ਰਾਜਵੰਤ ਸਿੰਘ
- 22 ਮਰੀਜ਼ ਜ਼ਿਲ੍ਹਾ ਜੇਲ੍ਹ ਨਾਲ ਹਨ ਸਬੰਧਿਤ
ਸ੍ਰੀ ਮੁਕਤਸਰ ਸਾਹਿਬ, 29 ਅਗਸਤ 2020 - ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ’ਚ ਅੱਜ ਫ਼ਿਰ ਕੋਰੋਨਾ ਦੇ ਇਕੱਠੇ 59 ਨਵੇਂ ਮਾਮਲੇ ਸਾਹਮਣੇ ਆਏ ਹਨ। ਇਹ ਪੁਸ਼ਟੀ ਸਿਵਲ ਸਰਜਨ ਡਾ: ਹਰੀ ਨਰਾਇਣ ਸਿੰਘ ਵੱਲੋਂ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ ਆਏ ਮਾਮਲਿਆਂ ਵਿੱਚੋਂ ਸ੍ਰੀ ਮੁਕਸਤਰ ਸਾਹਿਬ ਨਾਲ 10 ਕੇਸ ਸਬੰਧਿਤ ਹਨ, ਜਦੋਂਕਿ ਜ਼ਿਲ੍ਹਾ ਜੇਲ੍ਹ ਪਿੰਡ ਬੂੜਾ ਗੁੱਜਰ ਤੋਂ 22, ਮਲੋਟ ਤੋਂ 8, ਗਿੱਦੜਬਾਹਾ ਤੋਂ 8, ਪਿੰਡ ਰੁਪਾਣਾ ਤੋਂ 1, ਗੁਰੂਸਰ ਜੋਧਾਂ ਤੋਂ 1, ਪਿੰਡ ਬਾਦਲ ਤੋਂ 3, ਲੰਬੀ ਤੋਂ 1, ਪਿੰਡ ਸਿੱਖਾਂਵਾਲਾ ਤੋਂ 1, ਪਿੰਡ ਸੁਖਨਾ ਤੋਂ 1, ਪਿੰਡ ਸੂਰੇਵਾਲਾ ਤੋਂ 1, ਪਿੰਡ ਕੋਟਲੀ ਸੰਘਰ 1, ਪਿੰਡ ਘੁਮਿਆਰਾ (ਮਲੋਟ) ਤੋਂ 1 ਕੇਸ ਸਾਹਮਣੇ ਆਏ ਹਨ, ਜਿੰਨ੍ਹਾਂ ਨੂੰ ਵਿਭਾਗ ਵੱਲੋਂ ਆਈਸੂਲੇਟ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਅੱਜ 26 ਮਰੀਜ਼ਾਂ ਨੂੰ ਛੁੱਟੀ ਵੀ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅੱਜ 458 ਸੈਂਪਲਾਂ ਦੀ ਰਿਪੋਰਟ ਨੈਗਟਿਵ ਆਈ ਹੈ, ਜਦੋਂਕਿ ਹੁਣ 2096 ਸੈਂਪਲ ਅਜੇ ਬਕਾਇਆ ਹਨ। ਅੱਜ ਜ਼ਿਲ੍ਹੇ ਭਰ ਅੰਦਰੋਂ 612 ਨਵੇਂ ਸੈਂਪਲ ਇਕੱਤਰ ਕਰਕੇ ਜਾਂਚ ਲਈ ਭੇਜੇ ਗਏ ਹਨ। ਅੱਜ ਪਾਜ਼ੇਟਿਵ ਆਏ ਦੋ ਮਰੀਜ਼ਾਂ ਨੂੰ ਯੂਪੀ ਵਿਖੇ ਸ਼ਿਫ਼ਟ ਕੀਤਾ ਗਿਆ ਹੈ ਤੇ ਦੋ ਕੇਸਾਂ ਦੀ ਰੀਪੀਟ ਰਿਪੋਰਟ ਆਈ ਹੈ। ਉਨ੍ਹਾਂ ਦੱਸਿਆ ਕਿ ਹੁਣ ਜ਼ਿਲ੍ਹੇ ਅੰਦਰ ਕੋਰੋਨਾ ਦਾ ਅੰਕੜਾ 833 ਹੋ ਗਿਆ ਹੈ, ਜਿਸ ਵਿੱਚੋਂ 558 ਮਰੀਜ਼ਾਂ ਨੂੰ ਛੁੱਟੀ ਮਿਲ ਚੁੱਕੀ ਹੈ, ਜਦੋਂਕਿ ਹੁਣ 267 ਕੇਸ ਐਕਟਿਵ ਹਨ।