← ਪਿਛੇ ਪਰਤੋ
ਹਰੀਸ ਕਾਲੜਾ
ਰੂਪਨਗਰ, 10 ਅਪ੍ਰੈਲ 2020: ਸੀਨੀਅਰ ਸਿਟੀਜ਼ਨ ਕੌਸਲ ਰੂਪਨਗਰ ਵੱਲੋਂ ਮੁੱਖ ਮੰਤਰੀ ਰਲੀਫ ਫੰਡ ਲਈ 51 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੂੰ ਸੌਪਿਆ । ਇਸ ਦੌਰਾਨ ਕੌਸਲ ਦੇ ਪ੍ਰਧਾਨ ਇੰਜ ਕਰਨੈਲ ਸਿੰਘ ਨੇ ਦੱਸਿਆ ਕਿ ਕੌਂਸਲ ਵੱਲੋਂ ਇਸ ਬਿਮਾਰੀ ਤੋਂ ਬਚਾਅ ਦੇ ਲਈ ਜ਼ਿਲ੍ਹਾ ਨਿਵਸੀਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕੰਮਾਂ ਵਿੱਚ ਸਾਥ ਦੇਣ ਦੀ ਅਪੀਲ ਕਰਦੀ ਹੈ ਉਨ੍ਹਾਂ ਨੇ ਕਿਹਾ ਕਿ ਇਸ ਤੋਂ ਬਚਾਅ ਦੇ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ। ਸਿਹਤ ਵਿਭਾਗ ਵੱਲੋਂ ਜ਼ੋ ਵੀ ਐਡਵਾਇਜ਼ਰੀ ਜਾਰੀ ਕੀਤੀਆਂ ਗਈਆਂ ਹਨ। ਇਨ੍ਹਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਇਆ ਜਾਵੇ। ਇਸ ਮੌਕੇ ਤੇ ਸੂਕਾਟਨ ਲੀਡਰ ਹਾਕਮ ਸਿੰਘ ਰਾਹੀ , ਜਨਰਲ ਸਕੈਟਰੀ ਇੰਜ ਬਲਵੀਰ ਸਿੰਘ ਤੋ ਇਲਾਵਾ ਸੀਨੀਅਰ ਸਿਟੀਜਨ ਦੇ ਮੈਬਰ ਵੀ ਮੌਜੂਦ ਸਨ।
Total Responses : 267