ਪੰਜਾਬ ਸਰਕਾਰ ਪੇਂਡੂ ਸਰਕਾਰੀ ਹਸਪਤਾਲਾਂ ਦੀ ਠੋਸ ਸਿਹਤ ਨੀਤੀ ਬਣਾਵੇ- ਢੀਂਡਸਾ/ਬ੍ਰੰਹਮਪੁਰਾ/ਰਵੀਇੰਦਰ ਸਿੰਘ
ਸਰਹੱਦੀ ਖੇਤਰ ਦੇ ਲੋਕਾਂ ਤੇ ਗਰਭਵਤੀ ਔਰਤਾਂ ਨੂੰ ਮਹਿੰਗੇ ਪ਼੍ਰਾਈਵੇਟ ਹਸਪਤਾਲਾਂ ਚ ਜਾਣਾ ਪੈਦਾਂ-ਰਵੀਇੰਦਰ/ਢੀਂਡਸਾ / ਬ੍ਰੰਹਮਪੁਰਾ
ਚੰਡੀਗੜ੍ਹ, 30 ਅਪ਼੍ਰੈਲ 2020 - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ ਮੈਬਰ ਰਾਜ ਸਭਾ, ਸ਼਼੍ਰੋਮਣੀ ਅਕਾਲ ਦਲ ਟਕਸਾਲੀ ਦੇ ਪ਼੍ਰਧਾਨ ਰਣਜੀਤ ਸਿੰਘਬ਼੍ਰਹਮਪੁਰਾ ਅਤੇ ਅਕਾਲੀ ਦਲ 1920 ਦੇ ਪ਼੍ਰਧਾਨ ਸ ਰਵੀਇੰਦਰ ਸਿੰਘ ਸਾਬਕਾ ਸਪੀਕਰ ਵਿਧਾਨ ਸਭਾ ਨੇ ਸਾਂਝੇ ਬਿਆਨ ਚ ਕੋਰੋਨਾ ਦੇ ਇਲਾਜ ਸਬੰਧੀ ਸਰਕਾਰ ਦੇ ਪ਼੍ਰਬੰਧਾਂ 'ਤੇ ਬੋਲਦਿਆਂ ਕਿਹਾ ਕਿ ਹਜ਼ੂਰ ਸਾਹਿਬ ਤੋ ਪੰਜਾਬ ਆਏ ਸ਼ਰਧਾਲੂਆਂ ਲਈ ਕੋਈ ਢੁਕਵਾ ਪ਼੍ਰਬੰਧ ਨਹੀ ਕੀਤਾ ਗਿਆ।
ਉਨ੍ਹਾਂ ਸਰਕਾਰ ਨੂੰ ਸੁਚੇਤ ਕਰਦਿਆਂ ਕਿਹਾ ਕਿ ਜੇਕਰ ਇਨ੍ਹਾਂ ਦਾ ਸਹੀ ਇਲਾਜ ਨਾ ਹੋਇਆ ਤਾਂ ਬੇਹੱਦ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਦੋਸ਼ ਲਾਇਆ ਕਿ ਸਰਕਾਰ ਅਤੇ ਬਾਦਲ ਦਲ ਕੋਰੋਨਾ 'ਤੇ ਰਾਜਨੀਤੀ ਖੇਡ ਰਹੇ ਹਨ । ਉਨਾ ਬਠਿੰਡਾ ,ਫਿਰੋਜ਼ਪੁਰ ਦੇ ਹਵਾਲੇ ਨਾਲ ਕਿਹਾ ਕਿ ਸ਼ਰਧਾਲੂਆਂ ਦੇ ਇਲਾਜ ਦਾ ਸਹੀ ਪ਼੍ਰਬੰਧ ਨਹੀ ਹੋ ਰਿਹਾ । ਸਾਫ ਸਫਾਈ ਦੀ ਬੁਰੀ ਹਾਲਤ ਹੈ । ਐਂਬੂਲੈਂਸ ਦੀ ਵੀ ਬੇਹੱਦ ਮਾੜੀ ਹਾਲਤ ਪਾਈ ਗਈ ਹੈ। ਇਸ ਤੋ ਪ਼੍ਰਤੀਤ ਹੁੰਦਾ ਹੈ ਕਿ ਮੁੱਖ ਮੰਤਰੀ ਦੇ ਹੁਕਮਾਂ ਨੂੰ ਟਿੱਚ ਸਮਝਿਆਂ ਜਾ ਰਿਹਾ ਹੈ।
