ਸਹਿਜ ਮੁਨੀ ਭਵਨ ਵਿਖੇ ਕੋਵਿਡ-19 ਤਹਿਤ 200 ਨੂੰ ਲਗਾਇਆ ਟੀਕਾ
ਨਵਾਂ ਸ਼ਹਿਰ, 20 ਜੂਨ 2021 - ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਸਿਵਲ ਸਰਜਨ ਡਾ. ਗੁਰਦੀਪ ਸਿੰਘ ਕਪੂਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਵੱਲੋਂ ਡਾ. ਮਨਦੀਪ ਕਮਲ ਸੀਨੀਅਰ ਮੈਡੀਕਲ ਅਫ਼ਸਰ ਨਵਾਂਸ਼ਹਿਰ ਅਤੇ ਡਾ. ਹਰਤੇਸ਼ ਪਾਹਵਾ ਦੀ ਅਗਵਾਈ ਹੇਠ ਮਿਸ਼ਨ ਫਤਿਹ ਦੀ ਪ੍ਰਾਪਤੀ ਲਈ ਕੋਵਿਡ ਰੋਕੂ ਤੀਬਰ ਟੀਕਾਕਰਨ ਮੁਹਿੰਮ ਤਹਿਤ ਸ੍ਰੀ ਵਰਧਮਾਨ ਜੈਨ ਸੇਵਾ ਸੰਘ ਨਵਾਂਸਹਿਰ ਦੇ ਸਹਿਯੋਗ ਨਾਲ ਸਹਿਜ ਮੁਨੀ ਭਵਨ ਰੇਲਵੇ ਰੋਡ ਨਵਾਂਸਹਿਰ ਵਿਖੇ ਕੋਵਿਡ-19 ਟੀਕਾ ਦਾ ਦੂਜਾ ਮੁਫਤ ਟੀਕਾਕਰਨ ਕੈਂਪ ਲਗਾਇਆ ਗਿਆ।
ਜਿਸ ਵਿਚ 200 ਦੇ ਕਰੀਬ ਲੋਕਾਂ ਨੂੰ ਟੀਕੇ ਲਗਾਏ ਗਏ। ਸ੍ਰੀ ਵਰਧਮਾਨ ਜੈਨ ਸੇਵਾ ਸੰਘ ਦੇ ਪ੍ਰਧਾਨ ਮਨੀਸ਼ ਜੈਨ ਅਤੇ ਜਨਰਲ ਸੱਕਤਰ ਰਤਨ ਕੁਮਾਰ ਜੈਨ ਨੇ ਦੱਸਿਆ ਕਿ ਅੱਜ ਸਿਵਲ ਹਸਪਤਾਲ ਨਵਾਂਸਹਿਰ ਦੀ ਟੀਮ ’ਚ ਸ਼ਾਮਲ ਡਾ: ਇੰਦੂ ਕਟਾਰੀਆ, ਮਨਜੀਤ ਕੌਰ, ਅਜੇ ਘਈ, ਬਿੰਦਰ ਆਸਾ, ਮਨਜੀਤ ਆਸ਼ਾ, ਮਨਦੀਪ ਕੌਰ ਅਤੇ ਰੁਪਿੰਦਰ ਕੌਰ ਨੇ ਲੋਕਾਂ ਨੂੰ ਕੋਵਿਡ-19 ਟੀਕੇ ਲਗਾਏ। ਇਸ ਮੌਕੇ ਸੁਰੇਂਦਰ ਜੈਨ ਅਤੇ ਰਤਨ ਕੁਮਾਰ ਜੈਨ ਨੇ ਕਿਹਾ ਕਿ 18 ਸਾਲ ਤੋਂ 44 ਸਾਲ ਤੱਕ ਦੇ ਹਰੇਕ ਨਾਗਰਿਕ ਨੂੰ ਕੋਰੋਨਾ ਮਹਾਂਮਾਰੀ ਦੇ ਵਿਰੁੱਧ ਟੀਕਾਕਰਣ ਲਾਜ਼ਮੀ ਹੈ। ਇਹ ਕੋਰੋਨਾ ਮਹਾਂਮਾਰੀ ਨੂੰ ਰੋਕਣ ਵਿਚ ਸਹਾਇਤਾ ਕਰੇਗਾ।
ਰਤਨ ਜੈਨ ਨੇ ਇਸ ਖੇਤਰ ਦੀਆਂ ਹੋਰ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਨੂੰ ਅਪੀਲ ਕੀਤੀ ਕਿ ਉਹ ਟੀਕਾਕਰਨ ਕੈਂਪ ਵਿਚ ਜ਼ਿਲ੍ਹਾ ਪ੍ਰਸ਼ਾਸਨ ਦਾ ਸਹਿਯੋਗ ਕਰਨ। ਇਸ ਕੈਂਪ ਵਿਚ ਸੁਰਿੰਦਰ ਜੈਨ, ਕੇਕੇ ਜੈਨ, ਬੈਜਨਾਥ ਜੈਨ, ਨੇਮ ਕੁਮਾਰ ਜੈਨ, ਮਨੀਸ਼ ਜੈਨ, ਅਚਲ ਜੈਨ, ਰਾਕੇਸ਼ ਜੈਨ ਬੱਬੀ, ਨੀਲੇਸ਼ ਜੈਨ, ਪਿ੍ਰੰਸ ਜੈਨ, ਘਨਸ਼ਿਆਮ ਜੈਨ, ਡਾ. ਪ੍ਰਦੀਪ ਜੈਨ, ਰਾਜੇਸ਼ ਜੈਨ, ਅਖਿਲ ਜੈਨ, ਅੰਕਿਤ ਜੈਨ, ਚੰਦਨ ਜੈਨ, ਜਾਗਿ੍ਰਤ ਜੈਨ, ਅਨਿਲ ਜੈਨ ਭੋਲੂ, ਵਰੁਣ ਜੈਨ, ਅਜੀਤ ਜੈਨ, ਸਾਰਥਕ ਜੈਨ ਵੀ ਮੌਜੂਦ ਸਨ।