ਕੈਪਟਨ ਸਰਕਾਰ ਵੱਲੋਂ 400 ਰੁਪਏ ਦੀ ਵੈਕਸੀਨ ਖ੍ਰੀਦ ਕੇ ਪ੍ਰਾਇਵੇਟ ਹਸਪਤਾਲਾਂ ਨੂੰ 1060 ‘ਚ ਵੇਚਣਾ ਬੇਹੱਦ ਸ਼ਰਮਨਾਕ ਕਾਰਾ : ਗੜੀ
- ਬਸਪਾ ਸੂਬਾ ਪ੍ਰਧਾਨ ਗੜੀ ਨੇ ਕੀਤੀ ਸਮੀਖਿਆ ਮੀਟਿੰਗ
- ਬਸਪਾ ਦੀ ਸਰਕਾਰ ਆਉਣ ‘ਤੇ ਕੈਪਟਨ ਦੀਆਂ ਗੈਰ ਸੰਵਿਧਾਨਕ ਦਿੱਤੀਆਂ ਨੌਕਰੀਆਂ ਝਪਟਾ ਮਾਰ ਕੇ ਖੋਹਾਂਗੇ : ਗੜੀ
ਲੁਧਿਆਣਾ 5 ਜੂਨ 2021 - ਪੰਜਾਬ ਦੀ ਕਾਂਗਰਸ ਸਰਕਾਰ ਦੁਆਰਾ ਕੋਰੋਨਾ ਵੈਕਸੀਨ ਨੂੰ ਕੇਂਦਰ ਤੋਂ 400 ਰੁਪਏ ਵਿੱਚ ਖਰੀਦਕੇ, ਉਸਦਾ ਲਾਭ ਜਨਤਾ ਨੂੰ ਦੇਣ ਦੀ ਬਜਾਇ ਵੈਕਸੀਨ ਪ੍ਰਾਈਵੇਟ ਹਸਪਤਾਲਾਂ ਨੂੰ 1060 ਰੁਪਿਆ ਵਿੱਚ ਵੇਚਕੇ ਕਰੋਪੀ ‘ਚ ਵੀ ਮੁਨਾਫਾ ਕਮਾਉਣ ਦੀ ਕਰਤੂਤ ਅਤਿ ਘਿਨਾਉਣੀ, ਅਣ ਮਨੁੱਖੀ, ਨਿੰਦਾਯੋਗ ਤੇ ਅਤਿ ਦੁਰਭਾਗਪੂਰਨ ਹੈ। ਬਸਪਾ ਮੁੱਖੀ ਭੈਣ ਕੁਮਾਰੀ ਦੇ ਟਵੀਟ ਤੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਘੇਰਦਿਆ ਇਨਾਂ ਸ਼ਬਦਾਂ ਦਾ ਪ੍ਰਗਟਾਵਾ ਬਸਪਾ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕੀਤਾ।
ਉਨਾਂ ਟਵੀਟ ਨੂੰ ਦੁਹਰਾਉਂਦਿਆਂ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਗਲਤ ਹਰਕਤ ਦਾ ਮੀਡੀਆ ਦੁਆਰਾ ਪਰਦਾਪਾਸ ਕਰਨ ਤੋਂ ਬਾਅਦ ਸਪੱਸਟ ਹੈ ਕਿ ਕੋਰੋਨਾ ਵੈਕਸੀਨ ਦੇ ਸੰਬੰਧ ਵਿੱਚ ਕਾਂਗਰਸ ਲੀਡਰਸਪਿ ਦਾ ਹਾਲੇ ਤੱਕ ਜੋ ਵੀ ਸਟੈਂਡ ਸੀ ਉਹ ਬਿਆਨਬਾਜੀ ਆਦਿ ਹੀ ਰਹੀ ਹੈ। ਇਸਤੋਂ ਗੰਭੀਰਤਾ ਘੱਟ ਅਤੇ ਨਾਟਕਬਾਜੀ ਜਿਆਦਾ ਲਗਦੀ ਹੈ। ਕੇਂਦਰ ਸਰਕਾਰ ਇਸ ਉਪਰ ਉਚਿਤ ਕਾਰਵਾਈ ਕਰੇ, ਬਸਪਾ ਦੀ ਇਹ ਮੰਗ ਹੈ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ 6 ਸ਼ਹਿਰੀ ਵਿਧਾਨ ਸਭਾਵਾਂ ਦੀ ਸਮੀਖਿਆ ਮੀਟਿੰਗ ਕਰਨ ਪੁੱਜੇ ਸਨ। ਜਿਸ ਵਿਚ ਸੀਨੀਅਰ ਲੀਡਰਸ਼ਿਪ ਨੇ ਜਿਥੇ ਭਾਗ ਲਿਆ ਉਥੇ ਹੀ ਕੁਝ ਲੋਕਾਂ ਨੇ ਦੂਜੀਆਂ ਰਾਜਨਿਤਿਕ ਪਾਰਟੀਆਂ ਨੂੰ ਅਲਵਿਦਾ ਆਖ ਬਸਪਾ ‘ਚ ਸ਼ਮੂਲੀਅਤ ਕੀਤੀ। ਪ੍ਰਧਾਨ ਗੜੀ ਵੱਲੋਂ ਸਿਰੋਪਾ ਪਾ ਕੇ ਉਨਾਂ ਦਾ ਪਾਰਟੀ ਵਿੱਚ ਸਵਾਗਤ ਕਰਦਿਆਂ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਬਾਰੇ ਗੱਲਬਾਤ ਕਰਦਿਆਂ ਸ: ਗੜੀ ਨੇ ਕਿਹਾ ਕਿ 2022 ਚ ਬਸਪਾ ਪੰਜਾਬ ‘ਚੋਂ ਲੋਕ ਵਿਰੋਧੀ ਪਾਰਟੀਆਂ ਦਾ ਸਫਾਇਆ ਕਰਕੇ ਲੋਕਾਂ ਦੀ ਸਰਕਾਰ ਬਣਾਉਣਾ ਚਾਹੁੰਦੀ ਹੈ ਇਸਦੇ ਲਈ ਸੂਬਾ ਭਰ ਵਿੱਚ ਪਾਰਟੀ ਦਾ ਮਜਬੂਤ ਸੰਗਠਨ ਖੜਾ ਕੀਤਾ ਜਾ ਰਿਹਾ ਹੈ। ਉਨਾ ਕਿਹਾ ਕਿ ਇਸਦੀ ਸਮੀਖਿਆ ਲਈ ਹੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਉਨਾ ਦੱਸਿਆ ਕਿ ਲੁਧਿਆਣਾ ਚ ਵਾਰਡ ਪੱਧਰ ਦੀਆਂ ਕਮੇਟੀਆਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਜੁਲਾਈ ਮਹੀਨੇ ਵਿੱਚ ਬੂਥ ਪੱਧਰ ਦੀਆਂ ਕਮੇਟੀਆਂ ਮੁਕੰਮਲ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਉਨਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਇਕ ਬਾਜਵਾ ਤੇ ਪਾਂਡੇ ਦੇ ਪੁੱਤਰਾਂ ਅਤੇ ਸਵ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ ਦਿੱਤੀ ਨੌਕਰੀ ਨੂੰ ਗੈਰ ਸੰਵਿਧਾਨਕ ਆਖ ਬਸਪਾ ਦੀ ਸਰਕਾਰ ਆਉਣ ‘ਤੇ ਇਨਾਂ ਨੂੰ ਝਪਟਾ ਮਾਰ ਕੇ ਖੋਹਣ ਦੀ ਗੱਲ ਆਖੀ।
