ਮਾਨਸਾ 'ਚ ਕੋਰੋਨਾ ਨਾਲ 3 ਦੀ ਮੌਤ, 17 ਨਵੇਂ ਕੇਸ
ਸੰਜੀਵ ਜਿੰਦਲ
ਮਾਨਸਾ, 15 ਜੂਨ 2021 - ਅੱਜ ਮਾਨਸਾ 'ਚ ਕੋਰੋਨਾ ਨਾਲ 3 ਵਿਅਕਤੀਆਂ ਦੀ ਮੌਤ ਹੋਣ ਦੇ ਨਾਲ 17 ਨਵੇਂ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਇਸ ਤੋਂ ਇਲਾਵਾ 47 ਵਿਅਕਤੀਆਂ ਨੂੰ ਛੁੱਟੀ ਦੇ ਕੇ ਘਰ ਭੇਜਿਆ ਗਿਆ ਹੈ। ਨਵੇਂ ਆਏ 17 ਮਾਮਲਿਆਂ ਵਿੱਚ ਮਾਨਸਾ 'ਚ 1, ਬੁਢਲਾਡਾ 'ਚ 5, ਖਿਆਲਾ ਕਲਾਂ 'ਚ 7 ਅਤੇ ਸਰਦੂਲਗੜ੍ਹ 'ਚ 4 ਮਾਮਲੇ ਪਾਏ ਗਏ ਹਨ। ਇਸ ਤੋਂ ਇਲਾਵਾ ਤਿੰਨ ਹੋਇਆਂ ਮੌਤਾਂ ਚੋਂ ਖਿਆਲਾ ਕਲਾਂ ਦੀ ਇੱਕ 62 ਸਾਲਾ ਔਰਤ ਦੀ ਪਟਿਆਲਾ, ਬੁਢਲਾਡਾ ਦੇ ਇੱਕ 75 ਸਾਲਾ ਵਿਅਕਤੀ ਦੀ ਪਟਿਆਲਾ ਅਤੇ ਬੁਢਲਾਡਾ ਦੇ ਹੀ ਇੱਕ ਹੋਰ 75 ਸਾਲਾ ਵਿਅਕਤੀ ਦੀ ਫਰੀਦਕੋਟ ਦੇ ਹਸਪਤਾਲ ਵਿਖੇ ਮੌਤ ਹੋ ਗਈ ਹੈ, ਜਿਸ ਨਾਲ ਹੁਣ ਤੱਕ ਜ਼ਿਲ੍ਹੇ ਚ ਮੌਤਾਂ ਦੀ ਗਿਣਤੀ 248 ਹੋ ਗਈ ਹੈ। ਹੁਣ ਤੱਕ ਜ਼ਿਲ੍ਹੇ 'ਚ 15264 ਵਿਅਕਤੀ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਜ਼ਿਲ੍ਹੇ ਚ ਅੱਜ ਤੱਕ 232048 ਵਿਅਕਤੀਆਂ ਦੀ ਸੈਂਪਿਲੰਗ ਕੀਤੀ ਜਾ ਚੁੱਕੀ ਹੈ ਅਤੇ ਅੱਜ 1101 ਵਿਅਕਤੀਆਂ ਦੇ ਸੈਂਪਲ ਜਾਂਚ ਲਈ ਭੇਜੇ ਗਏ ਹਨ।