• ਸਵੇਰੇ 5 ਵਜੇ ਤੋੋਂ 8 ਵਜੇ ਤੱਕ ਹੋਵੇਗੀ ਦੁੱਧ ਦੀ ਸਪਲਾਈ ਅਤੇ ਸਵੇਰੇ 5 ਵਜੇ ਤੋੋਂ 7 ਵਜੇ ਤੱਕ ਹੋਵੇਗੀ ਸਬਜ਼ੀਆਂ ਅਤੇ ਫਰੂਟ ਦੀ ਸਪਲਾਈ : ਵਿਕਰਮਜੀਤ ਸਿੰਘ ਪਾਂਥੇ
• ਕਿਹਾ, ਆਮ ਲੋੋਕ ਖਰੀਦੋੋ ਫਰੋੋਖਤ ਕਰਨ ਲਈ ਬਾਜ਼ਾਰਾਂ ਵਿਚ ਨਾ ਜਾਣ.
ਮਲੇਰਕੋਟਲਾ, 24 ਮਾਰਚ : ਕੋੋਰੋਨਾ ਵਾਇਰਸ ਦੀ ਰੋੋਕਥਾਮ ਲਈ ਮਾਨਯੋਗ ਡਿਪਟੀ ਕਮਿਸ਼ਨਰ, ਸੰਗਰੂਰ ਸ੍ਰੀ ਘਨਸ਼ਿਆਮ ਥੋੋਰੀ ਵੱਲੋੋਂ ਸੰਗਰੂਰ ਜ਼ਿਲ੍ਹੇ ਵਿਚ ਲਗਾਏ ਗਏ ਕਰਫਿਊ ਦੌੌਰਾਨ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਸ਼ਹਿਰ ਦੇ ਆਮ ਲੋੋਕਾਂ ਨੂੰ ਕਿਸੇ ਤਰ੍ਹਾਂ ਦੀ ਕੋੋਈ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ.ਇਹ ਪ੍ਰਗਟਾਵਾ ਸ੍ਰੀ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਾਲੇਰਕੋਟਲਾ ਨੇ ਅੱਜ ਇਥੇ ਕੀਤਾ.ਸ੍ਰੀ ਪਾਂਥੇ ਨੇ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ, ਸੰਗਰੂਰ ਵੱਲੋੋਂ ਸੰਗਰੂਰ ਜ਼ਿਲ੍ਹੇ ਵਿਚ ਲਾਗੂ ਕੀਤੇ ਗਏ ਕਰਫਿਊ ਨੂੰ ਮਾਲੇਰਕੋਟਲਾ ਅਤੇ ਅਹਿਮਦਗੜ੍ਹ ਸਬ ਡਵੀਜ਼ਨਾਂ ਵਿਚ ਸਖਤੀ ਨਾਲ ਲਾਗੂ ਕੀਤਾ ਜਾਵੇਗਾ।
ਸ੍ਰੀ ਪਾਂਥੇ ਨੇ ਕਿਹਾ ਕਿ ਮਾਨਯੋਗ ਡਿਪਟੀ ਕਮਿਸ਼ਨਰ ਸੰਗਰੂਰ ਵੱਲੋੋਂ ਜਾਰੀ ਕੀਤੇ ਗਏ ਹੁਕਮਾਂ ਰਾਹੀਂ ਆਮ ਲੋੋਕਾਂ ਦੀਆਂ ਮੁਢਲੀਆਂ ਜ਼ਰੂਰਤਾਂ ਨੂੰ ਮੁੱਖ ਰੱਖਦੇ ਹੋਏ ਸਵੇਰੇ 5 ਵਜੇ ਤੋੋਂ 8 ਵਜੇ ਤੱਕ ਦੁੱਧ ਦੀ ਸਪਲਾਈ ਘਰ-ਘਰ ਜਾ ਕੇ ਕੀਤੀ ਜਾ ਸਕੇਗੀ.ਕੋਈ ਵੀ ਵਿਅਕਤੀ ਦੁੱਧ ਲੈਣ ਲਈ ਬਾਹਰ ਨਹੀਂ ਜਾਵੇਗਾ ਅਤੇ 8 ਵਜੇ ਤੋੋਂ ਬਾਅਦ ਕੋਈ ਵੀ ਦੁੱਧ ਵੇਚਣ ਵਾਲਾ ਵਿਅਕਤੀ ਸੜਕਾਂ ਉਪਰ ਨਜ਼ਰ ਨਹੀਂ ਆਵੇਗਾ.ਇਸੇ ਤਰ੍ਹਾਂ ਸਬਜ਼ੀਆਂ ਅਤੇ ਫਰੂਟ ਦੀ ਸਵੇਰੇ 5 ਵਜੇ ਤੋੋਂ 8 ਵਜੇ ਤੱਕ ਹੀ ਸਪਲਾਈ ਹੋ ਸਕੇਗੀ.7 ਵਜੇ ਤੋੋਂ ਬਾਅਦ ਕਿਸੇ ਨੂੰ ਵੀ ਸਬਜ਼ੀ ਜਾਂ ਫਰੂਟ ਵੇਚਣ ਦੀ ਇਜਾਜ਼ਤ ਨਹੀਂ ਹੋਵੇਗੀ.