ਸੇਵਾ ਭਾਰਤੀ ਅਤੇ ਹੈੱਲਥ ਫ਼ਾਰ ਆਲ ਸੁਸਾਇਟੀ ਵੱਲੋਂ ਸਾਂਝੇ ਰੂਪ 'ਚ 15 ਰੋਜ਼ਾ ਮੁਫ਼ਤ ਵੈਕਸੀਨ ਕੈਂਪ ਸ਼ੁਰੂ
ਪਰਵਿੰਦਰ ਸਿੰਘ ਕੰਧਾਰੀ
- ਸ਼ਹਿਰ ਨਿਵਾਸੀਆਂ ਲਈ 30 ਜੂਨ ਤੱਕ ਹਰ ਰੋਜ਼ 9:00 ਵਜੇ ਤੋਂ 2:00 ਵਜੇ ਤੱਕ ਚੱਲੇਗਾ ਕੈਂਪ:ਮੁਖੀਜਾ/ਗੋਇਲ
ਫਰੀਦਕੋਟ 15 ਜੂਨ 2021 - ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਤੋਂ ਬਚਾਅ ਵਾਸਤੇ ਸੇਵਾ ਭਾਰਤੀ ਫ਼ਰੀਦਕੋਟ ਅਤੇ ਹੈੱਲਥ ਫ਼ਾਰ ਆਲ ਸੁਸਾਇਟੀ ਫ਼ਰੀਦਕੋਟ ਵੱਲੋਂ ਅੱਜ ਸਿਵਲ ਹਸਪਤਾਲ ਫ਼ਰੀਦਕੋਟ ਦੇ ਸਹਿਯੋਗ ਨਾਲ 15 ਰੋਜ਼ਾ ਮੁਫ਼ਤ ਵੈਕਸੀਨ ਲਗਾਉਣ ਦਾ ਕੈਂਪ ਮਹਾਂਮਿ੍ੰਤਜੂ ਮੰਦਰ, ਰੋਜ਼ ਇਨਕਲੇਵ ਵਿਖੇ ਸ਼ੁਰੂ ਹੋਇਆ | ਇਸ ਮੌਕੇ ਕੀਤੇ ਗਏ ਸਾਦਾ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਡਾ.ਸੰਜੈ ਕਪੂਰ ਸਿਵਲ ਸਰਜਨ ਫ਼ਰੀਦਕੋਟ ਸ਼ਾਮਲ ਹੋਏ | ਉਨ੍ਹਾਂ ਕਿਹਾ ਕੋਵਿਡ ਦੇ ਖਾਤਮੇ ਵਾਸਤੇ ਸਾਨੂੰ ਸਾਵਧਾਨੀਆਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਵੈੱਕਸੀਨ ਦੀ ਵਾਰੀ ਆਉਣ ਦੇ ਦੋ ਡੋਜ਼ ਯਕੀਨੀ ਰੂਪ 'ਚ ਲਗਵਾਉਣੀਆਂ ਚਾਹੀਦੀਆਂ ਹਨ |
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਡਾ.ਚੰਦਰ ਸ਼ੇਖਰ ਕੱਕੜ ਸੀਨੀਅਰ ਮੈਡੀਕਲ ਅਫ਼ਸਰ ਨੇ ਕਿਹਾ ਸਾਨੂੰ ਆਪਣੇ ਆਲੇ-ਦੁਆਲੇ ਦੇ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹੀਦਾ ਹੈ ਕਿ ਉਹ ਯਕੀਨੀ ਰੂਪ 'ਚ ਵੈਕਸੀਨ ਲਗਵਾਉਣ ਤਾਂ ਕਿ ਸਮਾਜ ਨੂੰ ਕੋਰੋਨਾ ਤੋਂ ਮੁਕਤੀ ਮਿਲ ਸਕੇ | ਵਿਸ਼ੇਸ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਗੁਰਤੇਜ ਸਿੰਘ ਤੇਜਾ ਪਹਿਲਵਾਨ ਐੱਮ.ਸੀ.ਨੇ ਸੇਵਾ ਭਾਰਤੀ ਅਤੇ ਹੈੱਲਥ ਫ਼ਾਰ ਆਲ ਸੁਸਾਇਟੀ ਦੇ ਇਸ ਉਪਰਾਲੇ ਦੀ ਪ੍ਰੰਸ਼ਸਾ ਕੀਤੀ | ਇਸ ਮੌਕੇ ਸਭ ਨੂੰ ਜੀ ਆਇਆਂ ਨੂੰ ਹੈੱਲਥ ਫ਼ਾਰ ਆਲ ਸੁਸਾਇਟੀ ਦੇ ਪ੍ਰਧਾਨ ਡਾ.ਵਿਸ਼ਵਦੀਪ ਗੋਇਲ ਨੇ ਆਖਿਆ |
