← ਪਿਛੇ ਪਰਤੋ
ਹੁਸ਼ਿਆਰਪੁਰ, 9 ਮਈ 2020 - ਹੁਸ਼ਿਆਰਪੁਰ ਜ਼ਿਲ੍ਹੇ 'ਚ ਇਕ ਕੋਰੋਨਾ ਵਾਇਰਸ ਦੇ ਮਰੀਜ਼ ਦੀ ਪੁਸ਼ਟੀ ਹੋਈ ਹੈ, ਜਿਸ ਦੀ 7 ਮਈ ਨੂੰ ਪੀ.ਜੀ.ਆਈ. ਚੰਡੀਗੜ੍ਹ 'ਚ ਮੌਤ ਹੋ ਗਈ ਸੀ। ਮੌਤ ਤੋ ਬਆਦ ਉਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਪਾਇਆ ਗਿਆ ਹੈ। ਇੱਥੇ ਇਹ ਵਰਨਣ ਯੋਗ ਹੈ ਇੱਕਓਂਕਾਰ ਸਿੰਘ 62 ਸਾਲ ਵਾਸੀ ਤਲਵਾੜਾ ਜ਼ਿਲ੍ਹਾ ਹੁਸ਼ਿਆਰਪੁਰ, ਜਿਸ ਦੇ ਸਿਰ ਵਿੱਚ ਗੰਭੀਗ ਸੱਟ ਸੱਗੀ ਸੀ ਜਿਸ ਨੂੰ 5 ਮਈ ਨੂੰ ਪੀ.ਜੀ.ਆਈ. ਲਿਜਾਇਆ ਗਿਆ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆ ਡਾ. ਜਸਬੀਰ ਸਿੰਘ ਨੇ ਦੱਸਿਆ ਕਿ ਓਂਕਾਰ ਸਿੰਘ ਦੀ 7 ਮਈ ਨੂੰ ਪੀ. ਜੀ. ਆਈ 'ਚ ਮੌਤ ਹੋ ਗਈ ਸੀ। ਅੱਜ ਉਸ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਹੈ। ਉਹਨਾਂ ਦੱਸਿਆ ਕਿ ਉਕਤ ਮਰੀਜ਼ ਦੀ ਮੌਤ ਤੋ ਬਆਦ ਹੁਣ ਜ਼ਿਲ੍ਹੇ 'ਚ ਕੋਰੋਨਾ ਕਾਰਨ ਮਰਨ ਵਾਲਿਆ ਦੀ ਗਿਣਤੀ 4 ਹੋ ਗਈ ਹੈ।
Total Responses : 267