ਮਾਸਕ ਅਤੇ ਦੋ ਗਜ਼ ਦੀ ਦੂਰੀ ਵਿਧਾਇਕਾਂ ਅਤੇ ਕਾਂਗਰਸੀ ਵਰਕਰਾਂ ਲਈ ਨਹੀਂ ਹੈ ਜ਼ਰੂਰੀ
ਗੌਰਵ ਮਾਣਿਕ
- ਆਪਣੀ ਹੀ ਸਰਕਾਰ ਦੀ ਕਿਰਕਿਰੀ ਕਰਵਾਉਣ ਵਿੱਚ ਲੱਗੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੀ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕਾਂ ਸਤਿਕਾਰ ਕੌਰ ਗਹਿਰੀ
- ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਹੀ ਉਡਾਈ ਜਾ ਰਹੀ ਸੀ ਕਰੋਨਾ ਮਹਾਂਮਾਰੀ ਦਿਆਂ ਹਿਦਾਇਤਾਂ ਦੀਆਂ ਧੱਜੀਆਂ
- ਵਿਧਾਇਕਾਂ ਦਾ ਅਜੀਬੋ ਗਰੀਬ ਬਿਆਨ ,ਕਿਹਾ ਸਰਕਾਰ ਨੇ ਵੀ ਹੁਣ ਕਹਿ ਦਿੱਤਾ ਹੈ ਕਿ ਤੁਸੀਂ ਇਇਕੱਠ ਕਰ ਸਕਦੇ ਹੋ - ਵਿਧਾਇਕਾ ਸਤਿਕਾਰ ਕੌਰ ਗਹਿਰੀ
ਫਿਰੋਜ਼ਪੁਰ 14 ਜੁਲਾਈ 2021 - ਆਪ ਸਭ ਨੇ ਇੱਕ ਕਹਾਵਤ ਤਾਂ ਸੁਣੀ ਹੋਣੀ ਹੈ ਕਿ " ਦੀਵੇ ਥੱਲੇ ਹਨੇਰਾ " ਇਸ ਕਹਾਵਤ ਨੂੰ ਸਿੱਧ ਕਰਨ ਵਿੱਚ ਕੈਪਟਨ ਸਰਕਾਰ ਦੇ ਵਿਧਾਇਕ ਪੂਰੀ ਸ਼ਿੱਦਤ ਨਾਲ ਲੱਗੇ ਹੋਏ ਨੇ ਅਤੇ ਆਪਣੀ ਸਰਕਾਰ ਅਤੇ ਮੁੱਖ ਮੰਤਰੀ ਨੂੰ ਮੁਸ਼ਕਲਾਂ ਵਿੱਚ ਪਾਉਣ ਲਈ ਲਗਾਤਾਰ ਤਨੋ ਮਨੋ ਅਤੇ ਧਨੋ ਲੱਗੇ ਹੋਏ ਨੇ , ਉਹ ਕੋਈ ਵੀ ਐਸਾ ਮੌਕਾ ਜਾਣ ਨਹੀਂ ਦੇਣਾ ਚਾਹੁੰਦੇ ਜਿਸ ਵਿੱਚ ਸਰਕਾਰ ਦੀ ਕਿਰਕਿਰੀ ਨਾ ਹੁੰਦੀ ਹੋਵੇ।
ਕੈਪਟਨ ਸਾਹਿਬ ਭਾਵੇਂ ਕੋਰੋਨਾ ਮਹਾਂਮਾਰੀ ਨਾਲ ਨਜਿੱਠਣ ਲਈ ਨਿੱਤ ਨਵੇਂ ਪਾਬੰਦੀਆਂ ਅਤੇ ਹਦਾਇਤਾਂ ਲਾਉਂਦੀ ਹੋਵੇ ਪਰ ਉਸ ਦੇ ਵਿਧਾਇਕ ਇਨ੍ਹਾਂ ਪਾਬੰਦੀਆਂ ਅਤੇ ਹਦਾਇਤਾਂ ਨੂੰ ਟਿੱਚ ਜਾਣਦੇ ਨੇ। ਸਰਕਾਰ ਕਰੋਨਾ ਮਹਾਂਮਾਰੀ ਦੀ ਤੀਜੀ ਲਹਿਰ ਨੂੰ ਲੈ ਕੇ ਚਾਹੇ ਜਿੰਨੀ ਮਰਜ਼ੀ ਸੰਜੀਦਗੀ ਦਿਖਾ ਲਏ ਪਰ ਉਸ ਦੇ ਖ਼ੁਦ ਵਿਧਾਇਕ ਕਿੰਨੇ ਕੁ ਸੰਜੀਦਾ ਨੇ ਉਹ ਤਸਵੀਰਾਂ ਵਿੱਚ ਸਾਫ਼ ਦੇਖੇ ਜਾ ਸਕਦੇ ਨੇ।
ਪੰਜਾਬ ਸਰਕਾਰ ਵੱਲੋਂ ਕੋਰੋਨਾ ਦੀਆਂ ਪਾਬੰਦੀਆਂ ਚ ਢਿੱਲ ਦਿੰਦੇ ਹੋਏ ਜਿੱਥੇ ਹਾਲ ਦੇ ਅੰਦਰ 100 ਲੋਕਾਂ ਦੀ ਗੈਦਰਿੰਗ ਅਤੇ ਹਾਲ ਤੋਂ ਬਾਹਰ ਦੋ ਸੌ ਬੰਦੇ ਦੇ ਇਕੱਠ ਦੀ ਆਗਿਆ ਦਿੱਤੀ ਗਈ ਹੈ। ਪਰ ਸਰਕਾਰ ਦੇ ਵਿਧਾਇਕ ਖ਼ੁਦ ਹੀ ਇਨ੍ਹਾਂ ਨਿਯਮਾਂ ਅਤੇ ਹਦਾਇਤਾਂ ਨੂੰ ਟਿੱਚ ਜਾਣਦੇ ਹੋਏ, ਬੇਸਮੈਂਟ ਵਿੱਚ ਸੈਂਕੜੇ ਲੋਕਾਂ ਨੂੰ ਇਕੱਠਾ ਕਰਕੇ ਸ਼ਰ੍ਹੇਆਮ ਕੋਰੋਨਾ ਮਹਾਂਮਾਰੀ ਦੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਨੇ। ਇਹ ਮਾਮਲਾ ਹੈ ਫਿਰੋਜ਼ਪੁਰ ਦਾ ਜਿੱਥੇ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕਾ ਸਤਿਕਾਰ ਕੌਰ ਗਹਿਰੀ ਦਾ ਜਿਨ੍ਹਾਂ ਵੱਲੋਂ ਇੱਕ ਜਨਤਾ ਦਰਬਾਰ ਦਾ ਆਯੋਜਨ ਕੀਤਾ ਗਿਆ ਜੋ ਕਿ ਇਕ ਪੈਲੇਸ ਦੇ ਬੇਸਮੈਂਟ ਹਾਲ ਵਿੱਚ ਰੱਖਿਆ ਗਿਆ ਸੀ। ਪਰ ਹਾਲ ਦੀ ਕਪੈਸਟੀ ਤੋਂ ਵੀ ਦੁੱਗਣੀ ਗਿਣਤੀ ਤੋਂ ਵੀ ਜ਼ਿਆਦਾ ਤਾਦਾਦ ਵਿੱਚ ਕੱਠ ਕਰ ਕੇ ਜਿੱਥੇ ਕਰੋਨਾ ਮਹਾਂਮਾਰੀ ਦੀਆਂ ਨਿਯਮਾਂ ਅਤੇ ਹਦਾਇਤਾਂ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਸਨ। ਉੱਥੇ ਹੀ ਖ਼ੁਦ ਵਿਧਾਇਕਾ ਸਤਿਕਾਰ ਕੌਰ ਗਹਿਰੀ ਖ਼ੁਦ ਵੀ ਬਿਨਾਂ ਮਾਸਕ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦਿਆਂ ਧੱਜੀਆਂ ਉਡਾਉਂਦੀ ਨਜ਼ਰ ਆ ਰਹੀ ਹੈ।