ਖਹਿਰੇ ਵੱਲੋਂ ਆਪ ਨੂੰ ਛੱਡਣ ਨੂੰ ਉਨਾ ਨਿੱਜੀ ਫੈਸਲਾ ਆਖ ਕਿਹਾ ਕਿ ਦਲ ਬਦਲਣਾ ਅਕਾਲੀਆਂ ਕਾਂਗਰਸੀਆਂ ਤੇ ਭਾਜਪਾਈਆਂ ਦੇ ਖੂਨ ਵਿੱਚ ਹੈ। ਕਿਸਾਨੀ ਸੰਘਰਸ਼ ਤੇ ਉਨਾਂ ਮੁੜ ਕਿਹਾ ਕਿ ਜੇਕਰ ਅਪਣੇ ਹੱਥੀਂ ਉਜਾੜੇ ਬੀ ਐਸ ਐਨ ਐਲ ਦਾ ਨੈਟਵਰਕ ਨਹੀਂ ਮਿਲਦਾ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਅੰਬਾਨੀ ਦੇ ਜੀਓ ਵਾਲੇ ਨੈਟਵਰਕ ਤੋਂ ਕਿਸਾਨਾਂ ਨੂੰ ਕਾਲ ਕਰਕੇ ਮਸਲੇ ਦਾ ਜਲਦ ਹੱਲ ਕਰਨ। ਉਨਾਂ ਕਿਹਾ ਕਿ ਅਸੀਂ ਕਿਸਾਨੀ ਸੰਘਰਸ਼ ਦੇ ਹੱਕ ‘ਚ 26 ਮਈ ਨੂੰ ਪੰਜਾਬ ਭਰ ‘ਚ 1 ਲੱਖ ਕਾਲੇ ਝੰਡੇ ਘਰਾਂ ਤੇ ਲਹਿਰਾਏ ਹਨ।
ਇਸ ਮੌਕੇ ਗੁਰਲਾਲ ਸੈਲਾ ਜਨਰਲ ਸਕੱਤਰ, ਪੰਜਾਬ ਗੁਰਮੇਲ ਜੀ ਕੇ ਸਕੱਤਰ, ਜੀਤ ਰਾਮ ਬਸਰਾ ਜਲਿਾ ਪ੍ਰਧਾਨ, ਭੁਪਿੰਦਰ ਸਿੰਘ ਜੌੜਾ ਜੋਨ ਇੰਚਾਰਜ, ਇੰਚਾਰਜ ਸੁਰਿੰਦਰ ਹੀਰਾ, ਮਨਜੀਤ ਸਿੰਘ ਜਨਰਲ ਸਕੱਤਰ, ਜਸਪਾਲ ਭੌਰਾ ਜਲਿਾ ਵਾਇਸ ਪ੍ਰਧਾਨ ਵਿੱਕੀ ਕੁਮਾਰ, ਬਲਵਿੰਦਰ ਜੱਸੀ ਸਕੱਤਰ, ਨਰੇਸ ਬਸਰਾ, ਬਿੱਟੂ ਸੇਰਪੁਰ, ਖਵਾਜਾ ਪ੍ਰਸਾਦ, ਸੋਹਣ ਲਾਲ ਸੂਦਰ, ਮਨਜੀਤ ਸਿੰਘ ਕਾਹਲੋੰ, ਇੰਦਰੇਸ ਤੋਂਮਰ ਰਾਜਿੰਦਰ ਨਿਕਾ, ਬਲਵਿੰਦਰ ਕੋਚ, ਅਮਰੀਕ ਸਿੰਘ, ਜਸਵੀਰ ਪੌਲ, ਪਵਨ ਕੁਮਾਰ, ਨਰੇਸ ਸਾਗਰ, ਹਰਵਿੰਦਰ ਸਿੰਘ ਖਾਲਸਾ, ਲੇਖ ਰਾਜ, ਬਲਵਿੰਦਰ ਬੱਧਣ, ਕਾਲਾ ਬਸਰਾ, ਪਰਮਜੀਤ, ਸੰਤੋਖ ਸੋਖਾ, ਮਿਸਨਰੀ ਗਾਇਕ ਵਿਕੀ ਬਹਾਦਰਕੇ, ਸੰਦੀਪ ਸਿੰਘ ਚੀਮਾ, ਸੁਰਿੰਦਰ ਸਿੰਘ, ਦਰਸਨ ਸਿੰਘ, ਅਸੋਕ ਕੁਮਾਰ, ਸੁਰਜੀਤ ਪੌਲ, ਅਜੇ ਬੱਧਣ ਅਤੇ ਹੋਰ ਹਾਜਰ ਸਨ।