਰਨਿੰਗ ਅਫਸਰ ਡਾ.ਪ੍ਰੀਤੀ ਯਾਦਵ ਡਿਪਟੀ ਕਮਿਸ਼ਨਰ ਰੂਪਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੋਕ ਸਭਾ ਚੋਣਾ 2024 ਨੂੰ ਲੈ ਕੇ ਅੱਜ ਪੋਲਿੰਗ ਪਾਰਟੀਆਂ ਨੂੰ ਸਰਕਾਰੀ ਕੰਨਿਆ ਸੀਨੀ.ਸੈਕੰ.ਸਕੂਲ ਸ੍ਰੀ ਅਨੰਦਪੁਰ ਸਾਹਿਬ ਦੇ ਡਿਸਪੈਚ ਸੈਂਟਰ ਤੋ ਰਾਜਪਾਲ ਸਿੰਘ ਸੇਖੋ ਸਹਾਇਕ ਰਿਟਰਨਿੰਗ ਅਫਸਰ ਦੀ ਨਿਗਰਾਨੀ ਵਿਚ ਰਵਾਨਾ ਕੀਤਾ ਗਿਆ, ਡਿਸਪੈਚ ਸੈਂਟਰ ਦੀਆਂ ਤਿਆਰੀਆ ਅਗਾਓ ਮੁਕੰਮਲ ਸਨ। ਇਥੋ ਸਾਰੀਆ ਪਾਰਟੀਆ ਨੂੰ ਡਿਸਪੈਚ ਕਰਕੇ ਇਹ ਯਕੀਨੀ ਬਣਾਇਆ ਗਿਆ ਹੈ ਕਿ ਤੁਰੰਤ ਆਪਣੇ ਆਪਣੇ ਨਿਰਧਾਰਤ ਪੋਲਿੰਗ ਸਟੇਸ਼ਨ ਉਤੇ ਪਹੁੰਚਣ।
ਜ਼ਿਲ੍ਹਾ ਪ੍ਰਸਾਸ਼ਨ ਵਲੋ ਵੋਟਰਾ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਚੋਣਾ ਦਾ ਤਿਉਹਾਰ ਸਵੇਰੇ 7 ਵਜੇ ਤੋ ਸ਼ਾਮੀ 6 ਵਜੇ ਤੱਕ ਹੈ। ਵੋਟਰ ਵੱਧ ਚੜ੍ਹ ਕੇ ਮਤਦਾਨ ਵਿਚ ਭਾਗ ਲੈਣ, ਸ਼ਾਤੀ ਬਣਾਏ ਰੱਖਣ ਤੇ ਪ੍ਰਸਾਸ਼ਨ ਦਾ ਸਹਿਯੋਗ ਦੇਣ। ਦੱਸਣਯੋਗ ਹੈ ਕਿ ਲੋਕ ਸਭਾ ਹਲਕਾ 06 ਦੇ ਜਨਰਲ ਅਬਜ਼ਰਵਰ ਡਾ.ਹੀਰਾ ਲਾਲ ਵੱਲੋਂ ਇਸ ਵਾਰ ਇਸ ਹਲਕੇ ਵਿਚ ਗਰੀਨ ਚੋਣਾ ਦੀ ਮੁਹਿੰਮ ਚਲਾਈ ਗਈ ਹੈ, ਜਿਸ ਤਹਿਤ ਹਰ ਵੋਟਰ ਨੂੰ ਪੌਦਾ ਲਗਾਉਣ, ਉਸ ਦਾ ਪਾਲਣ ਕਰਨ, ਪਲਾਸਟਿਕ ਮੁਕਤ ਵਾਤਾਵਰਣ ਨੂੰ ਸੁਰੱਖਿਅਤ ਬਣਾਉਣ ਤੇ ਜੋਰ ਦਿੱਤਾ ਗਿਆ ਹੈ।