ਸਵੇਰੇ 4 ਵਜੇ ਸੁਮੇਧ ਸੈਣੀ ਨੂੰ ਹਿਮਾਚਲ 'ਚ ਦਾਖਲ ਹੋਣ ਤੋਂ ਰੋਕਿਆ, ਵਾਪਸ ਤੋਰਿਆ
ਧਰਮਸ਼ਾਲਾ, 7 ਮਈ, 2020 : ਪੰਜਾਬ ਪੁਲਿਸ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਤੇ ਉਹਨਾਂ ਦੇ ਦੋ ਸਾਥੀਆਂ ਨੂੰ ਅੱਜ ਸਵੇਰੇ 400 ਵਜੇ ਹਿਮਾਚਲ ਪ੍ਰਦੇਸ਼ ਵਿਚ ਦਾਖਲ ਹੋਣ ਤੋਂ ਰੋਕ ਦਿੱਤਾ ਗਿਆ ਤੇ ਵਾਪਸ ਭੇਜ ਦਿੱਤਾ ਗਿਆ ਹੈ। ਉਹ ਬਿਲਾਸਪੁਰ ਜ਼ਿਲੇ ਵਿਚ ਸਵਰਘਾਟ ਤੋਂ ਹਿਮਾਚਲ ਪ੍ਰਦੇਸ਼ ਵਿਚ ਦਾਖਲ ਹੋਣ ਦੇ ਯਤਨਾਂ ਵਿਚ ਸਨ।
ਦਾ ਟ੍ਰਿਬਿਊਨ ਦੀ ਇਕ ਰਿਪੋਰਟ ਮੁਤਾਬਕ ਬਿਲਾਸਪੁਰ ਦੇ ਐਸ ਪੀ ਦਿਵਾਕਰ ਸ਼ਰਮਾ ਨੇ ਦੱਸਿਆ ਕਿ ਸਾਬਕਾ ਡੀ ਜੀ ਪੀ ਨੂੰ ਜਦੋਂ ਪਾਸ ਨਾ ਹੋਣ 'ਤੇ ਸਵਰਘਾਟ ਵਿਖੇ ਤਾਇਨਾਤ ਪੁਲਿਸ ਟੀਮ ਨੇ ਸੂਬੇ ਵਿਚ ਪ੍ਰਵੇਸ਼ ਨਾ ਹੋਣ ਦਿੱਤਾ ਤਾਂ ਉਹਨਾਂ ਨੇ ਉਹਨਾਂ ਨੂੰ ਸੰਪਰਕ ਕੀਤਾ ਸੀ। ਸੈਦੀ ਕਰਸੋਗ ਜਾਣਾ ਚਾਹੁੰਦੇ ਸਨ।
ਉਹਨਾਂ ਕਿਹਾ ਕਿ ਕਿਉਂਕਿ ਸੈਣੀ ਕੋਲ ਜਾਇਜ਼ ਪਾਸ ਨਹੀਂ ਸੀ, ਇਸ ਲਈ ਉਹਨਾਂ ਨੂੰ ਵਾਪਸ ਜਾਣ ਵਾਸਤੇ ਕਹਿ ਦਿੱਤਾ ਗਿਆ।