ਸਾਊਦੀ ਅਰਬ 'ਚ 11 ਭਾਰਤੀਆਂ ਦੀ ਕੋਰੋਨਾ ਨਾਲ ਹੋਈ ਮੌਤ
ਰਿਆਧ, 24 ਅਪ੍ਰੈਲ, 2020 : ਸਾਊਦੀ ਅਰਬ ਵਿਚ 11 ਭਾਰਤੀਆਂ ਦੀ ਕੋਰੋਨਾ ਵਾਇਰਸ ਕਾਰਨ ਮੌਤ ਹੋ ਗਈ ਹੈ। ਸਾਊਦੀ ਅਰਬ ਵਿਚ ਭਾਰਤੀ ਸਫਾਰਤਖਾਨੇ ਨੇ ਜਾਰੀ ਕੀਤੇ ਬਿਆਨ ਵਚ ਦੱਸਿਆ ਕਿ ਸਾਡੇ ਕੋਲ ਉਪਲਬਧ ਸੂਚਨਾ ਮੁਤਾਬਕ 22 ਅਪ੍ਰੈਲ ਤੱਕ 11 ਭਾਰਤੀ ਜਿਹਨਾਂ ਵਿਚ 11 ਮਦੀਨਾ, ਤਿੰਨ ਮੱਕਾ, ਦੋ ਜੇਦਾਹ, ਇਕ ਰਿਆਧ ਅਤੇ ਇਕ ਦਮਾਮ ਵਿਚ ਕੋਰੋਨਾ ਕਾਰਨ ਮੌਤ ਦਾ ਸ਼ਿਕਾਰ ਹੋ ਗਏ ਹਨ। ਸਫਾਰਤਖਾਨੇ ਨੇ ਭਾਰਤੀ ਭਾਈਚਾਰੇ ਨੂੰ ਸ਼ਾਂਤ ਰਹਿਣ ਅਤੇ ਕੋਰੋਨਾ ਸੰਕਟ ਬਾਰੇ ਅਫਵਾਹਾਂ ਫੈਲਾਉਣ ਤੋਂ ਗੁਰੇਜ ਕਰਨ। ਇਸ ਮੁਤਾਬਕ ਸਾਊਦੀ ਅਰਬ ਵਿਚ ਭਾਰਤੀਆਂ ਨੂੰ ਭੋਜਨ, ਦਵਾਈਆਂ ਤੇ ਹੋਰ ਐਮਰਜੰਸੀ ਰਾਹਤ ਪ੍ਰਦਾਨ ਕਰਨ ਲਈ ਕਈ ਕਦਮ ਚੁੱਕੇ ਗਏ ਹਨ। ਭਾਰਤੀ ਰਾਜਦੂਤ ਔਸਫ ਸਈਦ ਨੇ ਸਾਊਦੀ ਅਰਬ ਦੇ ਵੱਖ ਵੱਖ ਛੋਟੇ ਸ਼ਹਿਰਾਂ ਵਿਚ ਭਾਰਤੀ ਭਾਈਚਾਰੇ ਦੇ ਵਾਲੰਟੀਅਰਜ਼ ਨਾਲ ਗੱਲਬਾਤ ਵੀ ਕੀਤੀ।