ਸਰਕਾਰੀ ਸਕੂਲ ਭਾਦੜਾ ( ਮਾਨਸਾ ) ਵਿੱਚ ਆਈਟੀ ਟਰੇਡ ਦੇ ਵਿਦਿਆਰਥੀਆਂ ਨੂੰ ਫਰੀ ਕਿੱਟਾਂ ਵੰਡੀਆਂ
ਸੰਜੀਵ ਜਿੰਦਲ
ਮਾਨਸਾ , 16 ਜੂਨ 2021 : ਕੇਂਦਰ ਸਰਕਾਰ ਦੀ ਸਕੀਮ ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਾਰੇਮ ਵਰਕ ਤਹਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭਾਦੜਾ ( ਮਾਨਸਾ ) ਵੱਲੋਂ ਪ੍ਰਿੰਸੀਪਲ ਰਾਜੇਸ਼ ਕੁਮਾਰ ਦੀ ਅਗਵਾਈ ਹੇਠ ਸਕੂਲ ਮੀਡੀਆ ਇੰਚਾਰਜ ਮਮਤਾ ਰਾਣੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਐੱਨ ਐੱਸ ਕਿਊ ਐੱਫ ਸਕੀਮ ਤਹਿਤ ਪ੍ਰਾਪਤ ਗ੍ਰਾਂਟਾ ਵਿੱਚੋਂ ਆਈ. ਟੀ ਟਰੇਡ ਦੇ ਵਿਦਿਆਰਥੀਆਂ ਨੂੰ ਮੁਫਤ ਕਿੱਟਾਂ ਦਿੱਤੀਆਂ ਗਈਆਂ। ਐੱਨ ਐੱਸ ਕਿਊ ਐੱਫ ਸਕੀਮ ਵਿਦਿਆਰਥੀਆਂ ਲਈ ਵਰਦਾਨ ਸਿੱਧ ਹੋ ਰਹੀ ਹੈ ਜੋ ਭਵਿੱਖ ਵਿੱਚ ਬੱਚਿਆਂ ਲਈ ਲਾਹੇਵੰਦ ਸਾਬਿਤ ਹੋਵੇਗੀ।
ਇਹ ਸਕੀਮ ਸਰਕਾਰੀ ਸਕੂਲਾਂ ਵਿੱਚ ਕਾਫੀ ਲੰਬੇ ਸਮੇਂ ਤੋਂ ਲਾਗੂ ਹੋਣ ਕਾਰਨ ਵਿਦਿਆਰਥੀਆਂ ਦੀ ਰੁਚੀ ਇਨ੍ਹਾਂ ਨੌਕਰੀ ਪੇਸ਼ਾ ਵਿਸ਼ਿਆਂ ਵਿਚ ਵਧ ਰਹੀ ਹੈ। ਬਾਰਵੀਂ ਪਾਸ ਕਰਨ ਤੋਂ ਬਾਅਦ ਵਿਦਿਆਰਥੀਆਂ ਦੇ ਵਿੱਚ ਹੱਥ ਵਿੱਚ ਹੁਨਰ ਹੋਣ ਕਾਰਨ ਉਹ ਵੱਖ ਵੱਖ ਟ੍ਰੇਡਾਂ ਵਿੱਚ ਨੌਕਰੀ ਹਾਸਲ ਕਰ ਸਕਣਗੇ।ਇਹਨਾਂ ਕਿੱਟਾਂ ਦਾ ਸਾਮਾਨ ਮਹਿਕਮੇ ਦੀਆਂ ਹਦਾਇਤਾਂ ਅਨੁਸਾਰ ਖਰੀਦਿਆ ਗਿਆ ਹੈ। ਦਲਜੀਤ ਕੌਰ ਆਈ.ਟੀ. ਟੀਚਰ ਦੁਆਰਾ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸੁਨਹਿਰੀ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ। ਕਿੱਟਾਂ ਵੰਡ ਸਮਾਰੋਹ ਮੌਕੇ ਮੌਜੂਦਾ ਸਰਪੰਚ ਅਤੇ ਪੰਚਾਇਤ ਮੈਂਬਰ, ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਐੱਸ ਐੱਮ ਸੀ, ਸਰਬਜੀਤ ਕੌਰ, ਬਲਜੀਤ ਸਿੰਘ, ਰੀਨਾ ਰਾਣੀ, ਮਨਦੀਪ ਕੁਮਾਰ ਅਤੇ ਦਲਜੀਤ ਕੌਰ ਮੌਜੂਦ ਸਨ।