ਜਲੰਧਰ ਲੋਕ-ਸਭਾ ਜ਼ਿਮਨੀ ਚੋਣ: ਹਲਕਾ ਕਰਤਾਰਪੁਰ ਦੇ ਪੰਚਰੰਗਾ ਵਿਖੇ ‘ਆਪ ਨੇ ਖੋਲ੍ਹਿਆ ਨਵਾਂ ਦਫ਼ਤਰ
- ਇਲਾਕੇ ਦੇ ਸਿਰਕੱਢ ਆਗੂਆਂ ਨੇ ਭਾਰੀ ਗਿਣਤੀ ਵਿੱਚ ਰਵਾਇਤੀ ਪਾਰਟੀਆਂ ਦਾ ਪੱਲਾ ਛੱਡ ‘ਆਪ ਦੀ ਅਗਵਾਈ ਕੀਤੀ ਸਵੀਕਾਰ
- ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਨੇ ਜਲੰਧਰ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਕੀਤੀ ਭਵਿੱਖਬਾਣੀ: ਬਲਕਾਰ ਸਿੰਘ (ਵਿਧਾਇਕ ਹਲਕਾ ਕਰਤਾਰਪੁਰ)
ਜਲੰਧਰ 4 ਅਪ੍ਰੈਲ, 2023 - ਅੱਜ ਲੋਕ ਸਭਾ ਜ਼ਿਮਨੀ ਚੋਣ ਦੇ ਸਬੰਧ ਵਿੱਚ ਬਲਾਕ ਪੰਚਰੰਗਾ ਹਲਕਾ ਕਰਤਾਰਪੁਰ ਵਿਖੇ ‘ਆਪ ਵਿਧਾਇਕ ਸ. ਬਲਕਾਰ ਸਿੰਘ ਜੀ ਨੇ ਪਾਰਟੀ ਦਫ਼ਤਰ ਦਾ ਉਦਘਾਟਨ ਕੀਤਾ। ਇਸ ਦੌਰਾਨ ਵੱਖ-ਵੱਖ ਰਵਾਇਤੀ ਪਾਰਟੀਆਂ ਦੇ ਸਥਾਨਕ ਆਗੂਆਂ ਤੇ ਵਰਕਰਾਂ ਨੇ ਵੱਡੀ ਗਿਣਤੀ ਵਿੱਚ ਆਦਮੀ ਪਾਰਟੀ ਵਿੱਚ ਸ਼ਮੂਲੀਅਤ ਕਰਦਿਆਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਹੇਠ ਸਮਾਜ ਦੀ ਤਰੱਕੀ ਲਈ ਕੰਮ ਕਰਨ ਦਾ ਤਹੱਈਆ ਕੀਤਾ।
ਇਸ ਮੌਕੇ ‘ਆਪ ਦੇ ਪਰਿਵਾਰ ਦਾ ਹਿੱਸਾ ਬਣੇ ਨਵੇਂ ਮੈਂਬਰਾਂ ਦੇ ਸਵਾਗਤ ਲਈ ਕਰਤਾਰਪੁਰ ਤੋਂ ‘ਆਪ ਵਿਧਾਇਕ ਬਲਕਾਰ ਸਿੰਘ ਦੇ ਨਾਲ ਮੈਡਮ ਸ਼੍ਰੀਮਤੀ ਹਰਪ੍ਰੀਤ ਕੌਰ ਜੀ, ਪਾਰਟੀ ਦੇ ਵੱਖ-ਵੱਖ ਅਹੁਦੇਦਾਰ ਸਾਹਿਬਾਨਾਂ ਅਤੇ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਵੀ ਮੌਜੂਦ ਸਨ।
ਇਸ ਮੌਕੇ ਬੋਲਦਿਆਂ ਬਲਕਾਰ ਸਿੰਘ ਜੀ ਨੇ ਕਿਹਾ ਕਿ ਪੰਜਾਬ ਦਾ ਹਰ ਵਰਗ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੇ ਸੂਬੇ ਦੀ ਖੁਸ਼ਹਾਲੀ ਲਈ ਕੀਤੇ ਜਾ ਰਹੇ ਕੰਮਾਂ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹੈ। ਜਿਸਦਾ ਅੰਦਾਜ਼ਾ ਹਰ ਦਿਨ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਲੋਕਾਂ ਦੀ ਵੱਡੀ ਗਿਣਤੀ ਤੋਂ ਲਾਇਆ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਹਰ ਵਰਗ, ਹਰ ਜਗ੍ਹਾ ਤੋਂ ਆਮ ਆਦਮੀ ਨੂੰ ਮਿਲ ਰਹੇ ਭਾਰੀ ਸਮਰਥਨ ਨੇ ਹੋਣ ਜਾ ਰਹੀ ਜਲੰਧਰ ਜ਼ਿਮਨੀ ਚੋਣ ਵਿੱਚ ਪਾਰਟੀ ਦੀ ਜਿੱਤ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਹੈ।
ਇਸ ਮੌਕੇ ਪਾਰਟੀ ਵਿੱਚ ਸ਼ਾਮਿਲ ਹੋਣ ਵਾਲਿਆਂ ‘ਚੋਂ ਮਹਿੰਦਰਪਾਲ ਸਿੰਘ ਜਮਾਲਪੁਰ, ਪਰਮਜੀਤ ਸਿੰਘ ਸਾਬਕਾ ਸਰਪੰਚ ਪੰਚਰੰਗਾ, ਜੋਵਨ ਸਿੰਘ, ਅਜੀਤ ਰਾਮ, ਸ਼ੀਲਾ ਮੈਡਮ ( ਪੰਚ), ਮਲੂਕ ਜੀ (ਪੰਚ), ਸ਼ਿਵਜੀਤ ਚੱਡਾ ਪੰਚਰੰਗਾ, ਰਣਜੀਤ ਸਿੰਘ ਪੰਚਰੰਗਾ, ਬਲਜੀਤ ਸਿੰਘ ਪੰਚਰੰਗਾ ਅਮਨਦੀਪ ਸਿੰਘ ਜੇਪੀ ਪੰਚਰੰਗਾ, ਲਵਦੀਪ ਸਿੰਘ ਪੰਚਰੰਗਾ, ਗੁਰਮੀਤ ਕੁਮਾਰ ਪੰਚਰੰਗਾ, ਕੁਲਵਿੰਦਰ, ਸੋਹਣ ਸਿੰਘ, ਭੁਪਿੰਦਰ ਸਿੰਘ ਸਰਕਲ ਪ੍ਰਧਾਨ ਸੁਦਾਣਾ, ਰਾਜ ਕੁਮਾਰ ਪਿੰਡ ਸੱਦਾ ਚੱਕ ਅਤੇ ਸਾਥੀ, ਜਤਿੰਦਰ ਸਿੰਘ ਕੋਟਲੀ ਸਰਪੰਚ ਅਤੇ ਸਾਥੀ, ਡਾਕਟਰ ਰਜ਼ਾਕ ਮਸੀਹ ਜੱਲੋਵਾਲ, ਸੁਰਿੰਦਰ ਮਸੀਹ, ਗੁਲਜਾਰ ਮਸੀਹ, ਤਰਲੋਨ ਸਿੰਘ ਪਿੰਡ ਰਾਸਤਗੋ ਅਤੇ ਸੁਰਿੰਦਰ ਸਿੰਘ, ਜਗੀਰ ਸਿੰਘ, ਸਰਵਣ ਰਾਮ ਪਿੰਡ ਘੋੜਾਵਾਹੀ ਆਦ ਪ੍ਰਮੁੱਖ ਸਨ।