← ਪਿਛੇ ਪਰਤੋ
ਫਿਰੋਜ਼ਪੁਰ, 5 ਮਈ 2020 - ਹਲਕਾ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਰਿਪੋਰਟ ਨੈਗੇਟਿਵ ਆਈ ਹੈ। ਵਰਣਯੋਗ ਹੈ ਕਿ ਸ਼੍ਰੀ ਹਜ਼ੂਰ ਸਾਹਿਬ ਤੋਂ ਆਈ ਇਲਾਕੇ ਦੀ ਸੰਗਤ ਨੂੰ ਵਿਧਾਇਕ ਕੁਲਬੀਰ ਜ਼ੀਰਾ ਖੁਦ ਸੁਆਗਤ ਕਰਨ ਪੁੱਜੇ ਸਨ, ਜਿਥੇ ਉਹਨਾਂ ਨੂੰ ਬਹੁਤ ਸਾਰੇ ਸ਼ਰਧਾਲੂਆਂ ਨੇ ਗਲੇ ਵੀ ਲਗਾਇਆ ਸੀ ਅਤੇ ਜ਼ੀਰਾ ਵੱਲੋਂ ਸੰਗਤ ਤੋਂ ਪ੍ਰਸ਼ਾਦ ਵੀ ਲੈ ਕੇ ਖਾਧਾ ਗਿਆ ਸੀ। ਸ਼ਰਧਾਲੂਆਂ ਦੇ ਇੱਕ ਦਮ ਭਾਰੀ ਗਿਣਤੀ ਵਿੱਚ ਕੋਰੋਨਾ ਪਾਜ਼ੀਟਿਵ ਆਉਣ ਨਾਲ ਕੁਲਬੀਰ ਸਿੰਘ ਜ਼ੀਰਾ ਨੇ ਖੁਦ ਫਿਰੋਜ਼ਪੁਰ ਦੇ ਸਿਵਲ ਹਸਪਤਾਲ ਪੁੱਜ ਕੇ ਕੋਰੋਨਾ ਟੈਸਟ ਕਰਵਾਇਆ ਸੀ ਅਤੇ ਓਸੇ ਦਿਨ ਤੋਂ ਆਪਣੇ ਆਪ ਨੂੰ ਇਕਾਂਤਵਾਸ ਕਰ ਲਿਆ ਸੀ। ਪਰ ਅੱਜ ਉਹਨਾਂ ਦੇ ਕੋਰੋਨਾ ਸੈਂਪਲ ਦੀ ਰਿਪੋਰਟ ਨੈਗੇਟਿਵ ਆਈ ਹੈ। ਪਰ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਨਿਯਮਾਂ ਮੁਤਾਬਿਕ 14 ਦਿਨਾਂ ਲਈ ਇਕਾਂਤਵਾਸ ਹੋਣਾ ਪਵੇਗਾ।
Total Responses : 267