ਮੋਹਾਲੀ: ਰੈਡ ਕਰਾਸ ਕਿਰਾਏ 'ਤੇ ਆਕਸੀਜਨ ਕੰਸਨਟ੍ਰੇਟਰ ਕਰਵਾ ਰਹੀ ਹੈ ਮੁਹੱਈਆ
ਹਰਜਿੰਦਰ ਸਿੰਘ ਭੱਟੀ
- ਕੋਰੋਨਾ ਤੋਂ ਪ੍ਰਭਾਵਿਤ ਵਿਅਕਤੀ ਜੋ ਕਿ ਇਲਾਜ ਹੋਣ ਉਪਰੰਤ ਘਰਾਂ ਵਿੱਚ ਇਕਾਂਤਵਾਸ ਕੀਤੇ ਗਏ ਹਨ, ਜੇਕਰ ਉਨ੍ਹਾਂ ਨੂੰ ਆਕਸੀਜਨ ਦੀ ਘਾਟ ਹੈ, ਰੈਡ ਕਰਾਸ ਵਲੋਂ ਬਿਨਾਂ ਕਿਸੇ ਕਿਰਾਏ ਤੇ ਆਕਸੀਜਨ ਕੰਸਨਟ੍ਰੇਟਰ ਕਰਵਾਏ ਜਾ ਰਹੇ ਹਨ ਮੁਹੱਈਆ
- ਆਕਸੀਜਨ ਕੰਸਨਟ੍ਰੇਟਰ ਬੈਂਕ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ—76, ਐਸ.ਏ.ਐਸ. ਨਗਰ ਦੀ ਬਿਲਡਿੰਗ ਦੇ ਕਮਰਾ ਨੰ: 308 ਦੂਜੀ ਮੰਜਿਲ ਵਿਖੇ ਹੈ ਸਥਾਪਤਾ
ਐਸ.ਏ.ਐਸ ਨਗਰ, 08 ਜੂਨ 2021 - ਜਿਲਾ ਰੈਡ ਕਰਾਸ ਸ਼ਾਖਾ ਵਲੋਂ ਮਿਸ਼ਨ ਫਤਿਹ ਦੇ ਸਬੰਧ ਵਿੱਚ ਕੋਵਿਡ—19 ਦੀ ਬੀਮਾਰੀ ਦੇ ਕੇਸਾਂ ਵਿੱਚ ਵਾਧਾ ਹੋ ਜਾਣ ਕਾਰਨ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਆਕਸੀਜਨ ਕੰਸਨਟ੍ਰੇਟਰ ਬੈਂਕ, ਜਿਲ੍ਹਾ ਪ੍ਰਬੰਧਕੀ ਕੰਪਲੈਕਸ, ਸੈਕਟਰ—76, ਐਸ.ਏ.ਐਸ. ਨਗਰ ਦੀ ਬਿਲਡਿੰਗ ਦੇ ਕਮਰਾ ਨੰ: 308 ਦੂਜੀ ਮੰਜਿਲ ਵਿਖੇ ਸਥਾਪਤਾ ਕੀਤਾ ਗਿਆ ਹੈ।
ਇਹ ਸੇਵਾ ਕੋਰੋਨਾ ਤੋਂ ਪ੍ਰਭਾਵਿਤ ਵਿਅਕਤੀ ਜੋ ਕਿ ਇਲਾਜ ਹੋਣ ਉਪਰੰਤ ਘਰ ਵਿੱਚ ਇਕਾਂਤਵਾਸ ਕੀਤੇ ਗਏ ਹਨ, ਉਨ੍ਹਾਂ ਲਈ ਜਿਨ੍ਹਾਂ ਨੂੰ ਆਕਸੀਜਨ ਦੀ ਘਾਟ ਹੈ, ਰੈਡ ਕਰਾਸ ਵਲੋਂ ਬਿਨਾਂ ਕਿਸੇ ਕਿਰਾਏ ਤੇ ਆਕਸੀਜਨ ਕੰਸਨਟ੍ਰੇਟਰ ਮੁਹੱਈਆ ਕਰਵਾਏ ਜਾ ਰਹੇ ਹਨ।
ਇਹ ਆਕਸੀਜਨ ਕੰਸਨਟ੍ਰੇਟਰ ਵਾਪਸ ਮੋੜੇ ਜਾਣ ਦੇ ਅਧਾਰ ਤੇ 15 ਦਿਨਾਂ ਲਈ ਦਿੱਤਾ ਜਾਂਦਾ ਹੈ, ਇਹ ਆਕਸੀਜਨ ਕੰਸਨਟ੍ਰੇਟਰ ਲੈਣ ਲਈ ਰੈਡ ਕਰਾਸ ਦੇ ਦਫਤਰ ਵਿਖੇ 5000/
