ਕੋਰੋਨਾ ਦੇ ਖਾਤਮੇ ਵਾਸਤੇ ਸਾਵਧਾਨੀਆਂ ਦੀ ਪਾਲਣਾ ਜਰੂਰੀ: ਸਿੰਗਲਾ/ਗਰਗ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ, 13 ਜੂਨ 2021 - ਰੋਟਰੀ ਕਲੱਬ ਫਰੀਦਕੋਟ ਦੇ ਪ੍ਰਧਾਨ ਭਾਰਤ ਭੂਸ਼ਨ ਸਿੰਗਲਾ ਅਤੇ ਸਕੱਤਰ ਸੰਜੀਵ ਗਰਗ (ਵਿੱਕੀ) ਨੇ ਕਿਹਾ ਕੋਰੋਨਾ ਮਹਾਂਮਾਰੀ ਦੇ ਖਾਤਮੇ ਵਾਸਤੇ ਸਾਨੂੰ ਅਜੈ ਪੂਰੀ ਤਰ੍ਹਾਂ ਸੁਚੇਤ ਹੋ ਕੇ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਪਿਛਲੇ ਕੁਝ ਦਿਨਾਂ 'ਚ ਕੋਰੋਨਾ ਦਾ ਮਾਮਲਿਆਂ ਦਾ ਘਟਣਾ ਸਮਾਜ ਲਈ ਚੰਗੀ ਖਬਰ ਹੈ ਪਰ ਸਾਨੂੰ ਅਜੇ ਵੀ ਇਸ ਤੋਂ ਬਚਾਅ ਵਾਸਤੇ ਮਾਸਕ ਪਹਿਨਣ, ਸਮਾਜਿਕ ਦੂਰੀ ਬਣਾਉਣ, ਵਾਰ-ਵਾਰ ਹੱਥ ਸਾਫ ਕਰਨ, ਕੋਰੋਨਾ ਦੇ ਲੱਛਣ ਆਉਣ ਤੇ ਟੈੱਸਟ ਕਰਾਉਣ, ਰਿਪੋਰਟ ਆਉਣ ਤੱਕ ਇਕਾਂਤਵਾਸ 'ਰ ਰਹਿਣਾ, ਰਿਪੋਰਟ ਆਉਣ ਤੋਂ ਬਾਅਦ ਮਾਹਿਰ ਡਾਕਟਰ ਨਾਲ ਸੰਪਰਕ ਕਰਕੇ ਦਵਾਈ ਲੈਣ, ਆਪਣੀ ਵਾਰੀ ਆਉਣ ਤੇ ਟੀਕਾਕਰਨ ਕਰਾਉਣਾ ਦੀ ਪਾਲਣਾ ਕਰਨੀ ਚਾਹੀਦੀ ਹੈ |
ਉਨ੍ਹਾਂ ਕਿਹਾ ਸਾਨੂੰ ਆਪਣੀ ਇਮਊਨਿਟੀ ਵਧਾਉਣ ਵਾਸਤੇ ਵੀ ਡੇਲੀ ਰੁਟੀਨ 'ਚ ਸਾਈਕਲ, ਯੋਗਾ, ਕਸਰਤ, ਸੈਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਸਾਨੂੰ ਸਿਹਤ ਵਿਭਾਗ ਦੀਆਂ ਜਾਰੀ ਹਦਾਇਤਾਂ ਦੀ ਪਾਲਣਾ ਆਪਣੇ ਅਤੇ ਆਪਣੇ ਪ੍ਰੀਵਾਰ ਦੀ ਸੁਰੱਖਿਆ ਵਾਸਤੇ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਪੌਦੇ ਸਾਨੂੰ ਆਕਸੀਜਨ ਦਿੰਦੇ ਹਨ | ਇਸ ਲਈ ਸਾਨੂੰ ਵੱਧ ਤੋਂ ਵੱਧ ਪੌਦੇ ਹੁਣ ਬਾਰਸ਼ ਦੇ ਦਿਨਾਂ 'ਚ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਚਾਹੀਦੀ ਹੈ | ਸ੍ਰੀ ਸਿੰਗਲਾ ਅਤੇ ਸ਼੍ਰੀ ਗਰਗ ਨੇ ਕਿਹਾ ਜੇਕਰ ਅਸੀਂ ਆਪਣੇ ਬੱਚਿਆ ਦੇ ਜਨਮ ਦਿਨ, ਮੈਰਿਜ ਐਨਵਰਸਰੀ, ਆਪਣੀ ਕਿਸੇ ਵੀ ਖੁਸ਼ੀ ਦੇ ਮੌਕੇ ਘੱਟੋ-ਘੱਟ ਇੱਕ ਪੌਦਾ ਲਗਾ ਕੇ ਦਰੱਖਤ ਬਣਾਉਣ ਦੀ ਜ਼ਿੰਮੇਵਾਰੀ ਲਈਏ ਤਾ ਸਾਡਾ ਵਾਤਾਵਰਨ ਆਪਣੇ ਆਪ ਸ਼ੁੱਧ ਹੋ ਜਾਵੇਗਾ |