ਪਟਿਆਲਾ ਚ 110 ਨਵੇਂ ਕੋਵਿਡ ਪਾਜ਼ੀਟਿਵ ਕੇਸ ਆਏ, 13 ਮੌਤਾਂ
ਜਗਤਾਰ ਸਿੰਘ
ਪਟਿਆਲਾ, 2 ਜੂਨ 2021 - ਪਟਿਆਲਾ ਜ਼ਿਲ੍ਹੇ ਵਿੱਚ 110 ਪਾਜ਼ੀਟਿਵ ਕੇਸਾਂ ਦੀ ਹੋਈ ਪੁਸ਼ਟੀ ਹੋਈ ਹੈ। ਸਿਵਲ ਸਰਜਨ ਡਾ. ਸਤਿੰਦਰ ਸਿੰਘ ਕਿਹਾ ਕਿ ਜ਼ਿਲ੍ਹੇ ਵਿੱਚ 3403 ਰਿਪੋਰਟਾਂ ਵਿਚੋਂ 110 ਕੋਵਿਡ ਪਾਜ਼ੀਟਿਵ ਪਾਏ ਗਏ ਹਨ ,ਜਿਸ ਨਾਲ ਪਾਜ਼ੀਟਿਵ ਕੇਸਾਂ ਦੀ ਗਿਣਤੀ 46946 ਹੋ ਗਈ ਹੈ । ਮਿਸ਼ਨ ਫਤਹਿ ਤਹਿਤ 209 ਮਰੀਜ਼ ਹੋਏ ਠੀਕ ਹੋਏ।
ਕੋਵਿਡ ਤੋਂ ਠੀਕ ਮਰੀਜ਼ਾਂ ਦੀ ਗਿਣਤੀ 43944 ਹੋ ਗਈ ਹੈ ਜਿਲ੍ਹੇ ਚ ਐਕਟਿਵ ਕੇਸਾਂ ਦੀ ਗਿਣਤੀ 1763 ਹੈ । ਕੋਵਿਡ ਪਾਜ਼ੀਟਿਵ ਦੇ 8 ਹੋਰ ਮਰੀਜ਼ਾਂ ਦੀ ਮੌਤ ਹੋਣ ਕਾਰਣ ਮੌਤਾਂ ਦੀ ਗਿਣਤੀ 1239 ਹੋ ਗਈ ਹੈ ।
ਰਜਿੰਦਰਾ ਹਸਪਤਾਲ ਚ ਕੋਵਿਡ ਨਾਲ 13 ਮੌਤਾਂ ਹੋਈਆਂ ਹਨ, ਜਿਨ੍ਹਾਂ 'ਚੋਂ 5 ਮੌਤਾਂ ਪਟਿਆਲਾ ਨਾਲ ਸਬੰਧਤ ਹਨ ਤੇ ਹੋਰਾਂ ਜ਼ਿਲ੍ਹਿਆਂ ਤੋਂ ਕੋਵਿਡ ਨਾਲ 8 ਮੌਤਾਂ ਹੋਈਆਂ। ਕੋਵਿਡ ਪਾਜ਼ੀਟਿਵ ਦੇ 25 ਹੋਰ ਮਰੀਜ਼ ਦਾਖਲ ਹੋਏ ਤੇ 9 ਮਰੀਜ਼ ਠੀਕ ਹੋ ਕੇ ਘਰ ਗਏ ।