ਉਕਤ ਆਗੂਆਂ ਪੰਜਾਬ ਸਰਕਾਰ ਨੂੰ ਸਿਹਤ ਨੀਤੀ ਬਣਾਉਣ ਦੀ ਲੋੜ ਤੇ ਜ਼ੋਰ ਦਿੰਦਿਆਂ ਕਿਹਾ ਕਿ ਪਿੰਡਾਂ ਦੇ ਸਰਕਾਰੀ ਹਸਪਤਾਲਾਂ , ਡਿਸਪੈਨਸਰੀਆਂ ਨੂੰ ਅਤਿ-ਆਧੁਨਿਕ ਸਹੂਲਤਾਂ ਨਾਲ ਲੈਸ ਕੀਤਾ ਜਾਵੇ ਤਾਂ ਜੋ ਕਰੋਨਾ ਵਰਗੀ ਗੰਭੀਰ ਤੇ ਹੋਰ ਬਿਮਾਰੀਆਂ ਦਾ ਇਲਾਜ ਤੁਰੰਤ ਸਥਾਨਕ ਪੱਧਰ ਤੇ ਹੀ ਕੀਤਾ ਜਾ ਸਕੇ। ਉਨ੍ਹਾਂ ਮੁਤਾਬਕ ਰੋਟੀ, ਕੱਪੜਾ ਅਤੇ ਮਕਾਨ ਤੋ ਬਾਅਦ ਸਿਹਤ ਤੇ ਸਿੱਖਿਆ ਮਨੁੱਖ ਦੀਆਂ ਬੁਨਿਆਦੀ ਲੋੜਾਂ ਹਨ। ਉਕਤ ਪੰਜਾਂ ਉੱਪਰ ਹੀ ਬਜ਼ਟ ਜਾਂ ਕੁੱਲ ਘਰੇਲੂ ਉਤਪਾਦਨ ਦਾ ਵੱਧ ਤੋ ਵੱਧ ਹਿੱਸਾ ਖਰਚਿਆ ਜਾਣਾ ਚਾਹੀਦਾ ਹੈ ਪਰ ਅਫਸੋਸ ਅਜਿਹਾ ਨਹੀਂ ਹੋ ਰਿਹਾ ।
ਇਸ ਵੇਲੇ 80 ਫੀਸਦੀ ਅਬਾਦੀ ਪਿੰਡਾਂ ਵਿੱਚ ਹੈ ਪਰ ਸਿਹਤ ਸਹੂਲਤਾਂ ਕਰੀਬ ਜ਼ੀਰੋ ਮਾਤਰ ਹਨ। ਸਾਰੀਆਂ ਸਿਹਤ ਸਹੂਲਤਾਂ ਦੇ ਵੱਡੇ ਹਸਪਤਾਲ ਸ਼ਹਿਰਾਂ ਵਿੱਚ ਹਨ । ਆਧੁਨਿਕ ਸਹੂਲਤਾਂ ਪ਼੍ਰਾਪਤ ਪ਼੍ਰਾਈਵੇਟ ਹਸਪਤਾਲ ਸ਼ਹਿਰਾਂ ਵਿੱਚ ਹਨ ਪਰ ਇਹ ਗੰਭੀਰ ਚਿੰਤਾਂ ਦਾ ਵਿਸ਼ਾ ਹੈ ਕਿ ਇਨਾ ਦੇ ਮਾਲਕਾਂ ਤੇ ਮਾਹਰ ਡਾਕਟਰਾਂ ਕਰੋਨਾ ਆਉਣ ਤੇ ਪਾਸਾ ਵੱਟ ਲਿਆ ਹੈ। ਪ਼੍ਰਾਈਵੇਟ ਹਸਪਤਾਲਾਂ ਦੇ ਡਾਕਟਰ ਸਿਵਲ ਸੁਸਾਇਟੀ ਦੇ ਲੋਕਾਂ ਦੀ ਮਦਦ ਕਰਨ ਦੀ ਥਾਂ ਘਰਾਂ ਵਿੱਚ ਬੈਠ ਗਏ ਹਨ ਤੇ ਹਸਪਤਾਲਾਂ ਨੂੰ ਜੂਨੀਅਰ ਸਟਾਫ ਹਵਾਲੇ ਕਰ ਦਿੱਤਾ ਹੈ।
ਉਨ੍ਹਾਂ ਕਿਹਾ ਕਿ ਹੈਰਾਨਗੀ ਇਹ ਵੀ ਹੈ ਕਿ ਆਮ ਇਲਾਜ ਵੀ ਉਹ ਕਰਨ ਤੋ ਝਿਜਕ ਰਹੇ ਹਨ। ਪਿੰਡਾਂ ਦੇ ਗਰੀਬ ਲੋਕ ਆਰ ਐਮ ਪੀ ਡਾਕਟਰਾਂ ਦੇ ਇਲਾਜ ਦੇ ਨਿਰਭਰ ਹਨ । ਜੇਕਰ ਆਰ ਐਮ ਪੀ ਪਿੰਡਾਂ ਵਿੱਚ ਨਾ ਹੋਣ ਤਾਂ ਸਰੱਹਦੀ ਖੇਤਰਾਂ ਅਤੇ ਸ਼ਹਿਰਾਂ ਤੋ ਦੂਰ ਵਸਦੇ ਪਿੰਡਾਂ ਦੇ ਲੋਕਾਂ ਦਾ ਰੱਬ ਰਾਖਾ ਹੈ। ਹੁਣ ਤਾਂ ਕਰੋਨਾ ਹੈ ਪਰ ਆਮ ਹਲਾਤਾਂ ਵਿੱਚ ਵੀ ਪੇਂਡੂ ਅਬਾਦੀ ਆਰ ਐਮ ਪੀ ਆਸਰੇ ਹੀ ਹੈ। ਔਖੀ ਵੇਲੇ ਗਰਭਵਤੀ ਔਰਤਾਂ ਨੂੰ ਜਨੇਪੇ ਲਈ ਸ਼ਹਿਰਾਂ ਵਿੱਚ ਆਉਣਾ ਪੈਦਾ ਹੈ। ਕਰੋਨਾ ਤਾਂ ਅੱਜ ਆਇਆ ਹੈ ਪਰ 70 ਸਾਲ ਦੀ ਅਜ਼ਾਦੀ ਚ ਸਿਹਤ ਸਹੂਲਤਾਂ ਤੋ ਪੇਂਡੂ ਅਬਾਦੀ ਇਲਾਜ ਪੱਖੋ ਅਧੂਰੀ ਹੈ।
ਸੁਖਦੇਵ ਸਿੰਘ ਢੀਡਸਾ, ਰਣਜੀਤ ਸਿੰਘ ਬ਼੍ਰਹਮਪੁਰਾ ਤੇ ਰਵੀਇੰਦਰ ਸਿੰਘ ਦੋਸ਼ ਲਾਇਆ ਕਿ ਸਿਹਤ ਤੇ ਸਿੱਖਿਆ ਸੇਵਾਵਾਂ ਦਾ ਬਿੱਲਕੁਲ ਵਪਾਰੀ ਕਰਨ ਹੋ ਚੁੱਕਾ ਹੈ ਪਰ ਔਖੀ ਵੇਲੇ ਸਰਕਾਰੀ ਹਸਪਤਾਲਾਂ ਤੋ ਸਿਵਾਏ ਕੋਈ ਬਾਂਹ ਨਹੀ ਫੜਦਾ । ਇਸ ਲਈ ਠੋਸ ਸਿਹਤ ਨੀਤੀ ਪੇਡੂ ਖੇਤਰਾਂ ਲਈ ਬਣਨੀ ਚਾਹੀਦੀ ਹੈ। ਕਰੋਨਾ ਦੀ ਬਿਮਾਰੀ ਇਕ ਦਿਨ ਚ ਖਤਮ ਹੋਣ ਵਾਲੀ ਨਹੀ । ਇਸ ਲਈ ਸਰਕਾਰ ਹੁਣ ਤੋ ਹੀ ਦਿਹਾਤੀ ਖੇਤਰਾਂ ਦੀਆਂ ਸਿਹਤ ਸੇਵਾਵਾਂ ਵੱਲ ਵਿਸ਼ੇਸ ਧਿਆਨ ਦੇਵੇ ਅਤੇ ਪਿµਡਾਂ ਦੇ ਨੌਜੁਆਨਾਂ ਦੀ ਐਮਰਜੈਂਸੀ ਸੇਵਾ ਲਈ ਭਰਤੀ ਕਰੇ, ਹਾਈ ਤੇ ਪ਼੍ਰਾਇਮਰੀ ਸਕੂਲਾਂ ਵਿੱਚ ਆਈਸੋਲੇਸ਼ਨ ਵਾਰਡ ਤਿਆਰ ਕਰਨ ਲਈ ਸਰਵੇਖਣ ਕਰੇ । ਉਕਤ ਆਗੂਆਂ ਨੇ ਕੌਮਾਂਤਰੀ , ਕੌਮੀ ਅਤੇ ਸੂਬਾਈ ਰਿਪੋਰਟਾਂ ਦੇ ਹਵਾਲੇ ਨਾਲ ਕਿਹਾ ਕਿ ਇਸ ਕਰੋਨਾ ਦੀ ਚੁਨੌਤੀ ਨੂੰ ਗµਭੀਰਤਾਂ ਨਾਲ ਲਿਆ ਜਾਵੇ ਅਤੇ ਸੇਵਾ ਮੁਕਤ ਸਿਹਤ ਵਿਭਾਗ ਦੇ ਕਰਮਚਾਰੀਆਂ ,ਐਨ ਸੀ ਸੀ , ਐਨ ਐਸ ਐਸ ਨੂੰ ਮੁਢੱਲੀ ਸਖਲਾਈ ਦੇ ਕੇ ਤਿਆਰ-ਬਰ-ਤਿਆਰ ਰੱਖਿਆ ਜਾਵੇ।