ਜ਼ਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਵਿਖੇ ਕੋਵਿਡ-19 ਤਹਿਤ 124 ਸੈਂਪਲ ਲਏ ਗਏ
ਨਵਾਂ ਸ਼ਹਿਰ 12 ਜੂਨ 2021 - ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਦੀਪ ਸਿੰਘ ਕਪੂਰ ਜੀ ਦੇ ਦਿਸ਼ਾ ਨਿਰਦੇਸ਼ ਤਹਿਤ ਅਤੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਮਨਦੀਪ ਕਮਲ ਜੀ ਦੀਆ ਹਦਾਇਤਾਂ ਅਨੁਸਾਰ ਅਤੇ ਡਾਕਟਰ ਪਾਰੁਲ ਜੀ ਦੀ ਅਗਵਾਹੀ ਵਿਚ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੇ ਫ਼ਲੂ ਕੌਰਨੇਰ , ਬੱਸ ਸਟੈਂਡ ਨਵਾਂ ਸ਼ਹਿਰ ਵਿਖੇ ਕੋਵਿਡ 19 ਤਹਿਤ ਸਿਹਤ ਸਿੱਖਿਆ ਦਿੱਤੀ ਗਈ ਅਤੇ 124 ਸੈਂਪਲ ਲਏ ਗਏ ਇਸ ਸਬੰਧੀ ਜਾਣਕਾਰੀ ਦਿੰਦਿਆਂ ਤਰਸੇਮ ਲਾਲ ਬੀ ਈ ਈ ਨੇ ਦੱਸਿਆ ਕਿ ਉਪਰੋਕਤ ਥਾਵਾਂ ਤੇ ਕੋਵਿਡ 19 ਦੇ ਲੱਛਣਾਂ ਦੇ ਮਰੀਜਾ ਨੂੰ ਸਿਹਤ ਸਿਖਿਆ ਦਿੱਤੀ ਗਈ ਅਤੇ ਜਿਲ੍ਹਾ ਹਸਪਤਾਲ਼ ਨਵਾਂ ਸ਼ਹਿਰ ਦੀ ਟੀਮ ਵੱਲੋਂ ਸੈਂਪਲ ਲਏ ਗਏ ਅਤੇ ਜਾਗਰੂਕ ਕੀਤਾ ਗਿਆ ਜਿਸ ਵਿੱਚ ਉਨ੍ਹਾਂ ਦੱਸਿਆ ਕਿ ਜੈ ਕਿਸੇ ਨੂੰ ਬੁਖਾਰ ਖਾਂਸੀ ਜੁਕਾਮ ਥਕਾਵਟ ਮਹਿਸੂਸ ਹੋਣ ਲੱਗਦੀ ਹੈ ਜਾ ਸਾਹ ਲੈਣ ਵਿੱਚ ਤਕਲੀਫ ਹੋਣ ਤੇ ਡਾਕਟਰੀ ਸਹਾਇਤਾ ਫਲੂ ਕੌਰ ਨਾਰ ਤੇ ਲੈਣ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਆਏ ਹੋਏ ਮਰੀਜਾ ਨੂੰ ਮੁਹ ਢੱਕ ਕੇ ਰੱਖਣ ਹੱਥ ਵਾਰ ਵਾਰ ਧੋਣ, ਸਰੀਰਕ ਦੂਰੀ ਬਣਾਈ ਰੱਖਣ ਸਬੰਧੀ ਜਾਣਕਾਰੀ ਦਿੱਤੀ ਗਈ ਇਸ ਦੇ ਨਾਲ ਹੀ ਉਨਾ ਨੂੰ ਸਿਹਤ ਵਿਭਾਗ ਅਤੇ ,ਪ੍ਰਸਾਸਨ ਨੂੰ ਸਹਿਜੋਗ ਦੇਣ ਸਬੰਧੀ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਕੋਵਿਡ 19 ਤਹਿਤ ਸਿਹਤ ਵਿਭਾਗ ਦੀਆਂ ਦੱਸਿਆ ਹਦਾਇਤਾਂ ਦਾ ਪਾਲਣ ਕਰਨ ਤੇ ਘਰ ਵਿੱਚ ਏਕਤਾਤਵਸ਼ ਸਬੰਧੀ ਸਿਹਤ ਸਿੱਖਿਆ ਦਿੱਤੀ ਗਈਂ । ਖਾਸ ਕਰਕੇ ਉਨ੍ਹਾਂ ਨੇ ਅਪੀਲ ਕੀਤੀ ਕਿ ਸੈਂਪਲ ਦੇਣ ਵਾਲੇ ਅਪਣਾ ਸਹੀ ਮੋਬਾਈਲ ਨੰਬਰ, ਐਡਰੈੱਸ ਦੇਣ ਅਤੇ ਰਿਪੋਰਟ ਆਉਣ ਤੇ ਦਿੱਤਾ ਹੋਇਆ ਫੋਨ ਜਰੂਰ ਅਟੈਂਡ ਕਰਨ ਤਾਜੋ ਉਨ੍ਹਾਂ ਨੂੰ ਵਧੀਆ ਸਿਹਤ ਸੇਵਾਵਾਂ ਦਿੱਤੀਆਂ ਜਾਣ ਅਤੇ ਆਪਣੇ ਨਵਾਂ ਸ਼ਹਿਰ ਨੂੰ ਕੋਵਿਡ ਮੁਕਤ ਕੀਤਾ ਜਾ ਸਕੇ।ਇਸ ਮੌਕੇ ਡਾਕਟਰ ਅਮਰਜੋਤ ਸਿੰਘ, ਡਾਕਟਰ ਸੁਭ ਕਾਮਨਾ, ਅਸ਼ੋਕ ਕੁਮਾਰ ਐਮ ਐਲ ਜੀਵਨ ਲਤਾ, ,, ਮੋਨਿਕਾ,ਮਨਪ੍ਰੀਤ ਕੌਰ ਸੀ ਐਚ ਓ, ਚਮਨ ਲਾਲ ,ਹਰਜਿੰਦਰ ਸਿੰਘ, ਰਣਧੀਰ ਸਿੰਘ, ਰਾਜ ਕੁਮਾਰ, ਰਵੀਸ਼ ਕੁਮਾਰ ਫਾਰਮੈਸੀ ਆਫਿਸਰ , ਅਸ਼ੋਕ ਕੁਮਾਰ,ਸਤਨਾਮ,, ਮਨਜੀਤ ਕੌਰ , ਸਟਾਫ,ਮਨੀਸ਼ ਕੁਮਾਰ, ਸਤਨਾਮ ,ਸਤੀਸ਼ ਕੁਮਾਰ, ਰਾਜੇਸ਼ ਕੁਮਾਰ ਕਮਲਦੀਪ ਸਿੰਘ ਵਲੋਂ ਅਤੇ ਪੀ ਸੀ ਆਰ ਦੇ ਏ ਐੱਸ ਆਈ ਅਤੇ ਹੈਡ ਕਾਂਸਟੇਬਲ ਜੀ ਵਲੋਂ ਸੰਪੂਰਨ ਸਹਿਜੋਗ ਦਿਤਾ ਗਿਆ।