ਯੂਥ ਡਿਵੈਲਪਮੈਂਟ ਬੋਰਡ ਨੇ ਲਗਵਾਇਆ 18 ਤੋ 44 ਸਾਲ ਦੇ ਵਿਅਕਤੀਆਂ ਲਈ ਵੈਕਸੀਨੇਸ਼ਨ ਕੈਂਪ
ਕੁਲਵਿੰਦਰ ਸਿੰਘ
ਅੰਮ੍ਰਿਤਸਰ 16 ਜੂਨ,2021 - ਮਿਸ਼ਨ ਫ਼ਤਿਹ 2.0 ਦੇ ਤਹਿਤ ਪੰਜਾਬ ਯੂਥ ਡਿਵੀਲੋਪਮੈਂਟ ਬੋਰਡ ਸੀਨੀਅਰ ਵਾਈਸ ਚੇਅਰਮੈਨ ਪ੍ਰਿੰਸ ਖੁਲਰ ਵਲੋਂਅੰਮ੍ਰਿਤਸਰ ਹਲਕਾ ਉੱਤਰੀ ਦੇ ਵਾਰਡ ਨੰਬਰ 10 ਅਖਾੜਾ ਬੇਰੀ ਵਾਲਾ ਵਿੱਖੇ 18 ਤੋਂ 44 ਸਾਲ ਦੀ ਉਮਰ ਵਾਲਿਆਂ ਲਈ ਮੁਫ਼ਤ ਕੋਰੋਨਾ ਵੈਕਸੀਨ ਕੈਂਪ ਲਗਾਇਆ ਗਿਆ ।ਇਸ ਕੈਂਪ ਵਿਚ ਮਹੰਤ ਸ਼੍ਰੀ ਪ੍ਰਤਾਪ ਦਾਸ ਅਖਾੜਾ ਬੇਰੀ ਵਾਲੇ ਅਤੇ ਸ਼੍ਰੀ ਕ੍ਰਿਸ਼ਨ ਕ੍ਰਿਪਾ ਸੇਵਾ ਸੰਮਤੀ ਸ਼੍ਰੀ ਮਤੀ ਮਮਤਾ ਦੱਤਾ, ਕੌਂਸਲਰ ਸੋਨੂੰ ਦੱਤੀ ਕੌਂਸਲਰ, ਪ੍ਰਦੀਪ ਸ਼ਰਮਾ ਪ੍ਰਧਾਨ, ਕਮਲ ਮਹਾਜਨ ਅਤੇ ਸੁਰਿੰਦਰ ਸਿੰਘ ਬਿੱਟੂ ਬੀ.ਸੀ. ਕਮਿਸ਼ਨ ਮੈਂਬਰ, ਸ਼ਾਮ ਭੰਡਾਰੀ, ਰਘੂ ਸ਼ਰਮਾ, ਵਿਸ਼ਾਲ ਸ਼ਰਮਾ, ਮਨੀਸ਼ ਭੰਡਾਰੀ ਵਿਸ਼ੇਸ਼ ਤੌਰ 'ਤੇ ਹਾਜਰ ਸਨ।
ਇਸ ਮੌਕੇ ਯੂਥ ਡਿਵੈਲਪਮੈਂਟ ਬੋਰਡ ਦੇ ਵਾਈਸ ਚੇਅਰਮੈਨ ਪ੍ਰਿੰਸ ਖੁੱਲਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਖੇਡ ਮੰਤਰੀ ਰਾਣਾ ਸੋਢੀ ਦੇ ਦਿਸ਼ਾ ਨਿਰਦੇਸ਼ਾਂ ਦੇ ਮੁਤਾਬਕ ਅੱਜ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਵਾਰਡ ਲੈਵਲ ਤੇ ਵੈਕਸੀਨੇਸ਼ਨ ਕੈਂਪ ਲਗਵਾ ਕੇ ਲੋਕਾਂ ਨੂੰ ਕੋਰੋਨਾ ਜਿਹੀ ਭਿਆਨਕ ਬੀਮਾਰੀ ਤੋਂ ਸੁਰੱਖਿਆ ਕਵਚ ਦੇਣ ਦੇ ਉਪਰਾਲੇ ਜਾਰੀ ਰਹਿਣਗੇ।