-ਰੁਪਏ ਮੋੜਨਯੋਗ ਸਕਿਊਰਟੀ ਜਮਾਂ ਕਰਵਾਉਂਣੀ ਹੋਵੇਗੀ। ਮਰੀਜ ਦੇ ਵਾਰਸ ਨੂੰ ਆਕਸੀਜਨ ਕੰਸਨਟ੍ਰੇਟਰ ਲੈਣ ਸਬੰਧੀ ਇਲਾਜ ਉਪਰੰਤ ਡਾਕਟਰ ਦੁਆਰਾ ਜਾਰੀ ਕੀਤੀ ਗਈ ਨੁਸਖਾ ਪਰਚੀ (ਜਿਸ ਵਿੱਚ ਆਕਸੀਜਨ ਕੰਸਨਟ੍ਰੇਟਰ ਲੋੜ ਸਬੰਧੀ ਲਿਖਿਆ ਗਿਆ ਹੋਵੇ) ਦੀ ਕਾਪੀ, ਸਵੈ ਘੋਸ਼ਣਾ ਪੱਤਰ ਦੇਣਾ ਹੁੰਦਾ ਹੈ।
ਇਹ ਆਕਸੀਜਨ ਕੰਸਨਟ੍ਰੇਟਰ ਲੈਣ ਸਬੰਧੀ ਦਫਤਰ ਦੇ ਫੋਨ ਨੰ: 0172—2219526 ਅਤੇ ਸ੍ਰੀ ਮੋਹਨ ਲਾਲ ਸਿੰਗਲਾ, ਸੀਨੀਅਰ ਸਹਾਇਕ, ਰੈਡ ਕਰਾਸ ਸ਼ਾਖਾ ਦੇ ਮੁਬਾਇਲ ਨੰ: 94174—95806 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਜਿਲਾ ਰੈਡ ਕਰਾਸ ਸ਼ਾਖਾ ਵਲੋਂ ਕੋਵਿਡ ਮਹਾਂਮਾਰੀ ਦੌਰਾਨ ਜਿਲੇ ਵਿੱਚ ਵੱਖ ਵੱਖ ਥਾਵਾਂ ਤੇ ਮਾਸਕ, ਸੈਨੀਟਾਈਜਰ, ਸਾਬਣ ਆਦਿ ਮੁਹੱਈਆ ਕਰਵਾਏ ਜਾਂਦੇ ਰਹੇ ਹਨ।
ਸਕੱਤਰ, ਰੈਡ ਕਰਾਸ ਨੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਕਿ ਰੈਡ ਕਰਾਸ ਸੁਸਾਇਟੀ ਵਲੋਂ ਜੋ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ ਇਹ ਸਾਰੇ ਆਮ ਜਨਤਾ ਵਲੋਂ ਦਿੱਤੇ ਗਏ ਸਹਿਯੋਗ/ਡੋਨੇਸ਼ਨ ਨਾਲ ਹੀ ਨੇਪਰੇ ਚਾੜ੍ਹੇ ਜਾਂਦੇ ਹਨ; ਕੋਵਿਡ—19 ਦੌਰਾਨ ਰੈਡ ਕਰਾਸ ਵਲੋਂ ਆਮ ਜਨਤਾ ਦੀ ਸਮੇਂ ਸਮੇਂ ਤੇ ਰਾਸ਼ਣ, ਖਾਣਾ, ਸੈਨੀਟਾਈਜਰ, ਮਾਸਕ, ਸਾਬਣ ਆਦਿ ਮੁਹੱਈਆਂ ਕਰਵਾ ਕੇ ਮਦਦ ਕੀਤੀ ਗਈ ਹੈ, ਜਿਸ ਨਾਲ ਕਿ ਸ਼ਾਖਾ ਦੇ ਖਰਚ ਵਿੱਚ ਬਹੁਤ ਵਾਧਾ ਹੋਇਆ ਹੈ। ਇਸ ਲਈ ਆਮ ਜਨਤਾ ਦੇ ਸਹਿਯੋਗ/ਡੋਨੈਸ਼ਨ ਦੀ ਬਹੁਤ ਸ਼ਖਤ ਜਰੂਰਤ ਹੈ ਤਾਂ ਜੋ ਇਸ ਮਹਾਂਮਾਰੀ ਨਾਲ ਨਿੱਪਟਿਆ ਜਾ ਸਕੇ।