ਹੁਸ਼ਿਆਰਪੁਰ: 9 ਜੂਨ ਤੋਂ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਣਗੇ
- ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਅਪੁਆਇੰਟਮੈਂਟ ਲੈ ਕੇ ਸੇਵਾ ਕੇਂਦਰਾਂ ’ਚ ਕੰਮ ਕਰਵਾਉਣ ਦੇ ਲਈ ਕੀਤਾ ਉਤਸ਼ਾਹਿਤ
- ਕਿਹਾ, ਮੋਬਾਇਲ ਐਪ ਐਮ-ਸੇਵਾ, ਕੋਵਾ ਐਪ, ਵੈਬਸਾਈਟ dgrpg.punjab.gov.in/sewa-kendras/ ’ਤੇ ਲਈ ਜਾ ਸਕਦੀ ਹੈ ਅਪੁਆਇੰਟਮੈਂਟ
ਹੁਸ਼ਿਆਰਪੁਰ, 8 ਜੂਨ :2021 - ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਦੇ ਫੈਲਾਅ ਵਿੱਚ ਆਈ ਕਮੀ ਨੂੰ ਦੇਖਦੇ ਹੋਏ ਸੇਵਾ ਕੇਂਦਰਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ ਅਤੇ 9 ਜੂਨ ਤੋਂ ਜ਼ਿਲ੍ਹੇ ਦੇ ਸਾਰੇ ਸੇਵਾ ਕੇਂਦਰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਖੁਲਣਗੇ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਸੇਵਾ ਲੈਣ ਦੇ ਲਈ ਅਗੇਤੀ ਮਨਜੂਰੀ (ਅਪੁਆਇੰਟਮੈਂਟ) ਲੈਣਾ ਜ਼ਰੂਰੀ ਨਹੀਂ ਹੋਵੇਗਾ ਪਰ ਜੇਕਰ ਲੋਕ ਅਪੁਆਇੰਟਮੈਂਟ ਲੈ ਕੇ ਸੇਵਾ ਕੇਂਦਰਾਂ ਵਿੱਚ ਆਉਣਗੇ ਤਾਂ ਉਸਦੇ ਨਾਲ ਸਮੇਂ ਦੀ ਕਾਫੀ ਬਚਤ ਹੋਵੇਗੀ। ਉਨ੍ਹਾਂ ਕਿਹਾ ਕਿ ਅਪੁਆਇੰਟਮੈਂਟ ਮੋਬਾਇਲ ਐਪ ਐਮ-ਸੇਵਾ, ਕੋਵਾ ਅੇਪ, ਵੈਬਸਾਈਟ dgrpg.punjab.gov.in/sewa-kendras/ ’ਤੇ ਸੰਪਰਕ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ-19 ਤੋਂ ਬਚਾਅ ਲਈ ਲੋਕ ਅਗੇਤੀ ਮਨਜੂਰੀ (ਅਪੁਆਇੰਟਮੈਂਟ) ਦੀ ਪ੍ਰਣਾਲੀ ਨੂੰ ਅਪਣਾਉਣ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਕਰਨ ਨਾਲ ਉਹ ਸੇਵਾ ਕੇਂਦਰਾਂ ਵਲੋਂ ਦਿੱਤੇ ਗਏ ਸਮੇਂ ’ਤੇ ਸੇਵਾ ਕੇਂਦਰ ਪਹੁੰਚਣ ਅਤੇ ਬਿਨ੍ਹਾਂ ਲਾਈਨ ਵਿੱਚ ਲੱਗੇ ਆਪਣਾ ਕੰਮ ਸਮੇਂ ਸਿਰ ਕਰਵਾ ਕੇ ਘਰ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਕੋਵਿਡ ਸਬੰਧੀ ਸਿਹਤ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾ ਰਹੀ ਹੈ, ਇਸ ਲਈ ਸਾਰੇ ਨਿਯਮਾਂ ਦੀ ਪਾਲਣਾ ਵਿੱਚ ਸਹਿਯੋਗ ਕਰਨ। ਉਨ੍ਹਾਂ ਸੇਵਾ ਕੇਂਦਰਾਂ ਵਿੱਚ ਆਏ ਲੋਕਾਂ ਨੂੰ ਮਾਸਕ ਪਹਿਨਣ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਦੀ ਅਪੀਲ ਕਰਦੇ ਹੋਏ ਸੇਵਾ ਕੇਂਦਰਾਂ ਦੇ ਸਟਾਫ ਨੂੰ ਵੀ ਕੋਵਿਡ-19 ਸਬੰਧੀ ਸਿਹਤ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਦੇ ਨਿਰਦੇਸ਼ ਦਿੱਤੇ ਹਨ।