ਨਿਰਵੈਰ ਸਿੰਘ ਸਿੰਧੀ
- ਸਿਹਤ ਵਿਭਾਗ ਨੇ ਜਰੂਰੀ ਨਹੀਂ ਸਮਝਿਆ ਕੋਰੋਨਾ ਦਾ ਸਲਾਈਡ ਟੈਸਟ ਕਰਵਾਉਣਾ
ਮਮਦੋਟ, 26 ਮਾਰਚ 2020 - ਪਿੰਡ ਪਠਲਾਵਾ ਵਿੱਚ ਇੱਕ ਬਜ਼ੁਰਗ ਦੀ ਕੋਰੋਨਾ ਵਾਇਰਸ ਨਾਲ ਮੌਤ ਹੋਣ ਤੋਂ ਬਾਅਦ ਸਿਹਤ ਵਿਭਾਗ ਪੂਰਾ ਹਰਕਤ ਵਿੱਚ ਆਇਆ ਹੋਇਆ ਹੈ ਜਿਸ ਦੇ ਕਾਰਨ ਬਾਹਰਲੇ ਸੂਬਿਆਂ ਤੋਂ ਪੰਜਾਬ ਆਉਣ ਵਾਲੇ ਲੋਕਾਂ ਦਾ ਚੈੱਕਅਪ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਪਿੰਡ ਜਤਾਲਾ ਬਲਾਕ ਮਮਦੋਟ ਤਹਿਸੀਲ ਤੇ ਜਿਲਾ ਫਿਰੋਜਪੁਰ ਵਿੱਚ ਜਿਹੜੇ ਲੋਕ ਪਿਛਲੇ ਦਿਨੀਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਦਰਸ਼ਨ ਕਰਕੇ ਵਾਪਸ ਆਏ ਸਨ ਅੱਜ ਸਿਵਿਲ ਸਰਜਨ ਫਿਰੋਜਪੁਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਅਤੇ ਐੱਸ ਐੱਮ ਓ ਡਾ ਮਨਚੰਦਾ ਦੀ ਅਗਵਾਈ ਵਿਚ ਉਨ੍ਹਾਂ ਲੋਕਾਂ ਦਾ ਸਿਵਲ ਹਸਪਤਾਲ ਮਮਦੋਟ ਦੀ ਟੀਮ ਵੱਲੋਂ ਚੈੱਕਅਪ ਕੀਤਾ ਗਿਆ। ਜਦੋਂ ਇਸ ਬਾਰੇ ਸਿਵਲ ਹਸਪਤਾਲ ਮਮਦੋਟ ਦੇ ਹੈਲਥ ਸੁਪਰਵਾਈਜ਼ਰ ਇਕਬਾਲ ਸਿੰਘ ਨੇ ਦੱਸਿਆ ਕਿ ਯਾਤਰਾ ਕਰਕੇ ਪਹੁੰਚੇ ਸਾਰੇ ਸ਼ਰਧਾਲੂ ਤੰਦਰੁਸਤ ਹਨ ਓਹਨਾਂ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਲੱਛਣ ਨਹੀਂ ਪਾਇਆ ਗਿਆ ਹੈ। ਇਸ ਟੀਮ ਵਿਚ ਹੈਲਥ ਸੁਪਰਵਾਈਜ਼ਰ ਇਕਬਾਲ ਸਿੰਘ, ਮੰਗਲ ਸਿੰਘ ਐੱਮ ਪੀ ਐਚ ਡਬਲਯੂ, ਪਰਮਜੀਤ ਸਿੰਘ ਐੱਮ ਪੀ ਐਚ ਡਬਲਯੂ ਆਦਿ ਸ਼ਾਮਿਲ ਸਨ।