ਸਾਬਕਾ ਸੈਨਿਕਾਂ ਨੇ AAP ਦੇ ਹੱਕ 'ਚ ਕੀਤਾ ਸਮਰਥਨ ਕਰਨ ਦਾ ਐਲਾਨ
ਜਲੰਧਰ ਜ਼ਿਮਨੀ ਚੋਣ ਅਤੇ ਲੋਕ ਸਭਾ 2024 ਚ ਭਾਜਪਾ ਦਾ ਖੁਲਕੇ ਵਿਰੋਧ ਦਾ ਐਲਾਨ
ਰੋਹਿਤ ਗੁਪਤਾ
ਗੁਰਦਾਸਪੁਰ , 17 ਅਪ੍ਰੈਲ 2023 : ਜਿਲਾ ਗੁਰਦਾਸਪੁਰ ਦੇ ਸਰਹੱਦੀ ਇਲਾਕੇ ਬਲਾਕ ਡੇਰਾ ਬਾਬਾ ਨਾਨਕ ਦੇ ਸਾਬਕਾ ਸੈਨਿਕਾਂ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ।ਜਿਸ ਵਿੱਚ ਹਲਕਾ ਡੇਰਾ ਬਾਬਾ ਨਾਨਕ ਤੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੇ ਸ਼ਿਰਕਤ ਕੀਤੀ। ਇਸ ਮੌਕੇ ਸਾਬਕਾ ਸੈਨਿਕਾਂ ਨੇ ਆਮ ਆਦਮੀ ਪਾਰਟੀ ਦੇ ਨੇਤਾ ਗੁਰਦੀਪ ਸਿੰਘ ਰੰਧਾਵਾ ਨੂੰ ਵਿਸ਼ਵਾਸ ਦਵਾਇਆ ਕਿ ਉਹ ਜਲੰਧਰ ਜਿਮਨੀ ਚੋਣ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇਣਗੇ।ਉਥੇ ਹੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੁਖ ਮੰਤਰੀ ਦਿਲੀ ਅਰਵਿੰਦ ਕੇਜਰੀਵਾਲ ਨੂੰ ਜਾਰੀ ਹੋਏ ਸਮਨ ਤੇ ਆਪ ਆਗੂ ਦਾ ਕਹਿਣਾ ਸੀ ਕਿ ਇਹ ਭਾਜਪਾ ਦੀ ਬੁਖਲਾਹਟ ਹੈ |
ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਇਲਾਕੇ ਦੀ ਸਾਬਕਾ ਸੈਨਿਕਾਂ ਦੀ ਇਕਾਈ ਵਲੋਂ ਇਕ ਜੁਟ ਹੋ ਆਮ ਆਦਮੀ ਪਾਰਟੀ ਦੇ ਹੱਕ ਚ ਉਤਰਨ ਦਾ ਐਲਾਨ ਕੀਤਾ ਗਿਆ ਹੈ , ਡੇਰਾ ਬਾਬਾ ਨਾਨਕ ਦੇ ਪਿੰਡ ਪੱਡਾ ਚ ਹੋਈ ਮੀਟਿੰਗ ਚ ਸਾਬਕਾ ਸੈਨਿਕਾਂ ਨੇ ਇਕ ਮੱਤ ਹੋ ਇਹ ਐਲਾਨ ਕੀਤਾ ਕਿ ਉਹ ਜਲੰਧਰ ਜਿਮਨੀ ਚੋਣ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦਾ ਡਟ ਕੇ ਸਾਥ ਦੇਣਗੇ।ਉਹੀ ਸਾਬਕਾ ਸੈਨਿਕ ਜੋ ਕੁਝ ਸਮਾਂ ਪਹਿਲ ਸੂਬਾ ਸਰਕਾਰ ਦੇ ਵਿਰੋਧ ਚ ਸਨ ਉਹਨਾਂ ਕਿਹਾ ਕਿ ਉਹ ਭਾਜਪਾ ਦੇ ਵਿਰੋਧ ਚ ਹਨ ਕਿਉਕਿ ਕੇਂਦਰ ਚ ਬੈਠੀ ਭਾਜਪਾ ਨੇ ਵਨ ਰੈਂਕ ਵਨ ਪੈਨਸ਼ਨ ਦੇ ਨਾਂਅ ਹੇਠ ਉਹਨਾਂ ਨਾਲ ਧੋਖਾ ਕੀਤਾ ਹੈ ਅਤੇ ਉਹਨਾਂ ਦੀਆ ਪੈਨਸ਼ਨ ਵਧਾਉਣ ਦੀ ਥਾਂ ਘੱਟ ਕੀਤੀ ਜਾ ਰਹੀ ਹੈ ਜਿਸ ਦੇ ਚਲਦੇ ਉਹ ਮੋਦੀ ਸਰਕਾਰ ਦੇ ਖਿਲਾਫ ਹਨ ਅਤੇ ਆਮ ਆਦਮੀ ਪਾਰਟੀ ਨਾਲ ਖੜੇ ਹਨ | ਉਥੇ ਹੀ ਇਸ ਮੀਟਿੰਗ ਚ ਸ਼ਾਮਿਲ ਆਮ ਆਦਮੀ ਪਾਰਟੀ ਦੇ
ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਨੂੰ ਇਹਨਾਂ ਸਾਬਕਾ ਸੈਨਿਕਾਂ ਨੇ ਵਿਸ਼ਵਾਸ ਦਿਤਾ ਕਿ ਆਉਣ ਵਾਲੀ ਲੋਕ ਸਭਾ ਚੋਣ 2024 ਚ ਉਹ ਇਕ ਜੁਟ ਹੋ ਆਮ ਆਦਮੀ ਪਾਰਟੀ ਨਾਲ ਹੋਣਗੇ | ਉਥੇ ਹੀ ਆਪ ਨੇਤਾ ਗੁਰਦੀਪ ਸਿੰਘ ਨੇ ਜਿਥੇ ਸਾਬਕਾ ਸੈਨਿਕਾਂ ਦਾ ਧੰਨਵਾਦ ਕੀਤਾ ਉਥੇ ਹੀ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਮੁਖ ਮੰਤਰੀ ਦਿਲੀ ਅਰਵਿੰਦ ਕੇਜਰੀਵਾਲ ਨੂੰ ਜੋ ਸਮਨ ਜਾਰੀ ਹੋਏ ਹਨ ਉਹ ਭਾਜਪਾ ਦੀ ਬੁਖਲਾਹਟ ਦਾ ਨਤੀਜਾ ਹੈਂ ਇਸ ਨਾਲ ਕੋਈ ਫਰਕ ਨਹੀਂ ਹੋਣ ਵਾਲਾ ਕਿਉਕਿ ਪੂਰੇ ਦੇਸ਼ ਚ ਲੋਕ ਅਰਵਿੰਦ ਕੇਜਰੀਵਾਲ ਨਾਲ ਹਨ ਅਤੇ ਇਸ ਦੇ ਨਾਲ ਹੀ ਉਹਨਾਂ ਜਲੰਧਰ ਦੀ ਜਿਮਨੀ ਚੋਣ ਚ ਆਪ ਉਮੀਦਵਾਰ ਦੀ ਵੱਡੀ ਜਿੱਤ ਦਾ ਦਾਅਵਾ ਕੀਤਾ |