ਹਰੀਸ਼ ਕਾਲੜਾ
ਕਰਫਿਊ ਦੌਰਾਨ ਕਿਸੇ ਤਰ੍ਹਾਂ ਦੀਆਂ ਦੁਕਾਨਾਂ ਖੋਲਣ ਦੀ ਨਹੀਂ ਹੋਵੇਗੀ ਛੋਟ
ਘਰਾਂ ਵਿੱਚ ਹੋਮ ਡਿਲਵਰੀ ਲਈ ਕੰਟਰੋਲ ਰੂਮ ਅਤੇ ਵੱਟਸਐਪ ਨੰਬਰਾਂ ਤੇ ਵੀ ਦਿੱਤੀ ਜਾ ਸਕਦੀ ਹੈ ਸੂਚਨਾ
ਕੇਵਲ ਘਰਾਂ ਵਿੱਚ ਹੀ ਮੁਹੱਈਆ ਕਰਵਾਈ ਜਾਵੇਗੀ ਜ਼ਰੂਰੀ ਵਸਤੂਆ ਦੀ ਸਪਲਾਈ
ਰੂਪਨਗਰ, 25 ਮਾਰਚ 2020 - ਕਰਫਿਊ ਦੌਰਾਨ ਦੁੱਧ , ਦਵਾਈਆਂ , ਘਰੇਲੂ ਵਸਤਾਂ ,ਫਲ ਅਤੇ ਸਬਜ਼ੀਆਂ ਦੀ ਸਪਲਾਈ ਲੋਕਾਂ ਦੇ ਘਰਾਂ ਵਿੱਚ ਹੀ ਮੁਹੱਈਆਂ ਕਰਵਾਈ ਜਾ ਰਹੀ ਹੈ।ਇਹ ਪ੍ਰਗਟਾਵਾ ਕਰਦਿਆਂ ਡੀ.ਸੀ.ਰੂਪਨਗਰ ਸ਼੍ਰੀਮਤੀ ਸੋਨਾਲੀ ਗਿਰੀ ਨੇ ਕਿਹਾ ਕਿ ਇਸ ਤੋਂ ਇਲਾਵਾ ਕਰਫਿਊ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਛੋਟ ਨਹੀਂ ਦਿੱਤੀ ਜਾਵੇਗੀ।ਉਨ੍ਹਾਂ ਨੇ ਕਿਹਾ ਕਿ ਕਰਫਿਊ ਦੌਰਾਨ ਕਿਸੇ ਨੂੰ ਵੀ ਘਰੋਂ ਬਾਹਰ ਜਾਣ ਦੀ ਬਿਲਕੁੱਲ ਵੀ ਛੂਟ ਨਹੀਂ ਹੈ।
ਉਨ੍ਹਾਂ ਨੇ ਦੱਸਿਆ ਕਿ ਜ਼ਿਲ੍ਹਾਂ ਕੰਟਰੋਲ ਰੂਮ ਨੰਬਰ 01881-221157 , ਸਬ ਡਵੀਜਨ ਰੂਪਨਗਰ ਦੇ ਕੰਟਰੋਲ ਰੂਮ ਨੰਬਰ 01881-221155 , ਸਬ ਡਵੀਜ਼ਨ ਸ਼੍ਰੀ ਚਮਕੌਰ ਸਾਹਿਬ ਦੇ ਕੰਟਰੋਲ ਰੂਮ ਨੰਬਰ 01881-261600, ਸਬ ਡਵੀਜਨ ਸ਼੍ਰੀ ਆਨੰਦਪੁਰ ਸਾਹਿਬ ਦੇ ਕੰਟਰੋਲ ਨੰਬਰ 01887-232015,ਸਬ ਡਵੀਜ਼ਨ ਮੋਰਿੰਡਾ ਕੰਟਰੋਲ ਨੰਬਰ 88472-03905 ਅਤੇ ਸਬ ਡਵੀਜ਼ਨ ਨੰਗਲ ਕੰਟਰੋਲ ਨੰਬਰ 01887-221030 ਦੇ ਸੰਪਰਕ ਨੰਬਰਾਂ ਤੇ ਆਪਣੇ ਸਬ ਡਵੀਜ਼ਨ ਤੇ ਰਹਿੰਦੇ ਉਕਤ ਸਬ ਡਵੀਜ਼ਨ ਕੰਟਰੋਲ ਨੰਬਰਾਂ ਤੇ ਫੋਨ ਕਰਕੇ ਘਰ ਬੈਠੇ ਸਮਾਨ ਲੈਣ ਸੰਬਧੀ ਸੂਚਨਾ ਮੁਹੱਈਆ ਕਰਵਾਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਜ਼ਿਲ੍ਹਾ ਕੰਟੋਰੋਲ ਦੇ ਵੱਟਸਐਪ 94652-03229, ਸਬ ਡਵੀਜ਼ਨ ਰੂਪਨਗਰ ਦੇ ਵੱਟਸਐਪ ਨੰਬਰ 94646-80037 , ਸਬ ਡੀਵਜ਼ਨ ਸ਼੍ਰੀ ਆਨੰਦਪੁਰ ਸਾਹਿਬ ਦੇ ਵੱਟਸਐਪ ਨੰਬਰ 94639-27811 , ਸਬ ਡਵੀਜ਼ਨ ਸ਼ੀ ਚਮਕੌਰ ਸਾਹਿਬ ਦੇ ਵੱਟਸਐਪ ਨੰਬਰ 94632-29930 ਸਬ ਡਵੀਜਨ ਮੋਰਿੰਡਾ ਦੇ ਵੱਟਸਐਪ ਨੰਬਰ 94655-64648 ਦੇ ਸਬ ਡਵੀਜ਼ਨ ਨੰਗਲ ਦੇ ਵੱਟਸਐਪ ਨੰਬਰ 94653-37137 ਤੇ ਵੀ ਸੂਚਨਾ ਮੁਹੱਈਆ ਕਰਵਾਈ ਜਾ ਸਕਦੀ ਹੈ।
ਇਸ ਤੋਂ ਇਲਾਵਾ ਮੈਡੀਕਲ ਸਹੂਲਤਾਂ ਦੇ ਲਈ ਮੈਡੀਕਲ ਹੈਲਪਲਾਇਨ ਨੰਬਰ 98145-84787 ਤੇ ਫੋਨ ਕਰਕੇ ਮੈਡੀਕਲ ਸਹੂਲਤਾਂ ਅਤੇ ਐਕਸਪਰਟ ਤੋਂ ਜਾਣਕਾਰੀ ਲਈ ਜਾ ਸਕਦੀ ਹੈ। ਇਸ ਤੋਂ ਇਲਾਵਾ ਮੈਡੀਕਲ ਹੈਲਪਲਾਇਨ ਦੇ ਲਈ 24 ਘੰਟੇ 01881-227241 ਤੇ ਸੰਪਰਕ ਕੀਤਾ ਜਾ ਸਕਦਾ ਹੈ।ਉਨ੍ਹਾਂ ਦੱਸਿਆ ਕਿ ਹੈਲਪਲਾਇਨ ਨੰਬਰਾਂ ਸਬੰਧੀ ਜਾਣਕਾਰੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਇਟ https://rupnagar.nic.in/ ਤੇ ਵੀ ਉਪਲੱਬਧ ਹੈ। ਜੇਕਰ ਕਿਸੇ ਨੂੰ ਕੋਈ ਹੈਲਪਲਾਇਨ ਸਬੰਧੀ ਪ੍ਰੇਸ਼ਾਨੀ ਹੈ ਤਾਂ ਉਹ ਵੈਬਸਾਇਟ ਤੇ ਦੇਖ ਸਕਦਾ ਹੈ।
ਉਨ੍ਹਾਂ ਨੇ ਦੱਸਿਆ ਕਿ ਗੈਸ ਦੀ ਸਪਲਾਈ 09 ਤੋਂ 06 ਵਜੇ ਤੱਕ ਲੋਕਾਂ ਦੇ ਘਰਾਂ ਵਿੱਚ ਹੀ ਕੀਤੀ ਜਾਵੇਗੀ ਕਿਸੇ ਨੂੰ ਵੀ ਗੈਸ ਏਜੰਸੀ ਤੇ ਜਾਣ ਦੀ ਇਜ਼ਾਜ਼ਤ ਨਹੀਂ ਹੋਵੇਗੀ।ਉਨ੍ਹਾਂ ਨੇ ਕਿਹਾ ਕਿ ਪਿੰਡਾਂ ਵਿੱਚ ਕਰਿਆਨਾ ਦੀਆਂ ਦੁਕਾਨਾਂ ਅਤੇ ਮੈਡੀਕਲ ਦੁਕਾਨਾਂ ਰਾਂਹੀ ਘਰਾਂ ਦੇ ਵਿੱਚ ਹੀ ਸਹੂਲਤ ਮੁਹੱਈਆਂ ਕਰਵਾਈ ਜਾਵੇਗੀ। ਪਿੰਡਾਂ ਵਿੱਚ ਵੀ ਕਿਸੇ ਨੂੰ ਕੋਈ ਸਮਾਨ ਲੈਣ ਲਈ ਦੁਕਾਨ ਤੇ ਜਾਣ ਦੀ ਇਜ਼ਾਜ਼ਤ ਨਹੀਂ ਹੈ।ਪਿੰਡ ਵਾਸੀ ਪਿੰਡ ਦੇ ਸਰਪੰਚ ਨਾਲ ਵੀ ਸੰਪਰਕ ਕਰਕੇ ਘਰਾਂ ਵਿੱਚ ਸਮਾਨ ਮੰਗਵਾਉਣ ਲਈ ਸੰਪਰਕ ਕਰ ਸਕਦੇ ਹਨ। ਸਰਪੰਚਾਂ ਵੱਲੋਂ ਪਿੰਡ ਵਾਸੀਆਂ ਨੂੰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ ਜਾਂ ਪਿੰਡ ਵਾਸੀ ਆਪਣੇ ਅਧੀਨ ਸਬ ਡਵੀਜ਼ਨ ਨੰਬਰਾਂ ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਪਸ਼ੂਆਂ ਦੀਆਂ ਦਵਾਈਆਂ ਅਤੇ ਚਾਰਾ ਵੀ ਸੂਚਨਾ ਤੇ ਅਧਾਰ ਤੇ ਘਰ ਵਿੱਚ ਮੁਹੱਈਆ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਦਿਹਾੜੀਦਾਰ ਅਤੇ ਜ਼ਰੂਰਤਮੰਦਾਂ ਨੂੰ ਖਾਣੇ ਦੇ ਲਈ ਪਿੰਡ ਵਿੱਚ ਸਥਿਤ ਗੁਰਦੁਆਰਿਆਂ ਨੂੰ ਲੰਗਰ ਘਰਾਂ ਵਿੱਚ ਮੁਹੱਈਆ ਕਰਾਉਣ ਲਈ ਬੇਨਤੀ ਕੀਤੀ ਗਈ ਹੈ ਅਤੇ ਇਸ ਸਬੰਧੀ ਅਨਾਉਸਮੈਂਟਾਂ ਵੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਬੀਤੇ ਦਿਨੀ ਇਹ ਅਫਵਾਹ ਫੈਲਾਈ ਗਈ ਸੀ ਕਿ ਲੋਕਾਂ ਨੂੰ ਸਮਾਨ ਲੈਣ ਲਈ ਦੁਕਾਨਾਂ ਖੋਲੀਆਂ ਗਈਆਂ ਹਨ। ਜ਼ੋ ਕਿ ਬਿਲਕੁੱਲ ਗਲਤ ਸੂਚਨਾ ਹੈ। ਕਿਸੇ ਨੂੰ ਕਿਸੇ ਤਰ੍ਹਾਂ ਦੀ ਦੁਕਾਨ ਖੋਲਣ ਦੀ ਇਜ਼ਾਜ਼ਤ ਨਹੀਂ ਹੈ । ਹਰ ਇੱਕ ਵਸਤੂ ਹੋਮ ਡਿਲਵਰੀ ਰਾਹੀ ਘਰਾਂ ਵਿੱਚ ਹੀ ਪਹੁੰਚਾਉਣ ਦਾ ਇਤਜ਼ਾਮ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਦੁੱਧ ਦੀ ਸਪਲਾਈ ਸਵੇਰੇ 07 ਤੋਂ 9 ਵਜੇ ਤੱਕ ਦੋਧੀਆਂ ਦੁਆਰਾ ਘਰਾਂ ਵਿੱਚ ਹੀ ਕੀਤੀ ਜਾਵੇਗੀ। ਇਸੇਂ ਤਰ੍ਹਾਂ ਘਰੇਲੂ ਵਸਤਾਂ ਦੀ ਸਪਲਾਈ 03 ਤੋਂ 06 ਵਜੇ , ਜ਼ਰੂਰੀ ਸਬਜੀਆਂ ਅਤੇ ਫਲਾਂ ਦੀ ਸਪਲਾਈ ਸ਼ਾਮ 06 ਤੋਂ 09 ਵਜੇ ਤੱਕ ਘਰਾਂ ਵਿੱਚ ਹੀ ਕੈਸ਼ ਆਨ ਡਿਲਵਰੀ ਤੇ ਕੀਤੀ ਜਾਵੇਗੀ ।
ਉਨ੍ਹਾਂ ਨੇ ਜ਼ਿਲ੍ਹਾਂ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਘਰਾਂ ਵਿੱਚ ਹੀ ਰਹਿਣ ਅਤੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ।ਕਰਫਿਊ ਲੋਕਾਂ ਦੀ ਭਲਾਈ ਦੇ ਲਈ ਲਗਾਇਆ ਗਿਆ ਹੈ ਇਸ ਲਈ ਸਾਰੇ ਇਸ ਵਿੱਚ ਸਹਿਯੋਗ ਕਰਨ।ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਕੇਵਲ ਸਿਹਤ ਸਹੂਲਤ ਦੇ ਲਈ ਪਾਸ ਜਾਂ ਚੈਕਅੱਪ ਦੇ ਲਈ ਜਾਣ ਸਬੰਧੀ ਡਿਪਟੀ ਕਮਿਸ਼ਨਰ ਦੀ ਈ.ਮੇਲ ਆਈ.ਡੀ dc.rpr@punjab.gov.in ਤੇ ਵੀ ਸੂਚਨਾ ਭੇਜੀ ਜਾ ਸਕਦੀ ਹੈ। ਈ.ਮੇਲ ਦਾ ਉੱਤਰ ਵੀ ਈ.ਮੇਲ ਰਾਹੀ ਹੀ ਦਿੱਤਾ ਜਾਵੇਗਾ।