ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਰੋਨਾ ਤੋਂ ਬਚਾਅ ਲਈ ਮੁਫਤ ਵੈਕਸੀਨ ਕੈਂਪ ਲਗਾਇਆ
ਪਰਵਿੰਦਰ ਸਿੰਘ ਕੰਧਾਰੀ
ਜੈਤੋ ,ਫਰੀਦਕੋਟ, 20 ਜੂਨ 2021 - ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਦੇ ਵੱਲੋਂ ਸ੍ਰੀ ਮੁਕਤਸਰ ਰੋਡ ਜੈਤੋ ਸਤਸੰਗ ਆਸ਼ਰਮ ਵਿਚ ਕੋਰੋਨਾ ਮਹਾਂਮਾਰੀ ਨੂੰ ਰੋਕਣ ਦੇ ਲਈ ਲੋਕਾਂ ਨੂੰ ਫ੍ਰੀ ਵੈਕਸੀਨ ਲਗਾਈ ਗਈ। ਸੰਸਥਾਨ ਦੇ ਪ੍ਰਚਾਰਕ ਸਵਾਮੀ ਗੁਰਦਾਸਾਨੰਦ ਨੇ ਕਿਹਾ ਕਿ ਸੰਸਥਾਨ ਦੇ ਵੱਲੋਂ ਪ੍ਰਾਕਿਰਤਿਕ ਆਪਦਾ ਦੇ ਦਿਨਾਂ ਵਿਚ ਸੰਸਥਾਨ ਨੇ ਅੱਗੇ ਆ ਕੇ ਸਮਾਜ ਦੇ ਪ੍ਰਭਾਵਿਤ ਇਲਾਕਿਆਂ ਵਿੱਚ ਪਹੁੰਚ ਕੇ ਲੋਕਾਂ ਨੂੰ ਪ੍ਰਾਥਮਿਕ ਸਹਾਇਤਾ ਪ੍ਰਦਾਨ ਕੀਤੀ ਹੈ । ਉਨ੍ਹਾਂ ਨੇ ਕਿਹਾ ਕਿ ਚਾਹੇ ਬਿਹਾਰ ਵਿੱਚ ਕੋਸੀ ਨਦੀ ਹੜ੍ਹ ਹੋਵੇ ਜਾਂ ਭੂਚਾਲ ਨਾਲ ਪੀੜਿਤ ਪ੍ਰਭਾਵਿਤ ਇਲਾਕੇ ,ਸੰਸਥਾਨ ਨੇ ਹਮੇਸ਼ਾਂ ਆਪਣਾ ਸਹਿਯੋਗ ਦਿੱਤਾ ਹੈ।
ਉਨ੍ਹਾਂ ਨੇ ਕਿਹਾ ਕਿ ਕੋਰੋਨਾ ਵੈਕਸੀਨ ਸ਼ਿਵਰ ਦਾ ਆਯੋਜਨ ਜੀਤੂ ਬਾਂਸਲ ਅਤੇ ਵਾਰਡ ਨੰ: 10 ਦੀ ਸਾਰੀ ਸਹਿਯੋਗੀ ਟੀਮ, ਵਰਿੰਦਰ ਰਿੰਮੀ ਵੈੱਲਫੇਅਰ ਸੁਸਾਇਟੀ ਸਮੁੱਚੀ ਟੀਮ, ਗ਼ਰੀਬ ਦਾਸ (ਐਮ.ਸੀ), ਬੀਬੀ ਕਮਲ ਸੋਨੀ ਜਨਰਲ ਸਕੱਤਰ ਪੰਜਾਬ ਕਾਂਗਰਸ ਸੇਵਾ ਦਲ ,ਰਣਬੀਰ ਕਾਮਰੇਡ, ਸੁਖਚੈਨ ਵਕੀਲ, ਟੇਕ ਸਿੰਘ ਬਰਾੜ ,ਭੋਲਾ ਪ੍ਰਧਾਨ ,ਬੰਟੀ (ਐਮ.ਸੀ ), ਸ੍ਰੀ ਅੰਗਰੇਜ਼ ਅਰੋੜਾ ਜੀ, ਸ੍ਰੀ ਪਵਨ ਗੋਇਲ ਜੀ ਅਤੇ ਲਵਲੀ ਭੱਟੀ (ਜਨਰਲ ਸਕੱਤਰ ਪੰਜਾਬ ਯੂਥ ਕਾਂਗਰਸ) ਸ੍ਰੀ ਮੰਨੂ ਗੋਇਲ ਜੈਤੋ ਦੇ ਸਹਿਯੋਗ ਨਾਲ ਲਗਾਇਆ ਗਿਆ।
ਇਸ ਕੈਂਪ ਵਿੱਚ 70 ਲੋਕਾਂ ਦਾ ਟੀਕਾਕਰਨ ਕਰਵਾਇਆ ਗਿਆ ਅਤੇ ਸਰਕਾਰ ਵੱਲੋਂ ਮਿਲ ਰਹੀ ਬਜ਼ੁਰਗ ਅਤੇ ਵਿਕਲਾਂਗ ਲੋਕਾਂ ਦੀ ਸਹਾਇਤਾ ਲਈ 50 ਫਾਰਮ ਬੁਢਾਪਾ ਪੈਨਸ਼ਨ ਅਤੇ ਵਿਕਲਾਂਗ ਲੋਕਾਂ ਦੇ ਭਰੇ ਗਏ । ਅੰਤ ਵਿਚ ਸਵਾਮੀ ਜੀ ਨੇ ਡਾਕਟਰਾਂ ਦੀ ਟੀਮ ,ਸਟਾਫ ਅਤੇ ਸੰਸਥਾਨ ਦੇ ਵਲੰਟੀਅਰਸ ਦੇ ਸਹਿਯੋਗ ਦੇ ਲਈ ਧੰਨਵਾਦ ਕੀਤਾ।