ਕਾਂਗਰਸ ਸਮੇਤ ਕਈ ਪਾਰਟੀ ਆਗੂ ਅਤੇ ਅਹੁਦੇਦਾਰ ਹੋਏ ‘ਆਪ’ ‘ਚ ਸ਼ਾਮਲ
...ਆਪ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸ਼ਾਮਿਲ ਆਗੂਆਂ ਦਾ ਪਾਰਟੀ ਵਿੱਚ ਕੀਤਾ ਸਵਾਗਤ
...ਸਮੂਹ ਆਗੂ ਪੰਜਾਬ ਦੀ ਬਿਹਤਰੀ ਲਈ ਕਰਨਗੇ ਕੰਮ: ਬਰਸਟ
ਜਲੰਧਰ 7 ਅਪ੍ਰੈਲ 2023 - ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟਦੀ ਮੌਜੂਦਗੀ ਵਿੱਚ ਸ਼ੁੱਕਰਵਾਰ ਨੂੰ ਕਾਂਗਰਸ ਸਮੇਤ ਵੱਖ-ਵੱਖ ਪਾਰਟੀਆਂ ਦੇ ਕਈ ਆਗੂ ਅਤੇ ਅਹੁਦੇਦਾਰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਇਸ ਦੌਰਾਨ ਹਰਚੰਦ ਸਿੰਘ ਬਰਸਟ ਨਾਲ ਰਾਜਵਿੰਦਰ ਕੌਰ ਥਿਆੜਾ, ‘ਆਪ’ ਆਗੂ ਮਲਵਿੰਦਰ ਸਿੰਘ ਲੱਕੀ, ਆਤਮਾ ਪ੍ਰਕਾਸ਼ ਬਬਲੂ, ਜਗਰੂਪ ਸਿੰਘ ਸੇਖਵਾਂ, ਵਿਧਾਇਕ ਸ਼ੀਤਲ ਅੰਗੂਰਾਲ, ਵਿਧਾਇਕ ਰਮਨ ਅਰੋੜਾ, ਲੋਕ ਸਭਾ ਇੰਚਾਰਜ ਮੰਗਲ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਵੀ ਮੌਜੂਦ ਸਨ। ਉਨ੍ਹਾਂ ਪਾਰਟੀ ਵਿੱਚ ਸ਼ਾਮਿਲ ਸਾਰਿਆਂ ਦਾ ਨਿੱਘਾ ਸਵਾਗਤ ਕੀਤਾ।
ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਲੋਕ ਮਾਨ ਸਰਕਾਰ ਦੇ ਕੰਮਾਂ ਤੋਂ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਪਾਰਟੀ ਦੇ ਸਾਰੇ ਆਗੂ ਮੁੱਖ ਮੰਤਰੀ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਬਿਹਤਰੀ ਲਈ ਦਿਨ ਰਾਤ ਕੰਮ ਕਰਨਗੇ।
ਇਸ ਮੌਕੇ ਯੂਥ ਕਾਂਗਰਸ ਲੇਬਰ ਸੈੱਲ ਜਲੰਧਰ ਦੇ ਚੇਅਰਮੈਨ ਵਿਨੋਦ ਥਾਪਰ, ਰਣਵੀਰ ਸਿੰਘ ਜਨਰਲ ਸਕੱਤਰ ਅਤੇ ਇਲਾਕਾ ਪੱਛਮੀ ਇੰਚਾਰਜ ਸਿਆਸੀ ਪੋਲੀਟਿਕਲ ਇਨਫੋਰਮੈਸ਼ਨ ਸੈੱਲ, ਪੰਜਾਬ ਕਾਂਗਰਸ ਦੇ ਸਕੱਤਰ ਦਵਿੰਦਰਦੀਪ ਸਿੰਘ, ਗਗਨਦੀਪ ਸਿੰਘ, ਸੰਜੇ, ਕਰਮਜੀਤ ਸਿੰਘ, ਬਬਲੂ, ਮਨਪ੍ਰੀਤ ਸਿੰਘ ਅਰੋੜਾ, ਰੋਮੀ, ਅਰਵਿੰਦਰਪਾਲ ਸਿੰਘ, ਰਘਵੀਰ ਸਿੰਘ ਕਾਲਾ, ਗੁਰਨੂਰ ਸਿੰਘ, ਜਤਿੰਦਰ ਸਿੰਘ ਰਿੰਕੂ, ਸੁਖਰਾਜ ਸਿੰਘ ਲਵਲੀ, ਰੋਹਿਤ, ਲੱਕੀ ਬਾਬਾ, ਰਾਜਵਿੰਦਰ ਸਿੰਘ, ਚਰਨਜੀਤ ਸਿੰਘ, ਪਰਸ਼ੋਤਮ ਲਾਲ, ਅਮਿਤ, ਬਲਬੀਰ ਸਿੰਘ ਠੇਕੇਦਾਰ, ਸੀਤਾ ਰਾਮ, ਪਰਮਜੀਤ ਸਿੰਘ, ਵਿੱਕੀ, ਤਾਰੀ, ਲੱਕੀ, ਰਾਜੂ , ਲੱਕੀ ਕੱਕੜ, ਰਿੰਕੂ (ਅੰਮ੍ਰਿਤ ਹੋਟਲ), ਰਾਜਾ (ਜਵੈਲਰ), ਪੱਪੂ (ਮਹਿੰਦਰਾ ਜਵੈਲਰ), ਆਸ਼ੂ (ਨਿਰਮਲ ਕੰਪਲੈਕਸ), ਗੁਰਮੀਤ, ਮਿੰਟਾ, ਹੈਪੀ, ਵਿਨੋਦ (ਜਨਰਲ ਸਕੱਤਰ ਪੰਜਾਬ ਕਾਂਗਰਸ), ਸੋਨੀ, ਕਪਿਲ, ਮੋਹਿਤ, ਰੋਬਿਨ, ਪੰਕਜ, ਅਮਿਤ ਗਿੱਲ , ਅਰਜੁਨ , ਗੋਰਾ ਪਹਿਲਵਾਨ , ਹਨੀ , ਸਾਬੀ , ਦਲਜੀਤ ਸਿੰਘ , ਲੱਕੀ , ਕਵੀ , ਭੋਲਾ , ਨੀਰਜ , ਵਰਿੰਦਰ ਸਿੰਘ ਦੀਪੂ , ਰਮਨ , ਹਰਸ਼ , ਚੀਕੂ , ਰੋਹਿਤ ਗਿੱਲ , ਸਾਹਿਲ , ਪ੍ਰਿੰਸ , ਗੋਰਾ , ਮੰਗਾ ਪਹਿਲਵਾਨ , ਸਾਧੂ ਪਹਿਲਵਾਨ , ਗੌਰਵ , ਰਮਨ , ਵਿੱਕੀ , ਗੋਲਡੀ , ਨਾਨੂ , ਕਾਸ਼ਾ , ਜੋਗੀ , ਕਰਨ , ਸ਼ੇਖਰ ਗਿੱਲ , ਨੈਨੋ ਗਿੱਲ , ਵਿੱਕੀ , ਟਿੰਕੂ , ਮੋਨੀਸ਼ , ਮੰਗੀ , ਰਵੀ , ਮਨਪ੍ਰੀਤ ਗੁਜਰਾਲ , ਜਸਬੀਰ ਸਿੰਘ , ਪੰਕਜ ਗੁਗਲਾਨੀ , ਅਜੈ ਸ਼ਰਮਾ , ਰਜਿੰਦਰ ਸਿੰਘ ਗੁੰਬਰ , ਦਵਿੰਦਰ ਸਿੰਘ , ਅਮਿਤ ਸਚਦੇਵਾ, ਜੋਤੀ, ਪਿਸ਼ੂ, ਵਿੱਬੀ ਗਿੱਲ, ਸਾਨੂ, ਗੋਲਡੀ, ਲਾਡੀ, ਦੀਪਕ ਗਿੱਲ, ਐਚ.ਐਸ ਕੁਮਾਰ, ਰੁਪਿੰਦਰ ਸਿੰਘ, ਪਰਮਿੰਦਰ ਸਿੰਘ, ਸੁਮਿਤ ਗਿੱਲ, ਰਾਜ ਕੁਮਾਰ, ਬੌਬੀ, ਰਾਜ ਕੁਮਾਰ, ਕਰਨ ਗਿੱਲ ਸਮੇਤ ਕਈ ਆਗੂ ਪਾਰਟੀ ਵਿਚ ਸ਼ਾਮਿਲ ਹੋਏ।