ਹਰਦਮ ਮਾਨ
ਸਰੀ, 19 ਅਪ੍ਰੈਲ 2020 - ਕੋਵਿਡ -19 ਦੇ ਸੰਕਟ ਨਾਲ ਜੂਝ ਰਹੇ ਵੈਨਕੂਵਰ ਡਾਊਨਟਾਊਨ ਦੇ ਈਸਟ ਸਾਈਡ ਏਰੀਆ ਦੇ ਤਕਰੀਬਨ 30 ਬੇ-ਘਰੇ ਲੋਕਾਂ ਨੇ ਇਕ ਐਲੀਮੈਂਟਰੀ ਸਕੂਲ ਵਿਚ ਜਬਰੀ ਦਾਖ਼ਲ ਹੋ ਕੇ ਇਸ ਨੂੰ ਆਪਣੀ ਐਮਰਜੈਂਸੀ ਰਿਹਾਇਸ਼ਗਾਹ ਬਣਾ ਲਿਆ ਹੈ।
ਇਨ੍ਹਾਂ ਲੋਕਾਂ ਦੇ ਬੁਲਾਰੇ ਫਲੋਰਾ ਮੁਨਰੋ ਨੇ ਕਿਹਾ ਹੈ ਕਿ ਹਜ਼ਾਰਾਂ ਬੇਘਰੇ ਲੋਕਾਂ ਲਈ ਸੂਬਾਈ ਸਰਕਾਰ ਦੇ ਘਰਾਂ ਵਿਚ ਰਹਿਣ ਦੇ ਨਿਰਦੇਸ਼ਾਂ ਦਾ ਪਾਲਣ ਕਰਨਾ ਅਸੰਭਵ ਹੈ। ਸੜਕਾਂ 'ਤੇ ਰਹਿ ਕੇ ਕੋਵਿਡ-19 ਸੁਰੱਖਿਆ ਨਿਯਮਾਂ ਦਾ ਪਾਲਣ ਨਹੀਂ ਕੀਤਾ ਜਾ ਸਕਦਾ, ਨਾ ਹੀ ਆਪਣੇ ਹੱਥਾਂ ਨੂੰ ਸਾਫ਼ ਰੱਖਿਆ ਜਾ ਸਕਦਾ ਹੈ, ਸਾਰੇ ਬਾਥਰੂਮ ਬੰਦ ਹਨ ਅਤੇ ਇੱਥੇ ਕੋਈ ਪਾਣੀ ਨਹੀਂ, ਅਤੇ ਨਾ ਹੀ ਖਾਣ ਲਈ ਕੋਈ ਚੰਗਾ, ਸਿਹਤਮੰਦ ਭੋਜਨ ਹੈ।
ਵੈਨਕੂਵਰ ਦੇ ਪੁਲਿਸ ਅਧਿਕਾਰੀਆਂ ਨੇ ਸਕੂਲ ਵਿਚ ਦਾਖਲ ਹੋਣ ਦੀ ਇਸ ਘਟਨਾ ਬਾਰੇ ਕਿਹਾ ਹੈ ਕਿ ਬਹੁਤ ਸਾਰੇ ਲੋਕ ਗੈਰ- ਕਾਨੂੰਨੀ ਢੰਗ ਨਾਲ ਸਕੂਲ ਦੇ ਅੰਦਰ ਹਨ, ਪਰ ਕੋਈ ਗ੍ਰਿਫਤਾਰੀ ਨਹੀਂ ਕੀਤੀ ਗਈ।
ਸੰਪਰਕ: ਹਰਦਮ ਮਾਨ +1 604 308 6663
ਈਮੇਲ : maanbabushahi@gmail.com