ਪੱਛਮੀ ਹਲਕੇ 'ਚ 'ਆਪ' ਉਮੀਦਵਾਰ ਰਿੰਕੂ ਦੀ ਅਗਵਾਈ 'ਚ 50 ਪਰਿਵਾਰ 'ਆਪ' 'ਚ ਸ਼ਾਮਲ
….ਰਿੰਕੂ ਦੀ ਹਮਾਇਤ ਵਿੱਚ ਕਾਂਗਰਸ ਛੱਡਣ ਵਾਲਿਆਂ ਨੇ ਕਿਹਾ- ਪੰਜਾਬ ਦੇ ਮੁੱਦੇ ਸਿਰਫ਼ ਰਿੰਕੂ ਹੀ ਸੰਸਦ ਵਿੱਚ ਉਠਾ ਸਕਦੇ ਹਨ
…..ਬੀਤੇ ਦਿਨ ਕੌਂਸਲਰਾਂ ਅਤੇ ਸਾਬਕਾ ਕੌਂਸਲਰਾਂ ਨੂੰ ‘ਆਪ’ ਵਿੱਚ ਕਰਵਾਇਆ ਸੀ ਸ਼ਾਮਲ ਗਿਆ
ਜਲੰਧਰ, 15 ਅਪ੍ਰੈਲ 2023 - ਜਲੰਧਰ ਲੋਕ ਸਭਾ ਜ਼ਿਮਨੀ ਚੋਣ 'ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਵਿਰੋਧੀ ਪਾਰਟੀਆਂ ਨੂੰ ਲਗਾਤਾਰ ਝਟਕੇ ਦੇ ਰਹੇ ਹਨ। ਰਿੰਕੂ ਦੇ ਸਮਰਥਨ ਵਿੱਚ ਸੈਂਕੜੇ ਲੋਕ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਜੋ ਲਗਾਤਾਰ ਸਿਲਸਿਲਾ ਜਾਰੀ ਹੈ। ਇਸੇ ਕੜੀ ਦੇ ਤਹਿਤ ਵਾਰਡ-46 ਦੇ ਮੁਹੱਲਾ ਸਾਹ ਕੁਲੀ ਦੇ 50 ਪਰਿਵਾਰਾਂ ਨੇ ਹਲਕਾ ਪੱਛਮੀ ਦੀ ਬਸਤੀ ਗੁੱਜਣਾ ਵਿਖੇ ਹੋਈ ਮੀਟਿੰਗ ਦੌਰਾਨ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਅਲਵਿਦਾ ਆਖਦਿਆਂ ‘ਆਪ’ ਦਾ ਝਾੜੂ ਫੜਿਆ। ਉਮੀਦਵਾਰ ਸੁਸ਼ੀਲ ਰਿੰਕੂ ਨੇ ਸਾਰਿਆਂ ਨੂੰ ਸਿਰੋਪਾ ਪਾ ਕੇ 'ਆਪ' ਪਾਰਟੀ 'ਚ ਸ਼ਾਮਲ ਕਰਵਾਇਆ। ਦੱਸ ਦੇਈਏ ਕਿ ਪਿਛਲੇ ਦਿਨੀਂ ਰਿੰਕੂ ਨੇ ਪੱਛਮੀ ਹਲਕੇ ਦੇ ਕਾਂਗਰਸੀ ਕੌਂਸਲਰਾਂ ਅਤੇ ਸਾਬਕਾ ਕੌਂਸਲਰਾਂ ਨੂੰ ਪਰਿਵਾਰਾਂ ਸਮੇਤ ‘ਆਪ’ ਵਿੱਚ ਸ਼ਾਮਲ ਕਰਵਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਆਉਣ ਵਾਲੇ ਦਿਨਾਂ ਵਿੱਚ ਉਹ ਹੋਰ ਵੀ ਵੱਡੇ ਲੀਡਰਾਂ ਦੀ ਸ਼ਮੂਲੀਅਤ ਕਰਵਾਉਣਗੇ।
‘ਆਪ’ ਉਮੀਦਵਾਰ ਰਿੰਕੂ ਦੇ ਸਮਰਥਨ ਵਿੱਚ ਪਾਰਟੀ ਛੱਡਣ ਵਾਲਿਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੇ ਹਿੱਤ ਵਿੱਚ ਕੰਮ ਕਰਨ ਵਾਲੀ ਪਾਰਟੀ ਹੈ। ਸੀਐਮ ਭਗਵੰਤ ਮਾਨ ਨੇ ਵੀ ਪਿਛਲੇ ਇੱਕ ਸਾਲ ਵਿੱਚ ਜਨਤਾ ਦੇ ਹਿੱਤ ਵਿੱਚ ਫ਼ੈਸਲੇ ਲੈ ਕੇ ਇਹ ਸਾਬਤ ਕਰ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਹ ਸੁਸ਼ੀਲ ਕੁਮਾਰ ਰਿੰਕੂ ਦੇ ਨਾਲ ਹਨ ਅਤੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਸੰਸਦ ਵਿੱਚ ਭੇਜਣਗੇ। ਉਨ੍ਹਾਂ ਕਿਹਾ ਕਿ ਰਿੰਕੂ ਹੀ ਪਾਰਲੀਮੈਂਟ ਵਿੱਚ ਪੰਜਾਬ ਦੀ ਆਵਾਜ਼ ਬੁਲੰਦ ਕਰ ਸਕਦੇ ਹਨ। ਸੁਸ਼ੀਲ ਰਿੰਕੂ ਨੇ ਸਾਰਿਆਂ ਦੇ ਇਸ ਫ਼ੈਸਲੇ ਦਾ ਸਵਾਗਤ ਕੀਤਾ ਹੈ। ਉਨ੍ਹਾਂ ਕਿਹਾ ਕਿ 'ਆਪ' ਪਾਰਟੀ ਅਤੇ ਉਹ ਹਰ ਸੁੱਖ-ਦੁੱਖ 'ਚ ਹਮੇਸ਼ਾ ਲੋਕਾਂ ਦੇ ਨਾਲ ਖੜ੍ਹੇ ਹਨ। ਉਹ ਆਪਣੇ ਇਲਾਕੇ ਦੇ ਲੋਕਾਂ ਦੀ ਬਿਹਤਰੀ ਅਤੇ ਵਿਕਾਸ ਲਈ ਕੰਮ ਕਰਦੇ ਰਹਿਣਗੇ।
ਕੁਸ਼ੱਲਿਆ ਦੇਵੀ, ਪੰਕਜ ਲੋਚ, ਵਿਪੁਲ ਲੋਚ, ਕਮਲਾ ਰਾਣੀ, ਪ੍ਰਿਆ, ਅਮਨਦੀਪ ਕੌਰ, ਸੋਨੀਆ, ਸ਼ਿਵਾਲੀ, ਬਾਬੂ ਰਾਮ, ਸੁਭਾਸ਼ ਚੰਦਰ, ਗੋਵਿੰਦ ਅਰਜੁਨ, ਨਿਤਿਨ, ਅਭਿਸ਼ੇਕ ਕੁਮਾਰ, ਸਾਹਿਲ, ਜਤਿਨ ਕੁਮਾਰ, ਰਮਾ, ਵਿਪਨ ਅੰਗੁਰਾਲ, ਨੀਲਮ ਅੰਗੁਰਲ, ਸੋਨੀਆ ਅੰਗੁਰਾਲ , ਰਜਨੀ ਅੰਗੁਰਾਲ, ਦੀਪਕ ਅੰਗੁਰਾਲ, ਮੁਕੇਸ਼ ਕੁਮਾਰ ਅੰਗੁਰਾਲ, ਸਾਹਿਲ ਅੰਗੁਰਾਲ, ਮੋਹਿਤ ਬੈਂਸ, ਆਸ਼ੂਤੋਸ਼ ਕੁਮਾਰ, ਰਾਜਾ, ਰਾਜ ਕੁਮਾਰ, ਸੁਨੀਤਾ ਰਾਣੀ, ਅਨੂ ਕੁਮਾਰੀ, ਮਿੰਟੂ, ਟਿੰਕੂ, ਆਰਾਧਿਕਾ, ਟੋਨੀ, ਹਿਮਾਂਸ਼ੂ, ਪੱਪੀ, ਚੰਚਲ ਰਾਣੀ, ਰੀਆ, ਪ੍ਰਥਮ ਕੁਮਾਰ, ਵਿਮਲਾ , ਰਾਕੇਸ਼ ਕੁਮਾਰ , ਰਾਜ ਕੁਮਾਰ , ਰੀਨਾ , ਬੰਟੀ , ਵਿੱਕੀ , ਨੱਥਾ , ਪੂਨਮ , ਕ੍ਰਿਸ਼ਨਾ , ਸੁਨੀਤਾ, ਵਿਨੈ ਅੰਗੁਰਾਲ , ਮੋਹਿਤ ਅੰਗੁਰਾਲ , ਪੱਪੂ ਅੰਗੁਰਾਲ , ਆਸ਼ੂ ਅੰਗੁਰਾਲ , ਵਿੱਕੀ ਸੱਭਰਵਾਲ , ਅਜੈ ਸੱਭਰਵਾਲ , ਅਸ਼ੋਕ ਸੱਭਰਵਾਲ , ਸ਼ਿਵਾਨੀ ਸੱਭਰਵਾਲ , ਪੂਜਾ , ਸੀਮਾ ਅੰਗੁਰਲ, ਪੁਸ਼ਪਾ ਅੰਗੁਰਾਲ, ਸ਼ਮਾ ਅੰਗੁਰਾਲ, ਮਾਨਸੀ ਅੰਗੁਰਾਲ, ਸਤਪਾਲ ਅੰਗੁਰਾਲ, ਤੋਸ਼ੀ ਅੰਗੁਰਾਲ, ਵਿਨੋਦ, ਰਾਜੋ, ਮੱਟੂ, ਮਾਨਾ, ਸੰਨੀ ਥਾਪਾ, ਸੱਤੂ, ਪੀਲੂ, ਦੀਪਕ ਅਤੇ ਹਿਮਾਂਸ਼ੂ ਅੰਗੁਰਾਲ ਸ਼ਾਮਲ ਹਨ।