ਉਨ੍ਹਾਂ ਕੋਰੋਨਾ ਤੋਂ ਬਚਾਅ ਲਈ ਮਾਸਕ ਪਹਿਨਣ, ਹੱਥ ਸਾਫ਼ ਰੱਖਣ, ਸਮਾਜਿਕ ਦੂਰੀ ਦਾ ਧਿਆਨ ਰੱਖਣ, ਕੋਰੋਨਾ ਦਾ ਲੱਛਣ ਆਉਣੇ ਤੇ ਟੈਸਟ ਕਰਾਉਣ ਵਾਸਤੇ ਪ੍ਰੇਰਿਤ ਕੀਤਾ | ਸੇਵਾ ਭਾਰਤੀ ਦੇ ਪ੍ਰਧਾਨ ਦੀਪਕ ਮੁਖੀਜਾ ਨੇ ਦੱਸਿਆ ਕਿ ਕੈਂਪ ਅੱਜ ਤੋ 30 ਜੂਨ ਤੱਕ ਚੱਲੇਗਾ | ਉਨ੍ਹਾਂ ਕਿਹਾ ਕਿ 18 ਸਾਲ ਤੋਂ ਵੱਧ ਉਮਰ ਦੇ ਸ਼ਹਿਰ ਨਿਵਾਸੀ ਪਹਿਲੀ ਅਤੇ ਦੂਜੀ ਡੋਜ਼ ਲਈ ਮੰਦਰ ਪਹੁੰਚ ਕੇ ਸਵੇਰ 9:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਮੁਫ਼ਤ ਵੈਕਸੀਨ ਲਗਵਾ ਸਕਦੇ ਹਨ | ਇਸ ਮੌਕੇ ਡਾ.ਧਰੁਵ ਬਦਵਾਰ ਦੀ ਅਗਵਾਈ ਹੇਠ 50 ਲੋਕਾਂ ਨੇ ਪਹਿਲੇ ਦਿਨ ਮੁਫ਼ਤ ਵੈਕਸੀਨ ਲਗਵਾਈ |
ਇਸ ਸਮੇਂ ਰੋਜ਼ ਇਨਕਲੇਵ ਦੇ ਪ੍ਰਧਾਨ ਬਲਦੇਵ ਤੇਰੀਆ ਨੇ ਸਭ ਦਾ ਧੰਨਵਾਦ ਕੀਤਾ | ਇਸ ਮੰਦਰ ਦੇ ਟਰੱਸਟੀ ਵਿਨੋਦ ਬਜਾਜ, ਜਿਤੇਸ਼ ਮੌਂਗਾ, ਸੁਮਨ ਕੁਮਾਰ ਮੌਂਗਾ ਨੇ ਦੱਸਿਆ ਕਿ ਸ਼੍ਰੀ 1008 ਸਵਾਮੀ ਕਮਲਾਨੰਦ ਗਿਰੀ ਮਹਾਰਾਜ ਦੇ ਆਸ਼ੀਰਵਾਦ ਨਾਲ ਕੈਂਪ ਦੌਰਾਨ ਸ਼ਹਿਰੀ ਨਿਵਾਸੀਆਂ ਨੂੰ ਕੈਂਪ ਦੌਰਾਨ ਕਿਸੇ ਪ੍ਰਕਾਰ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਰਾਕੇਸ਼ ਕੰਬੋਜ਼ ਏ.ਐੱਮ.ਈ, ਦਰਸ਼ਨ ਲਾਲ ਚੁੱਘ, ਅਨੁਜ ਗੁਪਤਾ, ਸੰਦੀਪ ਗਰਗ, ਜਸਬੀਰ ਸਿੰਘ ਜੱਸੀ, ਮਨੋਜ ਜ਼ਿੰਦਲ, ਸੰਜੀਵ ਮਿੱਤਲ, ਦੀਪਕ ਗੋਇਲ, ਦਿਨੇਸ਼ ਮੁਖੀਜਾ, ਵਿਜੈ ਸੂਰੀ, ਬੱਬੂ ਸੱਚਦੇਵਾ,ਸੁਮਿਤ ਗੁਪਤਾ, ਤਰਸੇਮ ਕਟਾਰੀਆ ਨੇ ਕੈਂਪ ਦੀ ਸਫ਼ਲਤਾ ਲਈ ਅਹਿਮ ਯੋਗਦਾਨ ਦਿੱਤਾ | ਅੰਤ 'ਚ ਪਹੁੰਚੇ ਮਹਿਮਾਨਾਂ ਅਤੇ ਵੈੱਕਸੀਨ ਲਗਾਉਣ ਵਾਲੀ ਟੀਮ ਦਾ ਸਨਮਾਨ ਕੀਤਾ ਗਿਆ