ਦੂਜੇ ਪਾਸੇ ਵਿਧਾਇਕਾਂ ਦੇ ਆਸ ਪਾਸ ਬੈਠੇ ਹੋਏ ਲੋਕ ਇਕ ਕੁਰਸੀ ਤੇ ਤਿੰਨ ਤਿੰਨ ਜਣੇ ਫਸ ਕੇ ਇਸ ਤਰ੍ਹਾਂ ਬੈਠੀ ਸੀ ਕਿ ਮੰਨੋ ਕਦੇ ਵਿਧਾਇਕਾਂ ਦੇ ਪਾਸ ਬੈਠਣ ਦਾ ਮੌਕਾ ਹੀ ਨਾ ਮਿਲਿਆ ਹੋਵੇ। ਇਸ ਬਾਬਤ ਜਦ ਵਿਧਾਇਕਾ ਸਤਿਕਾਰ ਕੌਰ ਗਹਿਰੀ ਨਾਲ ਗੱਲ ਕੀਤੀ ਤਾਂ ਉਹਨਾਂ ਦਾ ਵੀ ਅਜੀਬੋ ਗਰੀਬ ਤਰਕ ਸੁਣਨ ਨੂੰ ਮਿਲਿਆ। ਉਨ੍ਹਾਂ ਨੇ ਕਿਹਾ ਕਿ ਸਰਕਾਰ ਵੱਲੋਂ ਪਾਬੰਦੀਆਂ ਹਟਾ ਲਈਆਂ ਗਈਆਂ ਹਨ। ਜਿਸ ਕਰਕੇ ਇਹ ਉਹ ਪ੍ਰੋਗਰਾਮ ਕਰ ਸਕਦੇ ਨੇ। ਪਰ ਜਦੋਂ ਉਨ੍ਹਾਂ ਨੂੰ ਕਿਹਾ ਗਿਆ ਕੀ ਸਰਕਾਰ ਵੱਲੋਂ ਸੋ ਲੋਕਾਂ ਦੇ ਇਕੱਠ ਦੀ ਆਗਿਆ ਦਿੱਤੀ ਗਈ ਹੈ। ਪਰ ਤੁਸੀਂ ਸੈਂਕੜੇ ਦਾ ਇਕੱਠੇ ਕਰ ਕੇ ਨਿਯਮਾਂ ਦੀਆਂ ਧੱਜੀਆਂ ਉਡਾ ਰਹੇ ਹੋ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਤਾਂ ਵਰਕਰਾਂ ਦਾ ਪਿਆਰ ਹੈ ਜਿਸ ਨੂੰ ਮਨ੍ਹਾ ਨਹੀਂ ਕਰ ਸਕਦੇ ਅਤੇ ਵਿਧਾਇਕਾਂ ਸਾਹਿਬਾਂ ਦਾ ਕਹਿਣਾ ਹੈ ਕਿ ਹੁਣ ਕਿਹੜਾ ਕਰੋਨਾ ਹੈਗਾ ਹੈ ਜੇਕਰ ਥੋੜ੍ਹਾ ਬਹੁਤ ਹੈ ਵੀ ਉਸ ਨਾਲ ਕੀ ਫ਼ਰਕ ਪੈਂਦਾ ਹੈ।
ਮੁੱਖ ਮੰਤਰੀ ਸਾਹਿਬ ਦੀ ਇਨ੍ਹਾਂ ਵਿਧਾਇਕਾਂ ਨੂੰ ਕੌਣ ਸਮਝਾਵੇ ਕਿ ਦੇਸ਼ ਦੇ ਸਿਰ ਉੱਤੇ ਕੋਰੋਨਾ ਦੀ ਤੀਜੀ ਲਹਿਰ ਦਸਤਕ ਦੇ ਰਹੀ ਹੈ ਅਤੇ ਰੋਜ਼ਾਨਾ ਸਿਹਤ ਮਾਹਿਰ ਇਸ ਨੂੰ ਲੈ ਕੇ ਚਿੰਤਾਵਾਂ ਵੀ ਜ਼ਾਹਿਰ ਕਰਦੇ ਨਜ਼ਰ ਆਉਂਦੇ ਨੇ। ਉੱਥੇ ਹੀ ਖ਼ੁਦ ਮੁੱਖ ਮੰਤਰੀ ਮੀਡੀਆ ਦੇ ਰਾਹੀਂ ਅਤੇ ਕਰੋੜਾਂ ਰੁਪਏ ਦੇ ਵਿਗਿਆਪਨ ਖਰਚ ਕੇ ਇਹ ਪ੍ਰਚਾਰ ਕਰਦੇ ਨਹੀਂ ਥੱਕਦੇ ਕਿ ਕੋਰੋਨਾ ਮਹਾਂਮਾਰੀ ਤੋਂ ਬਚਣ ਲਈ ਮਾਸਕ ਜ਼ਰੂਰ ਪਹਿਨੋ ਅਤੇ ਸਮਾਜਿਕ ਦੂਰੀ ਬਣਾ ਕੇ ਰੱਖੋ। ਇਸ ਨਾਲ ਹੀ ਕੋਰੋਨਾ ਜਿਹੀ ਭਿਆਨਕ ਮਹਾਂਮਾਰੀ ਤੋਂ ਕਾਫ਼ੀ ਹੱਦ ਤਕ ਬਚਿਆ ਜਾ ਸਕਦਾ ਹੈ।
ਪਰ ਜਾਂ ਤਾਂ ਇਹ ਸੁਨੇਹਾ ਮੁੱਖ ਮੰਤਰੀ ਸਾਹਿਬ ਦਾ ਵਿਧਾਇਕਾ ਪਾਸ ਸੁਣਨ ਦਾ ਸਮਾਂ ਨਹੀਂ ਹੈ ਜਾਂ ਫਿਰ ਉਹ ਆਪਣੀ ਸਰਕਾਰ ਦੀ ਮੁਸ਼ਕਲਾਂ ਵਧਾਉਣ ਵਿੱਚ ਕੋਈ ਕੋਰ ਕਸਰ ਛੱਡਣਾ ਨਹੀਂ ਚਾਹੁੰਦੇ ਹਨ। ਇੱਥੇ ਜ਼ਿਕਰਯੋਗ ਇਹ ਹੈ ਕਿ ਕਾਨੂੰਨ ਨਿਯਮ ਤੇ ਹਦਾਇਤਾਂ ਸਿਰਫ ਆਮ ਜਨਤਾ ਲਈ ਹੁੰਦੀਆਂ ਨੇ ਜੇਕਰ ਕਿਸੇ ਦੇ ਵਿਆਹ ਵਿੱਚ ਸੌ ਤੋਂ ਵੱਧ ਬੰਦਾ ਆ ਜਾਵੇ ਤਾਂ ਪੁਲਸ ਪ੍ਰਸ਼ਾਸਨ ਤੋਂ ਲੈ ਕੇ ਤਮਾਮ ਸਰਕਾਰੀ ਅਮਲਾ ਉਸ ਪ੍ਰੋਗਰਾਮ ਨੂੰ ਬੰਦ ਕਰਾਉਣ ਦੇ ਵਿਚ ਅਤੇ ਉਸ ਉੱਪਰ ਕਾਰਵਾਈ ਕਰਨ ਵਿੱਚ ਇੰਜ ਰੁੱਝ ਜਾਂਦਾ ਹੈ। ਜਿਵੇਂ ਕਿਸੇ ਨੇ ਦੇਸ਼ ਧ੍ਰੋਹ ਕਰ ਦਿੱਤਾ ਹੁੰਦਾ ਹੈ ਅਤੇ ਇਸ ਇਕੱਠ ਨਾਲ ਦੇਸ਼ ਦੀ ਸੁਰੱਖਿਆ ਨੂੰ ਖ਼ਤਰਾ ਪੈਦਾ ਹੋ ਗਿਆ ਹੁੰਦਾ ਹੈ ?
ਪਰ ਇਸ ਪ੍ਰੋਗਰਾਮ ਵਿੱਚ ਖ਼ੁਦ ਸਰਕਾਰੀ ਅਧਿਕਾਰੀ ਬੈਠੇ ਨਿਯਮਾਂ ਦੀਆਂ ਧੱਜੀਆਂ ਆਪਣੇ ਸਾਹਮਣੇ ਉੱਡਦੀਆਂ ਦੇਖਦੇ ਨੇ ਪਰ ਮਜਬੂਰੀ ਵੱਸ ਕੁਝ ਕਰ ਨਹੀਂ ਸਕਦੇ। ਪਰ ਹੁਣ ਦੇਖਣਾ ਇਹ ਹੋਵੇਗਾ ਕਿ ਮੁੱਖ ਮੰਤਰੀ ਸਾਹਿਬ ਆਪਣੇ ਇਸ ਵਿਧਾਇਕ ਤੇ ਕੋਈ ਕਾਰਵਾਈ ਕਰਦੇ ਨੇ ਜਾਂ ਫਿਰ ਨਿਯਮਾਂ ਅਤੇ ਕਾਇਦੇ ਕਾਨੂੰਨ ਆਮ ਲੋਕਾਂ ਤੇ ਹੀ ਅਮਲ ਵਿੱਚ ਲਿਆਉਣ ਵਾਸਤੇ ਹੁੰਦੇ ਨੇ।