← ਪਿਛੇ ਪਰਤੋ
ਸਰਕਾਰ ਨੇ ਹਵਾਈ ਸਫਰ ਲਈ ਦਿਸ਼ਾ ਨਿਰਦੇਸ਼ ਕੀਤੇ ਜਾਰੀ ਨਵੀਂ ਦਿੱਲੀ, 22 ਮਈ, 2020 : ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਨੇ ਹਵਾਈ ਸਫਰ ਕਰਨ ਵਾਲੇ ਮੁਸਾਫਰਾਂ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਇਹਨਾਂ ਦਿਸ਼ਾ ਨਿਰਦੇਸ਼ਾਂ ਵਿਚ ਦੱਸਿਆ ਗਿਆ ਹੈ ਕਿ ਘਰ ਤੋਂ ਹਵਾਈ ਅੱਡੇ ਤੱਕ ਪਹੁੰਚਣ ਤੇ ਫਿਰ ਅੰਦਰ ਦਾਖਲ ਹੋਣ ਤੋਂ ਲੈ ਕੇ ਜਹਾਜ਼ ਵਿਚ ਦਾਖਲ ਹੋਣ ਤੱਕ ਮੁਸਾਫਰ ਨੇ ਕਿਹੜੇ ਨਿਯਮਾਂ ਦੀ ਪਾਲਣਾ ਕਰਨੀ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸਾਰੀ ਬੁਕਿੰਗ ਆਨਲਾਈਨ ਹੈ ਤੇ ਸਿਰਫ ਡਿਜੀਟਲ ਪੇਮੈਂਟ ਦੀ ਆਗਿਆ ਹੈ ਤੇ ਵਿਅਕਤੀ ਅਧਿਕਾਰਤ ਟੈਕਸੀ ਰਾਹੀਂ ਹੀ ਹਵਾਈ ਅੱਡੇ ਪਹੁੰਚੇ। ਮੁਸਾਫਰ ਸਿਰਫ ਇਕ ਚੈਕਇਨ ਬੈਗ ਲਿਆ ਸਕਦਾ ਹੈ ਤੇ ਇਕ ਹੀ ਕੇਬਿਨ ਬੈਗ ਲਿਆਉਣ ਦੀ ਆਗਿਆ ਹੈ। ਸੋਸ਼ਲ ਡਿਸਟੈਂਸਿੰਗ ਲਾਜ਼ਮੀ ਹੈ ਤੇ ਸਭ ਤੋਂ ਅਹਿਮ ਕਿ ਮੁਸਾਫਰ ਦੇ ਮੋਬਾਈਲ 'ਤੇ ਆਰੋਗਿਆ ਸੇਤੂ ਐਪ ਡਾਊਨਲੋਡ ਹੋਈ ਹੋਣੀ ਚਾਹੀਦੀ ਹੈ ਤੇ ਉਸ ਵਿਚ ਡੈਕਲਰੇਸ਼ਨ ਫਾਰਮ ਭਰਨ ਤੋਂ ਲੈ ਕੇ ਰਜਿਸਟਰੇਸ਼ਨ ਤੱਕ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਹਦਾਇਤਾਂ ਹਨ, ਵੇਰਵਿਆਂ ਲਈ ਨਾਲ ਨੱਥੀ ਪੀ ਡੀ ਐਫ ਫਾਈਲ ਪੜ੍ਹੋ :
Total Responses : 267