ਨਕੋਦਰ ਤੋਂ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਅੱਜ ਪਿੰਡ ਸਿੰਘਪੁਰ ਬਲਾਕ ਦੋਨਾ ਅਤੇ ਫ਼ਤਿਹਪੁਰ ਵਿੱਚ ਲੋਕ ਸਭਾ ਉਪ ਚੋਣ ਦੇ ਉਮੀਦਵਾਰ ਸੁਸ਼ੀਲ ਰਿੰਕੂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। ਇਸ ਮੌਕੇ ਫ਼ਤਿਹਪੁਰ ਦੀ ਸਮੁੱਚੀ ਪੰਚਾਇਤ ਅਤੇ ਪਿੰਡ ਸਿੰਘਪੁਰ ਦੋਨਾ ਦੇ ਕਈ ਲੋਕ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ।
ਵਿਧਾਇਕ ਮਾਨ ਨੇ ਕਿਹਾ ਕਿ ‘ਆਪ’ ਅਤੇ ਭਗਵੰਤ ਮਾਨ ਵੱਲੋਂ ਪਿਛਲੇ ਇੱਕ ਸਾਲ ਵਿੱਚ ਕੀਤੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਵੱਡੀ ਗਿਣਤੀ ਵਿੱਚ ਲੋਕ ‘ਆਪ’ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਲੋਕਾਂ ਨੂੰ ਗੁਮਰਾਹ ਕਰਨ ਦੀ ਪੂਰੀ ਕੋਸ਼ਿਸ਼ ਕਰ ਰਹੀਆਂ ਹਨ ਪਰ ਲੋਕਾਂ ਨੇ ਪਿਛਲੇ 70 ਸਾਲਾਂ ਵਿੱਚ ਕਈ ਸਰਕਾਰਾਂ ਦੇ ਕੰਮ ਵੀ ਵੇਖੇ ਹਨ। ਜਿਸ ਕਾਰਨ ਮਾਨ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਰ ਰਹੇ ਹਨ, ਜਿਸ ਤੋਂ ਪ੍ਰਭਾਵਿਤ ਹੋ ਕੇ ਲੋਕ ‘ਆਪ’ ਵਿੱਚ ਸ਼ਾਮਲ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਇਮਾਨਦਾਰ ਆਗੂਆਂ ਦੀ ਲੋੜ ਹੈ, ਇਸ ਲਈ ਦੂਜੀਆਂ ਪਾਰਟੀਆਂ ਦੇ ਇਮਾਨਦਾਰ ਲੋਕਾਂ ਦਾ ਪਾਰਟੀ ਵਿੱਚ ਹਮੇਸ਼ਾ ਸਵਾਗਤ ਕੀਤਾ ਜਾਵੇਗਾ।
ਇਸ ਮੌਕੇ ਸਰਪੰਚ ਗੁਰਜੰਟ ਸਿੰਘ, ਪੰਚ ਸਤਨਾਮ ਸਿੰਘ, ਪੰਚ ਸੁਲੱਖਣ ਸਿੰਘ, ਕੁਲਦੀਪ ਸਿੰਘ, ਜੋਗਿੰਦਰ ਸਿੰਘ, ਰੇਸ਼ਮ ਸਿੰਘ, ਸੁਖਵਿੰਦਰ ਸਿੰਘ, ਵਿੰਦਰ ਸਿੰਘ, ਬਲਵਿੰਦਰ ਸਿੰਘ, ਹਰਜੀਤ ਸਿੰਘ, ਗੁਰਪਾਲ ਸਿੰਘ, ਰਜਿੰਦਰ ਸਿੰਘ, ਗੁਰਪਾਲ ਸਿੰਘ, ਦਰਸ਼ਨ ਸਿੰਘ, ਕੁਲਵਿੰਦਰ ਸਿੰਘ, ਰਵਿੰਦਰ ਸਿੰਘ, ਮਨਿੰਦਰ ਸਿੰਘ, ਸੂਬਾ ਸਿੰਘ, ਅਵਤਾਰ ਸਿੰਘ, ਸੰਨੀ ਸਿੰਘ, ਸੁਖਵਿੰਦਰ, ਦਵਿੰਦਰ, ਸੁਰਜੀਤ, ਮਲਕੀਤ, ਰਾਜਵੰਤ, ਸੂਰਜ ਅਤੇ ਜਗਤਾਰ ਸਿੰਘ ਨੂੰ ‘ਆਪ’ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।