ਸਿੱਧੂ ਮੂਸੇ ਵਾਲਾ ਨੇ ਕੋਰੋਨਾਵਾਇਰਸ ਬਾਰੇ ਜਾਰੀ ਕੀਤਾ ਗਾਣਾ, ਜਾਣੋ ਕਿਹੜਾ
ਚੰਡੀਗੜ੍ਹ, 27 ਮਾਰਚ, 2020 : ਪੰਜਾਬ ਦੇ ਪਹਿਲੇ ਕੋਰੋਨਾਵਾਇਰਸ ਮਰੀਜ਼ ਬਲਦੇਵ ਸਿੰਘ, ਜਿਸਦੀ 18 ਮਾਰਚ ਨੂੰ ਮੌਤ ਹੋ ਗਈ ਸੀ ਤੇ ਜੋ ਸੂਬੇ ਵਿਚ 'ਸੁਪਰ ਸਪ੍ਰੈਡਰ' ਬਣ ਕੇ ਘੁੰਮਿਆ ਬਾਰੇ ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਨੇ ਗਾਣਾ ਜਾਰੀ ਕੀਤਾ ਹੈ। ਇਸ ਗਾਣੇ ਵਿਚ ਸਿੱਧੂ ਮੂਸੇਵਾਲਾ ਨੇ ਸੋਸ਼ਲ ਡਿਸਟੈਨਸਿੰਗ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ।
'ਗਵਾਚਿਆ ਗੁਰਬਖਸ਼' ਨਾਂ ਦੇ ਇਸ ਗਾਣੇ ਵਿਚ ਦੱਸਿਆ ਗਿਆ ਹੈ ਕਿ 70 ਸਾਲਾ ਬਲਦੇਵ ਕਿਵੇਂ ਜਰਮਨੀ ਤੋਂ ਵਾਇਆ ਇਟਲੀ 7 ਮਾਰਚ ਨੂੰੰ ਪੰਜਾਬ ਪੁੱਜਾ ਤੇ ਉਸਨੂੰ ਘਰ ਵਿਚ ਇਕਾਂਤਵਾਸ ਵਿਚ ਰੱਖਣ ਦੀ ਹਦਾਇਤ ਦੇਣ ਦੇ ਬਾਵਜੂਦ ਉਹ ਬਾਹਰ ਘੁੰਮਦਾ ਰਿਹਾ ਤੇ ਕੋਰੋਨਾਵਾਇਰਸ ਫੈਲਾਉਂਦਾ ਰਿਹਾ।