ਸ੍ਰੀ ਪਾਂਥੇ ਨੇ ਦੱਸਿਆ ਕਿ ਸਬਜ਼ੀਆਂ ਅਤੇ ਫਰੂਟ ਦੀ ਸਪਲਾਈ ਵੀ ਰੇਹੜੀਆਂ ਰਾਹੀਂ ਘਰ^ਘਰ ਹੀ ਹੋਵੇਗੀ.ਕੋਈ ਵੀ ਵਿਅਕਤੀ ਬਾਹਰ ਖਰੀਦਣ ਲਈ ਬਾਜ਼ਾਰ ਨਹੀਂ ਜਾਵੇਗਾ.ਸਬਜ਼ੀਆਂ ਅਤੇ ਫਰੂਟ ਵੇਚਣ ਵਾਲੇ ਵਿਅਕਤੀ ਇਹ ਵੀ ਯਕੀਨੀ ਬਣਾਉਣਗੇ ਕਿ ਉਨ੍ਹਾਂ ਨੇ ਆਪਣੇ ਹੱਥਾਂ ਵਿਚ ਗਲੱਬਜ਼ ਅਤੇ ਮੂੰਹ ਉਪਰ ਮਾਸਕ ਲਗਾਇਆ ਹੋਵੇ।
ਸ੍ਰੀ ਪਾਂਥੇ ਨੇ ਕਿਹਾ ਕਿ ਇਸੇ ਤਰ੍ਹਾਂ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਐਮਰਜੰਸੀ ਨੂੰ ਮੁੱਖ ਰੱਖਦੇ ਹੋਏ ਮਾਨਯੋਗ ਡਿਪਟੀ ਕਮਿਸ਼ਨਰ, ਸੰਗਰੂਰ ਵੱਲੋੋਂ ਸ਼ਹਿਰ ਖੇਤਰ ਵਿਚ ਸਥਿਤ ਹਸਪਤਾਲਾਂ ਦੇ ਅੰਦਰ ਬਣੀਆਂ ਦਵਾਈਆਂ ਵਾਲੀਆਂ ਦੁਕਾਨਾਂ ਨੂੰ ਅਗਲੇ ਦੋ ਦਿਨਾਂ ਲਈ ਖੋਲ੍ਹਣ ਦੇ ਆਦੇਸ਼ ਦਿੱਤੇ ਗਏ ਹਨ.ਇਸ ਤੋੋਂ ਬਾਅਦ ਸ਼ਹਿਰੀ ਖੇਤਰ ਵਿਚ ਰੋੋਟੇਸ਼ਨ ਦੇ ਹਿਸਾਬ ਨਾਲ ਦੋ ਮੈਡੀਕਲ ਸਟੌੋਰ ਹੀ ਖੁੱਲ੍ਹ ਸਕਣਗੇ ਤਾਂ ਜ਼ੋੋ ਆਮ ਲੋੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ.ਇਸੇ ਤਰ੍ਹਾਂ ਪਸ਼ੂਆਂ ਦੇ ਚਾਰੇ ਨੂੰ ਮੁੱਖ ਰੱਖਦੇ ਹੋਏ ਡੇਅਰੀ ਫਾਰਮ, ਗਊਸ਼ਾਲਾਵਾਂ ਅਤੇ ਪੋਲਟਰੀ ਫਾਰਮ ਸਵੇਰੇ 5 ਵਜੇ ਤੋੋਂ 10 ਵਜੇ ਤੱਕ ਖੁੱਲ੍ਹਣਗੇ।
ਸ੍ਰੀ ਪਾਂਥੇ ਨੇ ਆਮ ਲੋੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਹੁਕਮਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ ਅਤੇ ਕੋਈ ਵੀ ਵਿਅਕਤੀ ਖਰੀਦੋ ਫਰੋੋਖਤ ਕਰਨ ਲਈ ਬਾਜ਼ਾਰ ਨਾ ਜਾਵੇ.ਇਹ ਸਾਰੀਆਂ ਸਹੂਲਤਾਂ ਹਰ ਗਲੀ ਮੁਹੱਲੇ ਵਿਚ ਸਪਲਾਈ ਕੀਤੀਆਂ ਜਾਣਗੀਆਂ.ਉਨ੍ਹਾਂ ਕਿਹਾ ਕਿ ਆਮ ਲੋੋਕ ਪ੍ਰਸ਼ਾਸਨ ਨੂੰ ਘਰਾਂ ਵਿਚ ਰਹਿ ਕੇ ਪੂਰਾ ਸਹਿਯੋਗ ਦੇਣ.ਸ੍ਰੀ ਪਾਂਥੇ ਨੇ ਕਿਹਾ ਕਿ ਜਿਹੜੇ ਲੋੋਕ ਸੜਕਾਂ ਉਪਰ ਬਿਨਾਂ ਮਤਲਬ ਤੋੋਂ ਘੁੰਮ ਰਹੇ ਹਨ, ਉਨ੍ਹਾਂ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।