ਪਿੰਡ ਭਾਣਾ ਵਿਖੇ ਕੋਰੋਨਾ ਜਾਗਰੂਕਤਾ ਤੇ ਟੀਕਾਕਰਨ ਕੈਂਪ ਆਯੋਜਿਤ
ਪਰਵਿੰਦਰ ਸਿੰਘ ਕੰਧਾਰੀ
- ਕੋਰੋਨਾ ਵੈਕਸੀਨ ਅਸਰਦਾਰ ਤੇ ਸੁਰੱਖਿਅਤ
ਸਾਦਿਕ 8 ਜੂਨ 2021 - ਕੋਰੋਨਾ ਕਾਰਨ ਮੌਤਾਂ ਅਤੇ ਪਾਜ਼ੀਟਿਵ ਕੇਸਾਂ ਦੀ ਗਿਣਤੀ ਭਾਂਵੇ ਘਟੀ ਹੈ ਪਰ ਕੋਰੋਨਾ ਅਜੇ ਮੁਕੰਮਲ ਖਤਮ ਨਹੀ ਹੋਇਆ ਇਸੇ ਲਈ ਲਾਪਰਵਾਹੀ ਨਾ ਕਰਦੇ ਹੋਏ ਜਾਰੀ ਸਾਵਧਾਨੀਆਂ ਦੀ ਪਾਲਣਾ ਕਰਨ ਅਤੇ ਸਹਿਯੋਗ ਦੇਣ ਦਾ ਸੁਨੇਹਾ ਦਿੱਤਾ ਜਾ ਰਿਹਾ ਹੈ |ਸਿਵਲ ਸਰਜਨ ਫਰੀਦਕੋਟ ਡਾ.ਸੰਜੇ ਕਪੂਰ ਅਤੇ ਸੀਨੀਅਰ ਮੈਡੀਕਲ ਅਫਸਰ ਡਾ.ਰਜੀਵ ਭੰਡਾਰੀ ਦੀ ਯੋਗ ਅਗਵਾਈ ਹੇਠ ਪਿੰਡ ਭਾਣਾ ਵਿਖੇ ਕੋਰੋਨਾ ਟੀਕਾਕਰਨ ਅਤੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ |
ਮੀਡੀਆ ਅਫਸਰ ਬੀ.ਈ.ਈ ਪੀ.ਐਚ.ਸੀ ਜੰਡ ਸਾਹਿਬ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਪਿੰਡ ਭਾਣਾ ਵਿਖੇ ਸੀ.ਐਚ.ਓ ਮਨਿੰੰਦਰ ਕੌਰ,ਮਲਟੀਪਰਪਜ਼ ਹੈਲਥ ਵਰਕਰ ਹਰਭਜਨ ਸਿੰਘ,ਰਮਨਦੀਪ ਕੌਰ,ਸੁਰਜੀਤ ਕੌਰ ਅਤੇ ਆਸ਼ਾ ਵਰਕਰਾਂ ਤੋਂ ਕਵਰ ਕੀਤੇ ਲਾਭਪਾਤਰੀਆਂ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਪਿੰਡ ਦਾ ਦੌਰਾ ਕਰਕੇ ਕੋਰੋਨਾ ਟੀਕਕਾਕਰਨ ਸਬੰਧੀ ਜਾਗਰੂਕ ਵੀ ਕੀਤਾ |
ਉਨ੍ਹਾਂ ਦੱਸਿਆ ਕਿ ਕੋਰੋਨਾ ਟੀਕਾਕਰਨ ਬੇਹਤਰ ਮਨੁੱਖੀ ਪ੍ਰਤੀਰੋਧਤਾ ਨੂੰ ਵਧਾਉਣ ਅਤੇ ਬਿਮਾਰੀ ਫੈਲਣ ਤੋਂ ਰੋਕਣ ਵਿੱਚ ਸਮਰੱਥ ਹੈ ਸਾਰੀਆਂ ਅਜਮਾਇਸ਼ਾਂ,ਸ਼ਰਤਾਂ ਅਤੇ ਕਸੋਟੀਆਂ ਤੇ ਖਰੀ ਉਤਰਣ ਅਤੇ ਲਾਇਸੈਂਸ ਹਾਸਲ ਕਰਨ ਵਾਲੀ ਕੋਰੋਨਾ ਵੈਕਸੀਨਜ਼ ਦਾ ਟੀਕਾ ਹੀ ਲਗਾਇਆ ਜਾ ਰਿਹਾ ਹੈ,ਆਪਣੀ ਵਾਰੀ ਆਉਣ ਤੇ ਕੋਰੋਨਾ ਤੋਂ ਬਚਾਅ ਲਈ ਜਰੂਰ ਟੀਕਾ ਲਗਵਾਓ,ਹਰ ਲਾਭਪਾਤਰੀ ਨੂੰ 2 ਟੀਕਿਆਂ ਦੀ ਖੁਰਾਕ ਮੁਹੱਈਆ ਕਰਵਾਈ ਜਾ ਰਹੀ ਹੈ |ਉਨਾਂ ਅਫਵਾਹਾਂ ਤੋਂ ਸੁਚੇਤ ਹੋ ਕੇ ਲੋਕਾਂ ਨੂੰ ਸਹਿਯੋਗ ਦੇਣ ਦੀ ਅਪੀਲ ਵੀ ਕੀਤੀ |