ਸਰਟੀਫਿਕੇਟ ਬਾਅਦ ਵਿੱਚ ਪਹਿਲਾਂ ਮੈਂ ਆਪਦੇ ਰੱਬ ਅੱਗੇ ਸਜਦਾ ਰੋਅ ਹੋ ਕੇ ਸ਼ੁਕਰਾਨਾ ਅਦਾ ਕਰ ਲਵਾ - ਡਾ.ਜਮੀਲ ਉਰ ਰਹਿਮਾਨ
- ਆਜ਼ਾਦ ਪੰਜਾਬ ਦੇ ਇਤਿਹਾਸ ਵਿੱਚ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਮਾਲੇਰਕੋਟਲਾ ਵਿੱਚ ਆਪ ਦੇ ਉਮੀਦਵਾਰ ਨੇ ਹੁਣ ਤਕ ਸਭ ਤੋਂ ਵੱਧ ਵੋਟਾਂ ਹਾਸਲ ਕਰਦਿਆਂ ਫੇਰਿਆ ਝਾੜੂ
-ਰੱਬ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦਿਆਂ ਅਦਾ ਕਰਨ ਦੀ ਕੋਸ਼ਿਸ਼ ਕਰਾਗਾ-ਡਾ ਜਮੀਲ ਉਰ ਰਹਿਮਾਨ
ਮਾਲੇਰਕੋਟਲਾ 10 ਮਾਰਚ 2022 - ਅੱਜ ਪਹਿਲਾਂ ਤੋਂ ਹੀ ਜਤਾਈਆਂ ਜਾ ਰਹੀਆਂ ਉਮੀਦਾਂ ਦੇ ਅਨੁਸਾਰ ਮਾਲੇਰਕੋਟਲਾ ਦੇ ਇਤਿਹਾਸ ਵਿੱਚ ਮੁਹੰਮਦ ਜਮੀਲ ਉਰ ਰਹਿਮਾਨ ਨੇ ਅਜਿਹਾ ਇਤਿਹਾਸ ਰਚਿਆ ਜੋ ਸ਼ਾਇਦ ਹਰ ਉਮੀਦਵਾਰ ਦੀ ਕਿਸਮਤ ਵਿੱਚ ਨਾ ਆਉਂਦਾ ਹੋਵੇ ਆਜ਼ਾਦ ਭਾਰਤ ਦੇ ਇਤਿਹਾਸ ਵਿੱਚ ਪੰਜਾਬ ਦੇ ਇੱਕੋ ਇੱਕ ਮੁਸਲਿਮ ਬਹੁਗਿਣਤੀ ਵਾਲੇ ਸ਼ਹਿਰ ਅੰਦਰ ਹੁਣ ਤੱਕ ਸਭ ਤੋਂ ਵੱਧ ਕੁਲ ਪੋਲ ਹੋਈਆਂ ਵੋਟਾਂ 126150 ਵਿੱਚੋ ਰਿਕਾਰਡ ਅੱਧ ਤੋਂ ਵੀ ਵੱਧ 65948 ਵੋਟਾਂ ਲੈਣ ਵਾਲੇ ਆਮ ਆਦਮੀ ਪਾਰਟੀ ਦੇ ਆਮ ਪਰਿਵਾਰ ਵਿੱਚੋਂ ਉਮੀਦਵਾਰ ਡਾ. ਜਮੀਲ ਉਰ ਰਹਿਮਾਨ ਆਪਣੇ ਵਿਰੋਧੀ ਮੁੱਖ ਉਮੀਦਵਾਰ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ (44262) ਨੂੰ 21686 ਵੋਟਾਂ ਨਾਲ ਹਰਾਉਣ ਤੋਂ ਬਾਅਦ ਅੱਜ ਜਦੋਂ ਆਪਣੀ ਇਤਿਹਾਸਕ ਜਿੱਤ ਦਾ ਸਰਟੀਫਿਕੇਟ ਲੈਣ ਲਈ ਗਿਣਤੀ ਕੇਂਦਰ ਅੰਦਰ ਗਏ ਤਾਂ ਸਰਟੀਫਿਕੇਟ ਲੈਣ ਤੋਂ ਪਹਿਲਾਂ ਉਨ੍ਹਾਂ ਕਿਹਾ ""ਕਿ ਸਰਟੀਫਿਕੇਟ ਬਾਅਦ ਵਿੱਚ ਪਹਿਲਾਂ ਮੈਂ ਆਪਦੇ ਰੱਬ ਅੱਗੇ ਸਜਦਾ ਰੋਅ ਹੋ ਕੇ ਸ਼ੁਕਰਾਨਾ ਅਦਾ ਕਰ ਲਵਾ ਸਰਟੀਫਿਕੇਟ ਬਾਅਦ ਵਿੱਚ ਲਵਾਂਗਾ"ਇਹ ਸਰਟੀਫਿਕੇਟ ਤਾਂ ਮੈਨੂੰ ਰੱਬ ਨੇ ਲੋਕਾਂ ਦੇ ਦਿਲ ਵਿੱਚ ਮੇਰੀ ਅਥਾਹ ਮੁਹੱਬਤ ਪਾ ਕੇ ਪੋਲਿੰਗ ਵਾਲੇ ਦਿਨ ਹੀ ਦੇ ਦਿੱਤਾ ਸੀ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਮਾਲੇਰਕੋਟਲਾ ਅਤੇ ਜ਼ਿਲ੍ਹਾ ਸੰਗਰੂਰ ਦੀਆਂ ਵੋਟਾਂ ਲਈ ਚੋਣ ਕਮਿਸ਼ਨ ਵੱਲੋਂ ਤਹਿ ਬਰੜਵਾਲ ਕਾਲਜ ਵਿਖੇ ਬਣਾਏ ਗਿਣਤੀ ਕੇਂਦਰ ਵਿੱਚ ਜਿੱਤਣ ਤੋਂ ਬਾਅਦ ਨਮਾਜ਼ ਏ ਜੌਹਰ ਅਤੇ ਸ਼ੁਕਰਾਨੇ ਦੀ ਨਮਾਜ਼ ਅਦਾ ਕਰਨ ਤੋਂ ਪਹਿਲਾਂ ਜੇਤੂ ਉਮੀਦਵਾਰ ਡਾ.ਜਮੀਲ ਉਰ ਰਹਿਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ । ਨਮਾਜ਼ ਪੜ੍ਹਨ ਤੋਂ ਬਾਅਦ ਇਮਾਮ ਮੁਹੰਮਦ ਇਮਤਿਆਜ਼ ਨੇ ਡਾ.ਜਮੀਲ ਉਰ ਰਹਿਮਾਨ ਦੇ ਕਹਿਣ ਤੇ ਰੱਬ ਦਾ ਸ਼ੁਕਰਾਨਾ ਅਦਾ ਕਰਦਿਆਂ ਜਿੱਤ ਦੀ ਬਣਦੀ ਜ਼ਿੰਮੇਵਾਰੀ ਨੂੰ ਅਦਾ ਕਰਨ ਲਈ ਰੱਬ ਅੱਗੇ ਦੁਆ ਕਰਵਾਈ।
ਜਿੱਤ ਦਾ ਸਰਟੀਫਿਕੇਟ ਦੇਣ ਲਈ ਅਫ਼ਸਰ ਉਨ੍ਹਾਂ ਦਾ ਇੰਤਜ਼ਾਰ ਗਿਣਤੀ ਕੇਂਦਰ ਅੰਦਰ ਦੇਣ ਲਈ ਲਗਭਗ ਅੱਧਾ ਘੰਟਾ ਇੰਤਜ਼ਾਰ ਕਰਦੇ ਵੇਖੇ ਗਏ, ਨਮਾਜ਼ ਪੜ੍ਹਨ ਤੋਂ ਬਾਅਦ ਉਨ੍ਹਾਂ ਗਿਣਤੀ ਕੇਂਦਰ ਦੇ ਅੰਦਰ ਹਾਜ਼ਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਮਲੇਰਕੋਟਲਾ ਨੂੰ ਉਹ ਇਕ ਨਮੂਨੇ ਦਾ ਵਿਧਾਨ ਸਭਾ ਹਲਕਾ ਬਣਾ ਕੇ ਸਾਹ ਲੈਣਗੇ ਉਨ੍ਹਾਂ ਰੱਬ ਅਤੇ ਵੋਟਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਰੱਬ ਵੱਲੋਂ ਦਿੱਤੀ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਸਾਰੇ ਧਰਮਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦਿਆਂ ਅਦਾ ਕਰਨ ਦੀ ਕੋਸ਼ਿਸ਼ ਕਰਨਗੇ ।
ਇਸ ਤੋਂ ਬਾਅਦ ਗਿਣਤੀ ਕੇਂਦਰ ਦੇ ਹਾਜ਼ਰ ਅੰਦਰ ਚੋਣ ਅਧਿਕਾਰੀਆਂ ਚੋਣ ਅਬਜ਼ਰਬਰ ਸ੍ਰੀ ਜੈ ਸਿੰਘ ਆਈ.ਏ.ਐਸ ,ਐੱਸ.ਡੀ.ਐੱਮ ਮਾਲੇਰਕੋਟਲਾ ਸ. ਜਸਬੀਰ ਸਿੰਘ ,ਤਹਿਸੀਲਦਾਰ ਮਾਲੇਰਕੋਟਲਾ ਹਰਫੂਲ ਸਿੰਘ ਗਿੱਲ ਅਤੇ ਸਮੇਤ ਗਿਣਤੀ ਕੇਂਦਰ ਦੇ ਅੰਦਰ ਹਾਜ਼ਰ ਅਧਿਕਾਰੀਆਂ ਨੇ ਉਨ੍ਹਾਂ ਨੂੰ ਜਿੱਤ ਦਾ ਸਰਟੀਫਿਕੇਟ ਦਿੰਦਿਆਂ ਮੁਬਾਰਕਬਾਦ ਪੇਸ਼ ਕੀਤੀ । ਇਸ ਮੌਕੇ ਤੇ ਉਨ੍ਹਾਂ ਦੇ ਨਾਲ ਸਾਬਕਾ ਆਈ.ਏ.ਐੱਸ ਅਧਿਕਾਰੀ ਸ.ਗੁਰਲਵਲੀਨ ਸਿੰਘ ਸਿੱਧੂ,ਮੁਹੰਮਦ ਜਾਫਰ ਭੈਣੀ ਜ਼ਿਲ੍ਹਾ ਪ੍ਰਧਾਨ ਆਪ , ਸ.ਗੁਰਮੁਖ ਸਿੰਘ ਸਾਬਕਾ ਸਰਪੰਚ ਖਾਨਪਰ, ਮੁਹੰਮਦ ਇਸਹਾਕ ਸਾਕਾ, ਮੁਹੰਮਦ ਇਕਬਾਲ ਫ਼ੌਜੀ,, ਕਾਮਰੇਡ ਮੁਹੰਮਦ ਇਸਮਾਈਲ ,(ਸਾਰੇ ਸਾਬਕਾ ਪ੍ਰਧਾਨ ਨਗਰ ਕੌਂਸਲ) ,ਸ਼ਮਸੂਦੀਨ ਚੌਧਰੀ, ਅਬਦੁਰ ਅਬਦੁਰ ਰਹਿਮਾਨ ਸੰਗਰੂਰ ਇੰਸਟੀਚਿਊਟ, ਸਾਕਿਬ ਅਲੀ, ਰਿੰਪੀ ਜਿੰਦਲ ਮੁਹੰਮਦ ਯਾਸਿਰ ਗੁਰਚਰਨ ਅਬੋਹਰ ਡਾ ਲਾਲਾ ਮੁਹੰਮਦ ਆਸਿਮ ਬਿੱਲਾ ,ਸਾਬਕਾ ਕੌਂਸਲਰ ਜਾਲਾ ਪਹਿਲਵਾਨ ਅਬਦੁਲ ਹਲੀਮ ਮਿਲ ਕੋਵੈਲ ,ਮੁਹੰਮਦ ਅਸ਼ਰਫ਼ ਗੋਪੀ, ਮੁਹੰਮਦ ਯਾਸੀਨ ਕਿਲ੍ਹਾ , , ਸੌਦਾਗਰ ਖਾਂ ਅਲੀਪੁਰ, ਮੁਹੰਮਦ ਉਸਮਾਨ ,ਮੁਹੰਮਦ ਆਦਿਲ ,ਮੁਹੰਮਦ ਸਗੀਰ ਮੁਹੰਮਦ ਸਿਰਾਜ ਅਤੇ ਆਮ ਆਦਮੀ ਪਾਰਟੀ ਦੇ ਆਹੁਦੇਦਾਰ ਤੇ ਵਰਕਰ ਹਾਜਰ ਸਨ।