- ਆਮ ਲੋਕ ਘਰਾਂ 'ਚ ਹੀ ਰਹਿਣ, ਡੋਰ ਟੂ ਡੋਰ ਪਹੁੰਚੇਗੀ ਸਬਜ਼ੀਆਂ ਅਤੇ ਰਾਸ਼ਨ ਦੀ ਸਪਲਾਈ : ਵਿਕਰਮਜੀਤ ਸਿੰਘ ਪਾਂਥੇ
- ਕਿਹਾ, ਗੈਸ ਦੀ ਸਪਲਾਈ ਸਾਰਾ ਦਿਨ ਰਹੇਗੀ ਜਾਰੀ
ਮਲੇਰਕੋਟਲਾ, 25 ਮਾਰਚ 2020 - ਕੋੋਰੋਨਾ ਵਾਇਰਸ ਦੀ ਰੋੋਕਥਾਮ ਲਈ ਮਾਨਯੋਗ ਡਿਪਟੀ ਕਮਿਸ਼ਨਰ, ਸੰਗਰੂਰ ਸ੍ਰੀ ਘਨਸ਼ਿਆਮ ਥੋੋਰੀ ਵੱਲੋੋਂ ਸੰਗਰੂਰ ਜ਼ਿਲ੍ਹੇ ਵਿਚ ਲਗਾਏ ਗਏ ਕਰਫਿਊ ਦੌੌਰਾਨ ਆਮ ਲੋਕਾਂ ਨੂੰ ਡੋਰ ਟੂ ਡੋਰ ਰਾਸ਼ਨ ਅਤੇ ਸਬਜ਼ੀਆਂ ਮੁਹੱਈਆ ਕਰਵਾਉਣ ਲਈ ਵਿਕਰਮਜੀਤ ਸਿੰਘ ਪਾਂਥੇ, ਐਸ.ਡੀ.ਐਮ. ਮਲੇਰਕੋਟਲਾ ਨੇ ਅੱਜ ਸਬਜ਼ੀਆਂ ਅਤੇ ਰਾਸ਼ਨ ਵਾਲੀਆਂ ਰੇਹੜੀਆਂ ਅਤੇ ਟਰੈਕਟਰ-ਟਰਾਲੀਆਂ ਨੂੰ ਝੰਡੀ ਵਿਖਾ ਕੇ ਰਵਾਨਾ ਕੀਤਾ।
ਇਸ ਮੌੌਕੇ ਪਾਂਥੇ ਨੇ ਦੱਸਿਆ ਕਿ ਕਰਫਿਊ ਦੌੌਰਾਨ ਆਮ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੇਹੜੀਆਂ ਰਾਹੀਂ ਆਮ ਲੋਕਾਂ ਨੂੰ ਘਰ-ਘਰ ਵਿਚ ਹੀ ਸਬਜ਼ੀਆਂ ਅਤੇ ਰਾਸ਼ਨ ਮੁਹੱਈਆ ਕਰਵਾਉਣ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ.ਉਨ੍ਹਾਂ ਦੱਸਿਆ ਕਿ ਭੇਜੇ ਗਏ ਕਾਫਲੇ ਵਿਚ ਆਟਾ, ਚੀਨੀ, ਨਮਕ, ਹਲਦੀ, ਮਿਰਚ, ਸਰੋਂ ਦਾ ਤੇਲ, ਆਲੂ, ਪਿਆਜ਼ ਅਤੇ ਹੋਰ ਜ਼ਰਰਤ ਦੀਆਂ ਸਬਜ਼ੀਆਂ ਸ਼ਾਮਲ ਹਨ.ਉਨ੍ਹਾਂ ਦੱਸਿਆ ਕਿ ਕੰਟਰੋਲ ਰੇਟਾਂ ਉਪਰ ਆਮ ਲੋਕਾਂ ਨੂੰ ਇਹ ਸਮਾਨ ਮੁਹੱਈਆ ਕਰਵਾਇਆ ਜਾਵੇਗਾ। ਇਸੇ ਤਰ੍ਹਾਂ ਪਿੰਡਾਂ ਵਿਚ ਵੀ ਆਮ ਲੋਕਾਂ ਨੂੰ ਘਰ-ਘਰ ਵਿਚ ਹੀ ਰਾਸ਼ਨ ਅਤੇ ਸਬਜ਼ੀਆਂ ਮੁਹੱਈਆ ਕਰਵਾਈਆਂ ਜਾਣਗੀਆਂ।
ਪਾਂਥੇ ਨੇ ਦੱਸਿਆ ਕਿ ਇਸੇ ਤਰ੍ਹਾਂ ਆਮ ਲੋਕਾਂ ਨੂੰ ਘਰ^ਘਰ ਵਿਚ ਹੀ ਸਿਲੰਡਰ ਦੀ ਸਪਲਾਈ ਯਕੀਨੀ ਬਣਾਉਣ ਲਈ ਸਮੂਹ ਗੈਸ ਏਜੰਸੀਆਂ ਦੇ ਮਾਲਕਾਂ ਨੂੰ ਹਦਾਇਤ ਕਰ ਦਿੱਤੀ ਗਈ ਹੈ ਕਿ ਆਮ ਲੋਕਾਂ ਨੂੰ ਘਰਾਂ ਵਿਚ ਸਿਲੰਡਰਾਂ ਦੀ ਸਪਲਾਈ ਯਕੀਨੀ ਬਣਾਈ ਜਾਵੇ ਅਤੇ ਜੇਕਰ ਕਿਸੇ ਵਿਅਕਤੀ ਨੇ ਖੁਦ ਗੈਸ ਏਜੰਸੀ ਤੋਂ ਜਾ ਕੇ ਸਿਲੰਡਰ ਲੈ ਕੇ ਆਉਣਾ ਹੈ ਤਾਂ ਉਹ ਸਵੇਰੇ 8 ਵਜੇ ਤੋਂ ਪਹਿਲਾਂ ਪਹਿਲਾਂ ਜਾ ਕੇ ਸਿਲੰਡਰ ਲਿਆ ਸਕਦਾ ਹੈ। ਇਸ ਤੋੋਂ ਬਾਅਦ ਨਹੀਂ.ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਸ਼ਹਿਰ ਵਿਚ ਜੇਕਰ ਕਿਸੇ ਵਿਅਕਤੀ ਨੂੰ ਘਰ ਵਿਚ ਹੀ ਦਵਾਈ ਦੀ ਜ਼ਰੂਰਤ ਹੈ ਤਾਂ ਉਹ ਵਿਅਕਤੀ ਮੋਬਾਇਲ ਨੰਬਰ 9814305955 ਉਪਰ ਸੰਪਰਕ ਕਰਕੇ ਘਰ ਬੈਠੇ ਹੀ ਦਵਾਈ ਮੰਗਵਾ ਸਕਦਾ ਹੈ। ਪਾਂਥੇ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਵਿਚ ਹੀ ਰਹਿ ਕੇ ਪ੍ਰਸ਼ਾਸਨ ਨੂੰ ਸਹਿਯੋਗ ਦੇਣ।