ਮਾਨ ਅਤੇ ਕੇਜਰੀਵਾਲ ਦੀ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਸੈਂਕੜ ਲੋਕ ਹੋਏ 'ਆਪ' 'ਚ ਸ਼ਾਮਲ - ਹਰਚੰਦ ਬਰਸਟ
ਜਲੰਧਰ, 9 ਅਪ੍ਰੈਲ 2023 - ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਰਟੀ ਸੁਪਰੀਮੋਂ ਅਰਵਿੰਦ ਕੇਜਰੀਵਾਲ ਦੀ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਵੱਖ-ਵੱਖ ਪਾਰਟੀਆਂ ਵਿੱਚ ਆਪਣੀ ਪਹਿਚਾਣ ਰੱਖਣ ਵਾਲੇ ਅਤੇ ਚਾਰ ਐਨਆਰਆਈ ਸਮੇਤ ਲਗਭਗ ਸੈਂਕੜੇ ਲੋਕ ਪਾਰਟੀ ਵਿੱਚ ਸ਼ਾਮਲ ਹੋਏ। ਇਹਨਾਂ ਸਾਰਿਆਂ ਲੋਕਾਂ ਨੂੰ ਪਾਰਟੀ ਵਿਚ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਲਖਵੀਰ ਸਿੰਘ ਤੇਜ਼ ਅਤੇ ਸ਼ੋਭਾ ਭਗਤ ਦੀ ਹਾਜਰੀ ਵਿਚ ਸ਼ਾਮਲ ਕਰਵਾਇਆ।
ਪਾਰਟੀ ਦੇ ਸ਼੍ਰੀ ਗੁਰੂ ਰਵਿਦਾਸ ਚੌਕ ਸਥਿਤ ਦਫ਼ਤਰ ਵਿੱਚ ਇੱਕ ਬੈਠਕ ਦੌਰਾਨ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਸ਼ਾਮਲ ਹੋਏ ਲੋਕਾਂ ਦਾ ਪਾਰਟੀ ਵਿਚ ਸਵਾਗਤ ਕਰਦੇ ਹੋਏ ਕਿਹਾ ਕਿ ਭਗਵਾਨ ਮਾਨ ਨੇ ਲੋਕਾਂ ਨੂੰ 300 ਯੂਨੀਟ ਫ੍ਰੀ ਬਿਜਲੀ, ਮੁਹੱਲਾ ਕਲੀਨਿਕਸ, ਸਿਹਤ ਸਹੂਲਤਾਵਾਂ ਤੋਂ ਪੰਜਾਬ ਦੇ ਲੋਕ ਬਹੁਤ ਖੁਸ਼ ਹਨ ਅਤੇ ਰੋਜਾਨਾ ਹੀ ਸੈਂਕੜੇ ਲੋਕ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ।
ਪਾਰਟੀ ਦੀ ਆਗੂ ਸ਼ੋਭਾ ਭਗਤ ਨੇ ਚਾਰ ਐਨਆਰਆਈ ਸਮੇਤ ਕਈ ਔਰਤਾਂ ਨੂੰ ‘ਆਪ’ ਵਿੱਚ ਸ਼ਾਮਲ ਕਰਵਾਇਆ, ਉਥੇ ਹੀ ਦਲਬੀਰ ਸਿੰਘ ਤੇਜ਼ੀ ਨੇ ਵੀ ਵੱਖ-ਵੱਖ ਪਾਰਟੀਆਂ ਵਿੱਚ ਪਛਾਣ ਰੱਖਣ ਵਾਲੇ ਸੈਂਕੜੇ ਲੋਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਇਆ। ਸ਼ਾਮਲ ਹੋਏ ਆਗੂਆਂ ਵਿਚ ਮੁੱਖ ਤੌਰ ਉੱਤੇ ਐਨਆਰਆਈ ਗਗਨਜੀਤ ਸਿੰਘ, ਹਰਜੀਤ ਕੌਰ, ਕੁਲਦੀਪ ਸਿੰਘ ਅਤੇ ਕੁਲਵਿੰਦਰ ਕੌਰ ਸਮੇਤ ਅਨੀਤਾ ਅਰੋੜਾ, ਮੰਜੂ, ਅੰਜੂ, ਡਿੰਪਲ, ਪੂਜਾ, ਮੀਨੂੰ, ਹਰਜੋਤ ਕੌਰ, ਗਗਨਦੀਪ ਸਿੰਘ, ਅਮਰਜੀਤ ਸਿੰਘ, ਗਿਰਦਾਰੀ ਚੌਧਰੀ, ਹਰਪ੍ਰੀਤ ਸਿੰਘ ਗੁਰਪ੍ਰੀਤ ਸਿੰਘ, ਕਾਂਤਾ ਦੇਵੀ (ਭਾਜਪਾ), ਅਮਿਤ ਕੁਮਾਰ, ਸੇਵਾ ਸਿੰਘ ਅਤੇ ਸਨੀ ਕੁਮਾਰ ਸਮੇਤ ਸੈਂਕੜਾਂ ਲੋਕਾਂ ਦੇ ਨਾਮ ਸ਼ਾਮਲ ਹਨ।