ਜ਼ਿਲ੍ਹੇ ਅੰਦਰ ਖਿੱਚ ਦਾ ਕੇਂਦਰ ਬਨਣਗੇ ਮਾਡਲ ਪੋਲਿੰਗ ਬੂਥ
ਪ੍ਰਮੋਦ ਭਾਰਤੀ
ਨਵਾਂਸ਼ਹਿਰ, 31 ਮਈ 2024 - ਈ.ਵੀ.ਐਮ.ਮਸ਼ੀਨਾਂ ਅਤੇ ਚੋਣ ਸਮੱਗਰੀ ਲੈ ਕੇ ਪੋਲਿੰਗ ਸਟਾਫ ਪੋਲਿੰਗ ਬੂਥਾਂ ਲਈ ਰਵਾਨਾ ਹੋ ਗਿਆ ਹੈ । 01 ਜੂਨ ਨੂੰ ਜ਼ਿਲੇ ਦੇ ਕੁੱਲ 4 ਲੱਖ 95 ਹਜ਼ਾਰ 183 ਵੋਟਰ 615 ਪੋਲਿੰਗ ਬੂਥਾਂ ਤੇ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਅਤੇ ਵੋਟ ਪਾਉਣ ਦਾ ਸਮਾਂ ਸਵੇਰੇ 07.00 ਵਜੇ ਤੋਂ ਸ਼ਾਮ 06.00 ਵਜੇ ਤੱਕ ਦਾ ਹੋਵੇਗਾ। ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਸ੍ਰ.ਨਵਜੋਤ ਪਾਲ ਸਿੰਘ ਰੰਧਾਵਾ ਨੇ ਜ਼ਿਲੇ ਦੇ ਵੱਖ-ਵੱਖ ਪੋਲਿੰਗ ਬੂਥਾਂ ਦਾ ਦੌਰਾ ਕਰਨ ਉਪਰੰਤ ਇਹ ਜਾਣਕਾਰੀ ਦਿੱਤੀ । ਉਨ੍ਹਾਂ ਦੱਸਿਆ ਕਿ ਪੁਰਸ਼ ਵੋਟਰ 2 ਲੱਖ 56 ਹਾਜ਼ਾਰ 435 ਅਤੇ ਮਹਿਲਾਵਾਂ ਵੋਟਰ 2 ਲੱਖ 38 ਹਜ਼ਾਰ 729 ਅਤੇ ਥਰਡਜੈਂਡਰ ਦੇ 19 ਵੋਟਰ ਹਨ।
ਇਸ ਤੋਂ ਇਲਾਵਾ 18 ਤੇ 19 ਸਾਲ ਦੀ ਉਮਰ ਦੇ 14 ਹਜ਼ਾਰ 002 ਵੋਟਰ,ਪੀ.ਡਬਲਿਯੂ.ਡੀ.ਵੋਟਰਾਂ ਦੀ ਸੰਖਿਆ 5132 ਅਤੇ 85 ਸਾਲ ਤੋਂ ਵੱਘ ਉਮਰ ਦੇ 4561, ਐਨ.ਆਰ.ਆਈ. ਵੋਟਰ 256ਅਤੇ 1298 ਸਰਵਿਸ ਵੋਟਰ ਹਨ। ਉਨ੍ਹਾਂ ਨੇ ਕਿਹਾ ਕਿ ਜ਼ਿਲੇ ਵਿੱਚ 615 ਪੋਲਿੰਗ ਬੂਥ ਬਣਾਏ ਹਨ, ਹਲਕਾ ਬੰਗਾ ਚ 201,ਨਵਾਂਸ਼ਹਿਰ ਚ 217ਅਤੇ ਬਲਾਚੌਰ ਵਿੱਚ 197 ਪੋਲਿੰਗ ਬੂਥ ਹਨ। ਇਸ ਤੋਂ ਇਲਾਵਾ 170 ਪੋਲਿੰਗ ਬੂਥ ਸੰਵੇਦਨਸ਼ੀਲ ਘੋਸ਼ਿਤ ਕੀਤੇ ਗਏ ਹਨ ਅਤੇ 3 ਪਿੰਕ, 1 ਪੀ.ਡਬਲਿਯੂ.ਡੀ. ਅਤੇ 30 ਮਾਲ ਪੋਲਿੰਗ ਬੂਥ ਬਣਾਏ ਜਾ ਰਹੇ ਹਨ ।