ਅੱਜ ਰਾਸ਼ਨ ਤੇ ਸਿਲੰਡਰ ਨਾਲ ਸਬੰਧਤ 87 ਕਾਲਾਂ ਆਈਆਂ
ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਐਸ ਡੀ ਐਮਜ਼ ਨੂੰ ਲੋਕਾਂ ਵੱਲੋਂ ਆਈਆਂ ਸ਼ਿਕਾਇਤਾਂ ’ਤੇ ਗੌਰ ਕਰਨ ਦੀ ਹਦਾਇਤ
ਡੀ ਸੀ ਵੱਲੋਂ ਮੈਡੀਕਲ ਐਮਰਜੈਂਸੀ ਲਈ ਐਸ ਡੀ ਐਮਜ਼ ਤੋਂ ਪਾਸ ਬਣਵਾਉਣ ਦੀ ਹਦਾਇਤ
ਦਵਾਈਆਂ ਦੀ ਮੰਗ ਲਈ 99 ਕਾਲਾਂ ਪ੍ਰਾਪਤ ਹੋਈਆਂ
11 ਕਾਲਾਂ ਵਿਦੇਸ਼ੋਂ ਆਏ ਵਿਅਕਤੀਆਂ ਵੱਲੋਂ ਘਰ ਕੁਆਰਨਟਾਈਨ ਨਾ ਹੋਣ ਬਾਰੇ ਆਈਆਂ
ਨਵਾਂਸ਼ਹਿਰ, 25 ਮਾਰਚ 2020:
ਜ਼ਿਲ੍ਹਾ ਪ੍ਰਸ਼ਸਾਨ ਵੱਲੋਂ ਜ਼ਿਲ੍ਹੇ ’ਚ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਲਈ ਕਾਇਮ ਕੀਤੀ ਜ਼ਿਲ੍ਹਾ ਪੱਧਰੀ ਹੈਲਪਲਾਈਨ ਨੰ. 01823-227471, 227473 ਤੇ 227474 ਕਰਫ਼ਿਊ ਦੇ ਦਿਨਾਂ ’ਚ ਜ਼ਿਲ੍ਹੇ ਦੇ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਘਟਾਉਣ ’ਚ ਸਹਾਈ ਹੋ ਰਿਹਾ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਅਨੁਸਾਰ ਅੱਜ ’ਤੇ ਅੱਜ ਜ਼ਿਲ੍ਹੇ ਦੇ ਲੋਕਾਂ ਵੱਲੋਂ ਕੀਤੀਆਂ ਸ਼ਿਕਾਇਤਾਂ ਅਤੇ ਮੰਗਾਂ ਨੂੰ ਡਿਪਟੀ ਕਮਿਸ਼ਨਰ ਵੱਲੋਂ ਸਬੰਧਤ ਸਬ ਡਵੀਜ਼ਨਾਂ ਦੇ ਐਸ ਡੀ ਐਮਜ਼ ਨੂੰ ਭੇਜ ਕੇ ਲੋਕਾਂ ਦੀ ਤੁਰੰਤ ਮੁਸ਼ਕਿਲ ਹੱਲ ਕਰਨ ਦੇ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕੰਟਰੋਲ ਰੂਮ ’ਤੇ ਹਾਸਲ ਹੋਈਆਂ ਕਾਲਾਂ ਦਾ ਵੇਰਵਾ ਦੱਸਦੇ ਹੋਏ ਕਿਹਾ ਕਿ ਅੱਜ 87 ਕਾਲਾਂ ਰਾਸ਼ਨ ਤੇ ਗੈਸ ਸਿਲੰਡਰ ਨਾਲ ਸਬੰਧਤ ਸਨ ਜੋ ਕਿ ਤਿੰਨਾਂ ਸਬ ਡਵੀਜ਼ਨਾਂ ਦੇ ਐਸ ਡੀ ਐਮਜ਼ ਨੂੰ ਭੇਜ ਕੇ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਵਾਉਣ ਲਈ ਕਿਹਾ ਗਿਆ ਹੈ।
ਇਸ ਤੋਂ ਇਲਾਵਾ ਮੈਡੀਸਨ ਦੀ ਮੰਗ ਲਈ 99 ਕਾਲਾਂ ਪ੍ਰਾਪਤ ਹੋਈਆਂ ਜੋ ਕਿ ਸਬੰਧਤ ਇਲਾਕੇ ਦੇ ਮੈਡੀਕਲ ਸਟੋਰ ਦੇ ਨੰਬਰ ਦੇ ਕੇ ਨਿਪਟਾਈਆਂ ਗਈਆਂ। ਇਸ ਤੋਂ ਇਲਾਵਾ 11 ਕਾਲਾਂ ਉਨ੍ਹਾਂ ਵਿਦੇਸ਼ ਤੋਂ ਆਏ ਲੋਕਾਂ ਦੀਆਂ ਪ੍ਰਾਪਤ ਹੋਈਆਂ ਜੋ ਕੁਆਰਨਟਾਈਨ ਕਤਿੇ ਹੋਣ ਦੇ ਬਾਵਜੂਦ ਘੁੰਮ ਰਹੇ ਸਨ। ਇਨ੍ਹਾਂ ਲੋਕਾਂ ਨੂੰ ਤੁਰੰਤ ਨੇੜਲੀ ਪੁਲਿਸ ਪਾਰਟੀ ਵੱਲੋਂ ਘਰ ਜਾਣ ਦੀ ਹਦਾਇਤ ਕੀਤੀ ਗਈ।
ਇਸ ਕੰਟਰੋਲ ਸੈਂਟਰ ਦਾ ਇੰਚਾਰਜ ਡੀ ਸੀ ਦਫ਼ਤਰ ਦੇ ਸੁਪਰਡੈਂਟ ਮਾਲ ਹਰਵਿੰਦਰ ਸਿੰਘ ਨੂੰ ਲਾਇਆ ਗਿਆ ਹੈ ਜਦਕਿ ਵੱਖ-ਵੱਖ ਜ਼ਰੂਰੀ ਸੇਵਾਵਾਂ ਨਾਲ ਸਬੰਧਤ ਮਹਿਕਮਿਆਂ ਦਾ ਸਟਾਫ਼ ਕਾਲਾਂ ਸੁਣਨ ਲਈ ਲਾਇਆ ਗਿਆ ਹੈ। ਇਹ ਕੰਟਰੋਲ ਰੂਮ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚਲਾਇਆ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਜ਼ਿਲ੍ਹੇ ’ਚ ਜਿਸ ਕਿਸੇ ਨੂੰ ਵੀ ਕੋਈ ਮੈਡੀਕਲ ਐਮਰਜੈਂਸੀ ਜਿਸ ਤਰ੍ਹਾਂ ਡਾਇਲਸਿਸ, ਕੀਮੋਥ੍ਰੈਪੀ ਜਾਂ ਹੋਰ ਜ਼ਰੂਰਤ ਹੈ, ਉਹ ਆਪਣੇ ਇਲਾਜ ਲਈ ਆਪਣੀ ਸਬ ਡਵੀਜ਼ਨ ਦੇ ਐਸ ਡੀ ਐਮ ਕੋਲੋਂ ਇਹ ਪਾਸ ਬਣਵਾ ਸਕਦਾ ਹ