35 ਪ੍ਰਾਈਵੇਟ ਲੈਬਾਰਟਰੀਆਂ ਨੂੰ ਕੋਰੋਨਾਵਾਇਰਸ ਟੈਸਟ ਦੀ ਇਜਾਜ਼ਤ ਮਿਲੀ
ਨਵੀਂ ਦਿੱਲੀ, 27 ਮਾਰਚ, 2020 : ਦੇਸ਼ ਵਿਚ 35 ਪ੍ਰਾਈਵੇਟ ਲੈਬਾਰਟਰੀਆਂ ਨੂੰ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ ਸੀ ਐਮ ਆਰ) ਤੋਂ ਕੋਰੋਨਾਵਾਇਰਸ ਦੇ ਟੈਸਟ ਕਰਨ ਦੀ ਪ੍ਰਵਾਨਗੀ ਮਿਲ ਗਈ ਹੈ। 6 ਲੈਬਾਰਟਰੀਆਂ ਦਿੱਲੀ ਵਿਚ ਹਨ, 4 ਗੁਜਰਾਤ ਵਿਚ, 3 ਹਰਿਆਣਾ ਵਿਚ, 2 ਕਰਨਾਟਕਾ, 9 ਮਹਾਰਾਸ਼ਟਰ, 1 ਉੜੀਸਾ, 4 ਤਾਮਿਲਨਾਡੂ , 5 ਤਿਲੰਗਾਨਾ ਤੇ 1 ਪੱਛਮ ਬੰਗਾਲ ਵਿਚ ਸਥਿਤੀ ਲੈਬਾਰਟਰੀ ਹੈ। ਯਾਦ ਰਹੇ ਕਿ ਵੀਰਵਾਰ ਨੂੰ ਦੇਸ਼ ਵਿਚ 88 ਨਵੇਂ ਕੇਸ ਮਿਲਣ ਮਗਰੋਂ ਦੇਸ਼ ਵਿਚ ਹੁਣ ਤੱਕ ਕੋਰੋਨਾ ਪਾਜ਼ੀਟਿਵ ਕੇਸਾਂ ਦੀ ਗਿਣਤੀ 694 ਹੋ ਗਈ ਹੈ।